DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸੈਂਸੈਕਸ 185 ਅੰਕ ਚੜ੍ਹਿਆ

ਸ਼ੇਅਰ ਬਾਜ਼ਾਰਾਂ ਨੇ ਅੱਜ ਸ਼ਾਨਦਾਰ ਵਾਪਸੀ ਕਰਦਿਆਂ ਸ਼ੁਰੂਆਤੀ ਘਾਟੇ ਨੂੰ ਪੂਰਾ ਕੀਤਾ ਅਤੇ ਵਾਧੇ ਨਾਲ ਬੰਦ ਹੋਏ। ਆਈ ਟੀ ਅਤੇ ਬੈਂਕਿੰਗ ਸ਼ੇਅਰਾਂ ਵਿੱਚ ਹੋਈ ਮਜ਼ਬੂਤ ਸਸਤੀ ਖਰੀਦਦਾਰੀ ਅਤੇ ਰੁਪੱਈਏ ਵਿੱਚ ਆਈ ਤੇਜ਼ੀ ਦੇ ਸਹਾਰੇ ਸੈਂਸੈਕਸ 185 ਅੰਕ ਚੜ੍ਹਿਆ ਅਤੇ ਨਿਫਟੀ...

  • fb
  • twitter
  • whatsapp
  • whatsapp
Advertisement
ਸ਼ੇਅਰ ਬਾਜ਼ਾਰਾਂ ਨੇ ਅੱਜ ਸ਼ਾਨਦਾਰ ਵਾਪਸੀ ਕਰਦਿਆਂ ਸ਼ੁਰੂਆਤੀ ਘਾਟੇ ਨੂੰ ਪੂਰਾ ਕੀਤਾ ਅਤੇ ਵਾਧੇ ਨਾਲ ਬੰਦ ਹੋਏ। ਆਈ ਟੀ ਅਤੇ ਬੈਂਕਿੰਗ ਸ਼ੇਅਰਾਂ ਵਿੱਚ ਹੋਈ ਮਜ਼ਬੂਤ ਸਸਤੀ ਖਰੀਦਦਾਰੀ ਅਤੇ ਰੁਪੱਈਏ ਵਿੱਚ ਆਈ ਤੇਜ਼ੀ ਦੇ ਸਹਾਰੇ ਸੈਂਸੈਕਸ 185 ਅੰਕ ਚੜ੍ਹਿਆ ਅਤੇ ਨਿਫਟੀ 22,700 ਦੇ ਪੱਧਰ ਤੋਂ ਉੱਪਰ ਬੰਦ ਹੋਇਆ। ਦਿਨ ਦੇ ਹੇਠਲੇ ਪੱਧਰ ਤੋਂ 2,000 ਅੰਕਾਂ ਨਾਲੋਂ ਵੱਧ ਦੀ ਵਾਪਸੀ ਕਰਦੇ ਹੋਏ, 30 ਸ਼ੇਅਰਾਂ ਵਾਲਾ ਬੀ ਐੱਸ ਈ ਸੈਂਸੈਕਸ ਅੰਤ ਵਿੱਚ 185.23 ਅੰਕ ਜਾਂ 0.25 ਫੀਸਦੀ ਦੇ ਵਾਧੇ ਨਾਲ 73,319.55 ’ਤੇ ਬੰਦ ਹੋਇਆ। ਐੱਚ ਸੀ ਐੱਲ ਟੈਕ ਤੇ ਟੀ ਸੀ ਐੱਸ ਅਤੇ ਐੱਚ ਡੀ ਐੱਫ ਸੀ ਬੈਂਕ ਤੇ ਆਈ ਸੀ ਆਈ ਸੀ ਆਈ ਬੈਂਕ ਵਿੱਚ ਹੋਈ ਖਰੀਦਦਾਰੀ ਨੇ ਬਾਜ਼ਾਰ ਨੂੰ ਸੰਭਾਲਣ ਵਿੱਚ ਮਦਦ ਕੀਤੀ, ਜਿਸ ਨਾਲ ਸੈਂਸੈਕਸ 73,568.54 ਦੇ ਉੱਚ ਪੱਧਰ ਤੱਕ ਪਹੁੰਚ ਗਿਆ।

Advertisement

ਡਾਲਰ ਦੇ ਮੁਕਾਬਲੇ ਰੁਪੱਈਆ 93.14 ’ਤੇ ਬੰਦ

ਮੁੰਬਈ: ਭਾਰਤੀ ਰੁਪੱਈਏ ਨੇ ਪਿਛਲੇ ਕਈ ਸਾਲਾਂ ਵਿੱਚ ਇੱਕ ਦਿਨ ਦੀ ਸਭ ਤੋਂ ਵੱਡੀ ਛਾਲ ਮਾਰੀ ਹੈ। ਭਾਰਤੀ ਰਿਜ਼ਰਵ ਬੈਂਕ ਵੱਲੋਂ ਬੈਂਕਾਂ ਨੂੰ ਘਰੇਲੂ ਫਾਰਵਰਡ ਬਾਜ਼ਾਰਾਂ ਤੋਂ ਰੋਕਣ ਲਈ ਕਈ ਸਖ਼ਤ ਕਦਮ ਚੁੱਕੇ ਜਾਣ ਮਗਰੋਂ ਅੱਜ ਰੁਪੱਈਆ ਅਮਰੀਕੀ ਡਾਲਰ ਦੇ ਮੁਕਾਬਲੇ 156 ਪੈਸੇ ਦੀ ਤੇਜ਼ੀ ਨਾਲ 93.14 (ਆਰਜ਼ੀ) ’ਤੇ ਬੰਦ ਹੋਇਆ। ਹਾਲਾਂਕਿ, ਵਿਦੇਸ਼ੀ ਮੁਦਰਾ ਮਾਹਿਰਾਂ ਦਾ ਕਹਿਣਾ ਹੈ ਕਿ ਵਿਦੇਸ਼ੀ ਪੂੰਜੀ ਦੀ ਲਗਾਤਾਰ ਨਿਕਾਸੀ, ਮਜ਼ਬੂਤ ਹੁੰਦਾ ਡਾਲਰ ਅਤੇ ਅਸਥਿਰ ਭੂ-ਸਿਆਸੀ ਹਾਲਾਤ ਵਿਚਕਾਰ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਕਾਰਨ ਘਰੇਲੂ ਮੁਦਰਾ ਅਜੇ ਵੀ ਦਬਾਅ ਹੇਠ ਹੈ। -ਪੀਟੀਆਈ

Advertisement

Advertisement
×