ਸੀਨੀਅਰ ਪੱਤਰਕਾਰ ਰਵੀਸ਼ ਕੁਮਾਰ ਵੱਲੋਂ ਐੱਨਡੀਟੀਵੀ ਤੋਂ ਅਸਤੀਫ਼ਾ : The Tribune India

ਸੀਨੀਅਰ ਪੱਤਰਕਾਰ ਰਵੀਸ਼ ਕੁਮਾਰ ਵੱਲੋਂ ਐੱਨਡੀਟੀਵੀ ਤੋਂ ਅਸਤੀਫ਼ਾ

ਸੀਨੀਅਰ ਪੱਤਰਕਾਰ ਰਵੀਸ਼ ਕੁਮਾਰ ਵੱਲੋਂ ਐੱਨਡੀਟੀਵੀ ਤੋਂ ਅਸਤੀਫ਼ਾ

ਟ੍ਰਿਬਿਊਨ ਨਿਊਜ਼ ਸਰਵਿਸ

ਚੰਡੀਗੜ੍ਹ, 30 ਨਵੰਬਰ

ਸੀਨੀਅਰ ਪੱਤਰਕਾਰ ਰਵੀਸ਼ ਕੁਮਾਰ ਨੇ ਅੱਜ ਨਿਊਜ਼ ਚੈਨਲ ਐੱਨਡੀਟੀਵੀ ਤੋਂ ਅਸਤੀਫ਼ਾ ਦੇ ਦਿੱਤਾ। ਇਹ ਜਾਣਕਾਰੀ ਚੈਨਲ ਵੱਲੋਂ ਆਪਣੇ ਮੁਲਾਜ਼ਮਾਂ ਨੂੰ ਈ-ਮੇਲ ਰਾਹੀਂ ਦਿੱਤੀ ਗਈ ਹੈ। ਰਵੀਸ਼ ਕੁਮਾਰ ਦਾ ਅਸਤੀਫ਼ਾ ਐੱਨਡੀਟੀਵੀ ਦੇ ਬਾਨੀ ਪ੍ਰਣੌਏ ਰੌੲੇ ਤੇ ਉਨ੍ਹਾਂ ਦੀ ਪਤਨੀ ਰਾਧਿਕਾ ਰੌਏ ਵੱਲੋਂ ਪ੍ਰੋਮੋਟਰ ਗਰੁੱਪ ਆਰਆਰਪੀਆਰ ਹੋਲਡਿੰਗਜ਼ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰਾਂ ਵਜੋਂ ਅਸਤੀਫੇ ਦਿੱਤੇ ਜਾਣ ਤੋਂ ਇੱਕ ਦਿਨ ਬਾਅਦ ਆਇਆ ਹੈ। ਐੱਨਡੀਟੀਵੀ ਦੀ ਪ੍ਰੋਮੋਟਰ ਕੰਪਨੀ ਆਰਆਰਪੀਆਰ ਨੇ ਅੱਜ ਆਪਣੀ 29.18 ਫੀਸਦੀ ਹਿੱਸੇਦਾਰੀ ਅਡਾਨੀ ਗਰੁੱਪ ਨੂੰ ਤਬਦੀਲ ਕਰ ਦਿੱਤੀ ਹੈ। ਐੱਨਡੀਟੀਵੀ ਵੱਲੋਂ ਆਪਣੇ ਸਬੰਧਿਤ ਮੁਲਾਜ਼ਮਾਂ ਨੂੰ ਭੇਜੀ ਗਈ ਮੇਲ ਵਿੱਚ ਕਿਹਾ ਗਿਆ ਹੈ, ‘‘ਰਵੀਸ਼ ਦਹਾਕਿਆਂ ਤੋਂ ਐੱਨਡੀਟੀਵੀ ਦਾ ਅਨਿੱਖੜਵਾਂ ਅੰਗ ਰਹੇ ਹਨ; ਉਨ੍ਹਾਂ ਦਾ ਯੋਗਦਾਨ ਬਹੁਤ ਜ਼ਿਆਦਾ ਰਿਹਾ ਹੈ। ਅਸੀਂ ਜਾਣਦੇ ਹਾਂ ਕਿ ਜਦੋਂ ਉਹ ਨਵੀਂ ਸ਼ੁਰੂਆਤ ਕਰਨਗੇ ਤਾਂ ਬਹੁਤ ਸਫਲ ਹੋਣਗੇ।’’

ਰੈਮਨ ਮੈਗਸੈਸੈ ਐਵਾਰਡ ਜੇਤੂ ਰਵੀਸ਼ ਕੁਮਾਰ ਐੱਨਡੀਟੀਵੀ ਦੇ ‘ਹਮ ਲੋਗ’, ਰਵੀਸ਼ ਕੀ ਰਿਪੋਰਟ’, ‘ਦੇਸ ਕੀ ਬਾਤ’ ਅਤੇ ਪ੍ਰਾਈਮ ਟਾਈਮ’ ਸਮੇਤ ਕਈ ਹਫ਼ਤਾਵਾਰੀ ਪ੍ਰੋਗਰਾਮਾਂ ਦੀ ਮੇਜ਼ਬਾਨੀ ਕਰ ਚੁੱਕੇ ਹਨ। ਉਨ੍ਹਾਂ ਨੂੰ ਦੋ ਵਾਰ ਰਾਮਨਾਥ ਗੋਇਨਕਾ ਐਕਸੀਲੈਂਸ ਇਨ ਜਰਨਲਿਜ਼ਮ ਐਵਾਰਡ ਵੀ ਮਿਲ ਚੁੱਕਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All