ਸੁਰੱਖਿਆ ਬਲਾਂ ਨੇ ਦਿੱਲੀ ਧਮਾਕੇ ਦੇ ਮਸ਼ਕੂਕ ਡਾ. ਉਮਰ ਨਬੀ ਦਾ ਪੁਲਵਾਮਾ ਵਿਚਲਾ ਘਰ ਢਾਹਿਆ
ਸੁਰੱਖਿਆ ਬਲਾਂ ਨੇ ਲਾਲ ਕਿਲ੍ਹੇ ਦੇ ਬਾਹਰ ਵਿਸਫੋਟਕਾਂ ਨਾਲ ਲੱਦੀ ਕਾਰ ਚਲਾਉਣ ਵਾਲੇ ਡਾ. ਉਮਰ ਨਬੀ ਦਾਂ ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿਚਲਾ ਘਰ ਢਾਹ ਦਿੱਤਾ ਹੈ। ਅਧਿਕਾਰੀਆਂ ਨੇ ਕਿਹਾ ਕਿ ਘਰ ਢਾਹੁਣ ਦੀ ਕਾਰਵਾਈ ਵੀਰਵਾਰ ਅਤੇ ਸ਼ੁੱਕਰਵਾਰ ਦੀ ਦਰਮਿਆਨੀ...
Advertisement
ਸੁਰੱਖਿਆ ਬਲਾਂ ਨੇ ਲਾਲ ਕਿਲ੍ਹੇ ਦੇ ਬਾਹਰ ਵਿਸਫੋਟਕਾਂ ਨਾਲ ਲੱਦੀ ਕਾਰ ਚਲਾਉਣ ਵਾਲੇ ਡਾ. ਉਮਰ ਨਬੀ ਦਾਂ ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿਚਲਾ ਘਰ ਢਾਹ ਦਿੱਤਾ ਹੈ। ਅਧਿਕਾਰੀਆਂ ਨੇ ਕਿਹਾ ਕਿ ਘਰ ਢਾਹੁਣ ਦੀ ਕਾਰਵਾਈ ਵੀਰਵਾਰ ਅਤੇ ਸ਼ੁੱਕਰਵਾਰ ਦੀ ਦਰਮਿਆਨੀ ਰਾਤ ਨੂੰ ਕੀਤੀ ਗਈ। ਸੋਮਵਾਰ ਸ਼ਾਮ ਨੂੰ ਲਾਲ ਕਿਲ੍ਹੇ ਨੇੜੇ ਹੋਏ ਕਾਰ ਧਮਾਕੇ ਵਿੱਚ 13 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ ਸਨ।
ਉਮਰ ਸਫ਼ੇਦ ਰੰਗ ਦੀ ਹੁੰਡਈ ਆਈ20 ਚਲਾ ਰਿਹਾ ਸੀ ਜੋ ਵਿਸਫੋਟਕਾਂ ਨਾਲ ਲੱਦੀ ਹੋਈ ਸੀ। ਤਫ਼ਤੀਸ਼ਕਾਰਾਂ ਨੇ ਧਮਾਕੇ ਵਾਲੀ ਥਾਂ ਤੋਂ ਇਕੱਠੇ ਕੀਤੇ ਗਏ ਡੀਐਨਏ ਨਮੂਨਿਆਂ ਦਾ ਡਾ. ਉਮਰ ਦੀ ਮਾਂ ਦੇ ਨਮੂਨਿਆਂ ਨਾਲ ਮੇਲ ਖਾਣ ਤੋਂ ਬਾਅਦ ਉਸ ਦੀ ਪਛਾਣ ਦੀ ਪੁਸ਼ਟੀ ਕੀਤੀ ਸੀ। ਉਮਰ, ਜੋ ਆਪਣੇ ਸਰਕਲ ਵਿੱਚ ਅਕਾਦਮਿਕ ਪੇਸ਼ੇਵਰ ਵਜੋਂ ਜਾਣਿਆ ਜਾਂਦਾ ਸੀ, ਪਿਛਲੇ ਦੋ ਸਾਲਾਂ ਵਿੱਚ ਕਥਿਤ ਤੌਰ ’ਤੇ ਕੱਟੜਪੰਥੀ ਬਣ ਗਿਆ ਸੀ। ਤਫ਼ਤੀਸ਼ਕਾਰਾਂ ਨੇ ਕਿਹਾ ਕਿ ਉਹ ਸੋਸ਼ਲ ਮੀਡੀਆ ’ਤੇ ਕਈ ਕੱਟੜਪੰਥੀ ਮੈਸੇਜਿੰਗ ਸਮੂਹਾਂ ਵਿੱਚ ਸ਼ਾਮਲ ਹੋ ਗਿਆ ਸੀ। ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।
Advertisement
Advertisement
