ਦੂਜਾ ਟੀ-20 ਮੈਚ: ਭਾਰਤ ਨੇ ਦੱਖਣੀ ਅਫ਼ਰੀਕਾ ਨੂੰ 16 ਦੌੜਾਂ ਨਾਲ ਹਰਾਇਆ : The Tribune India

ਦੂਜਾ ਟੀ-20 ਮੈਚ: ਭਾਰਤ ਨੇ ਦੱਖਣੀ ਅਫ਼ਰੀਕਾ ਨੂੰ 16 ਦੌੜਾਂ ਨਾਲ ਹਰਾਇਆ

ਮੇਜ਼ਬਾਨ ਟੀਮ ਨੇ ਲੜੀ ’ਚ 2-0 ਨਾਲ ਜੇਤੂ ਲੀਡ ਲਈ; ਇਦੌਰ ਵਿੱਚ ਤੀਜਾ ਮੈਚ 4 ਅਕਤੂਬਰ ਨੂੰ

ਦੂਜਾ ਟੀ-20 ਮੈਚ: ਭਾਰਤ ਨੇ ਦੱਖਣੀ ਅਫ਼ਰੀਕਾ ਨੂੰ 16 ਦੌੜਾਂ ਨਾਲ ਹਰਾਇਆ

ਭਾਰਤ ਦਾ ਬੱਲੇਬਾਜ਼ ਕੇ.ਐੱਲ. ਰਾਹੁਲ ਸ਼ਾਟ ਖੇਡਦਾ ਹੋਇਆ। ਫੋਟੋ: ਪੀਟੀਆਈ

ਗੁਹਾਟੀ, 2 ਅਕਤੂਬਰ

ਭਾਰਤ ਨੇ ਇੱਥੇ ਖੇਡੇ ਗਏ ਦੂਜੇ ਟੀ-20 ਮੈਚ ਵਿੱਚ ਦੱਖਣੀ ਅਫ਼ਰੀਕਾ ਨੂੰ 16 ਦੌੜਾਂ ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਮੇਜ਼ਬਾਨ ਭਾਰਤ ਨੇ ਤਿੰਨ ਮੈਚਾਂ ਦੀ ਲੜੀ ਵਿੱਚ 2-0 ਦੀ ਜੇਤੂ ਲੀਡ ਹਾਸਲ ਕਰ ਲਈ ਹੈ। ਲੜੀ ਦਾ ਤੀਜਾ ਮੈਚ 4 ਅਕਤੂਬਰ ਨੂੰ ਇੰਦੌਰ ਵਿੱਚ ਖੇਡਿਆ ਜਾਵੇਗਾ। ਮੈਚ ਵਿੱਚ ਪਹਿਲਾਂ ਖੇਡਦਿਆਂ ਭਾਰਤੀ ਟੀਮ ਨੇ ਨਿਰਧਾਰਿਤ ਵਿੱਚ 20 ਓਵਰਾਂ ਵਿੱਚ ਕੇ.ਐੱਲ. ਰਾਹੁਲ (57 ਦੌੜਾਂ) ਤੇ ਸੂਰਿਆਕੁਮਾਰ ਯਾਦਵ (61 ਦੌੜਾਂ) ਦੇ ਅਰਧ ਸੈਂਕੜਿਆਂ ਜਦਕਿ ਕਪਤਾਨ ਰੋਹਿਤ ਸ਼ਰਮਾ ਦੀਆਂ (43 ਦੌੜਾਂ) ਅਤੇ ਵਿਰਾਟ ਕੋਹਲੀ ਦੀਆਂ (49 ਦੌੜਾਂ) ਸਦਕਾ ਤਿੰਨ ਵਿਕਟਾਂ ਗੁਆ ਕੇ 237 ਦੌੜਾਂ ਬਣਾਈਆਂ। ਜਵਾਬ ਵਿੱਚ ਖੇਡਦਿਆਂ ਦੱਖਣੀ ਅਫ਼ਰੀਕਾ ਦੇ ਬੱਲੇਬਾਜ਼ਾਂ ਨੇ ਟੀਮ ਨੂੰ ਜਿਤਾਉਣ ਲਈ ਪੂੁਰੀ ਵਾਹ ਲਾਈ ਪਰ ਉਹ ਸਫ਼ਲ ਨਾ ਹੋ ਸਕੇ। ਦੱਖਣੀ ਅਫ਼ਰੀਕਾ ਦੀ ਟੀਮ ਨਿਰਧਾਰਿਤ ਓਵਰਾਂ ਵਿੱਚ 3 ਵਿਕਟਾਂ ਗੁਆ ਕੇ 221 ਦੌੜਾਂ ਹੀ ਬਣਾ ਸਕੀ। ਡੇਵਿਡ ਮਿਲਰ ਦਾ ਸੈਂਕੜਾ ਵੀ ਟੀਮ ਨੂੰ ਜਿੱਤ ਨਾ ਦਿਵਾ ਸਕਿਆ। ਮਿਲਰ ਨੇ 47 ਗੇਂਦਾਂ ’ਤੇ 106 ਦੌੜਾਂ ਦੀ ਪਾਰੀ ਖੇਡੀ। ਕੁਇੰਟਨ ਡੀਕਾਕ ਨੇ 69 ਦੌੜਾਂ ਤੇ ਏ. ਮਾਰਕਰਾਮ ਨੇ 33 ਦੌੜਾਂ ਬਣਾਈਆਂ। ਭਾਰਤ ਵੱਲੋਂ ਅਰਸ਼ਦੀਪ ਸਿੰਘ ਦੋ ਵਿਕਟਾਂ ਲਈਆਂ ਜਦਕਿ ਅਕਸ਼ਰ ਪਟੇਲ ਨੂੰ ਇੱਕ ਵਿਕਟ ਮਿਲੀ। ਕੇ.ਐੱਲ. ਰਾਹੁਲ ਨੂੰ ‘ਪਲੇਅਰ ਆਫ ਦਿ ਮੈਚ’ ਚੁਣਿਆ ਗਿਆ।

ਮੈਚ ਦੌਰਾਨ ਗੇਂਦਬਾਜ਼ੀ ਕਰਦਾ ਹੋਇਆ ਅਰਸ਼ਦੀਪ ਸਿੰਘ। ਫੋਟੋ: ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਸੰਵਿਧਾਨਕ ਹੱਕ ਅਤੇ ਅਦਾਲਤਾਂ ਦੇ ਫਰਜ਼

ਸੰਵਿਧਾਨਕ ਹੱਕ ਅਤੇ ਅਦਾਲਤਾਂ ਦੇ ਫਰਜ਼

ਭਾਰਤ ਦੀ ਕਿਰਤ ਸ਼ਕਤੀ ਦਾ ਸੰਕਟ

ਭਾਰਤ ਦੀ ਕਿਰਤ ਸ਼ਕਤੀ ਦਾ ਸੰਕਟ

ਸ਼ਹਿਰ

View All