DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

India-Canada ਦੀ ਐੱਫ ਟੀ ਏ ਬਾਰੇ ਦੂਜੇ ਗੇੜ ਦੀ ਵਾਰਤਾ ਸ਼ੁਰੂ

ਭਾਰਤ ਤੇ ਕੈਨੇਡਾ ਨੇ ਦੁਵੱਲਾ ਵਪਾਰ ਅਤੇ ਨਿਵੇਸ਼ ਵਧਾਉਣ ਦੇ ਮਕਸਦ ਨਾਲ ਮੁਕਤ ਵਪਾਰ ਸਮਝੌਤੇ (ਐੱਫ ਟੀ ਏ) ਲਈ ਵਾਰਤਾ ਦਾ ਦੂਜਾ ਗੇੜ ਅੱਜ ਸ਼ੁਰੂ ਕੀਤਾ ਹੈ। ਇਸ ਸਮਝੌਤੇ ਨੂੰ ਅਧਿਕਾਰਤ ਤੌਰ ’ਤੇ ਵਿਆਪਕ ਆਰਥਿਕ ਭਾਈਵਾਲੀ ਸਮਝੌਤਾ (ਸੀ ਈ ਪੀ...

  • fb
  • twitter
  • whatsapp
  • whatsapp
Advertisement

ਭਾਰਤ ਤੇ ਕੈਨੇਡਾ ਨੇ ਦੁਵੱਲਾ ਵਪਾਰ ਅਤੇ ਨਿਵੇਸ਼ ਵਧਾਉਣ ਦੇ ਮਕਸਦ ਨਾਲ ਮੁਕਤ ਵਪਾਰ ਸਮਝੌਤੇ (ਐੱਫ ਟੀ ਏ) ਲਈ ਵਾਰਤਾ ਦਾ ਦੂਜਾ ਗੇੜ ਅੱਜ ਸ਼ੁਰੂ ਕੀਤਾ ਹੈ। ਇਸ ਸਮਝੌਤੇ ਨੂੰ ਅਧਿਕਾਰਤ ਤੌਰ ’ਤੇ ਵਿਆਪਕ ਆਰਥਿਕ ਭਾਈਵਾਲੀ ਸਮਝੌਤਾ (ਸੀ ਈ ਪੀ ਏ) ਕਿਹਾ ਜਾਂਦਾ ਹੈ। ਇਸ ਵਾਰਤਾ ’ਚ ਵਸਤਾਂ, ਸੇਵਾਵਾਂ ਅਤੇ ਹੋਰ ਦੁਵੱਲੇ ਤੌਰ ’ਤੇ ਸਹਿਮਤ ਨੀਤੀਗਤ ਖੇਤਰਾਂ ’ਚ ਵਪਾਰ ਬਾਰੇ ਚਰਚਾ ਕੀਤੀ ਜਾਵੇਗੀ।

ਇਸ ਸਬੰਧੀ ਜਾਣਕਾਰੀ ਰੱਖਣ ਵਾਲੇ ਅਧਿਕਾਰੀ ਨੇ ਦੱਸਿਆ, ‘ਪੰਜ ਰੋਜ਼ਾ ਵਾਰਤਾ 4 ਮਈ ਤੋਂ ਇੱਥੇ ਸ਼ੁਰੂ ਹੋਈ ਹੈ।’ ਵਾਰਤਾ ਦਾ ਪਹਿਲਾ ਗੇੜ ਮਾਰਚ ’ਚ ਹੋਇਆ ਸੀ। ਇਹ ਦੌਰ ਅਹਿਮ ਹੈ ਕਿਉਂਕਿ ਵਣਜ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਇਸ ਮਹੀਨੇ ਦੇ ਅਖੀਰ ਤੱਕ ਵਾਰਤਾ ਨੂੰ ਰਫ਼ਤਾਰ ਦੇਣ ਲਈ ਕੈਨੇਡਾ ਦੀ ਯਾਤਰਾ ਕਰਨਗੇ। ਇਹ ਵਾਰਤਾ ਪ੍ਰਕਿਰਿਆ ਮੁੜ ਤੋਂ ਸ਼ੁਰੂ ਹੋਣ ਦਾ ਵੀ ਸੰਕੇਤ ਹੈ ਕਿਉਂਕਿ ਕੈਨੇਡਾ ਨੇ 2023 ’ਚ ਵਾਰਤਾ ਰੋਕ ਦਿੱਤੀ ਸੀ ਪਰ ਹੁਣ ਦੋਵਾਂ ਮੁਲਕਾਂ ਨੇ ਪਿਛਲੇ ਦੋ ਸਾਲਾਂ ’ਚ ਆਲਮੀ ਵਪਾਰ ’ਚ ਆਈਆਂ ਤਬਦੀਲੀਆਂ ਨੂੰ ਦੇਖਦੇ ਹੋਏ ਗੱਲਬਾਤ ਨਵੇਂ ਸਿਰੇ ਤੋਂ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ। ਇਹ ਵਾਰਤਾ ਇਸ ਲਈ ਵੀ ਅਹਿਮ ਹੈ ਕਿਉਂਕ ਦੋਵਾਂ ਧਿਰਾਂ ਨੇ 2030 ਤੱਕ ਦੁਵੱਲਾ ਵਪਾਰ 50 ਅਰਬ ਅਮਰੀਕੀ ਡਾਲਰ ਤੱਕ ਪਹੁੰਚਾਉਣ ਦਾ ਟੀਚਾ ਤੈਅ ਕੀਤਾ ਹੈ।

Advertisement

ਭਾਰਤ ਤੋਂ ਕੈਨੇਡਾ ਨੂੰ ਬਰਾਮਦ ਕੀਤੀਆਂ ਜਾਣ ਵਾਲੀਆਂ ਵਸਤਾਂ ਵਿੱਚ ਦਵਾਈਆਂ, ਲੋਹਾ ਅਤੇ ਇਸਪਾਤ, ਸਮੁੰਦਰੀ ਉਤਪਾਦ, ਸੂਤੀ ਕੱਪੜੇ, ਇਲੈਕਟ੍ਰਾਨਿਕ ਸਾਮਾਨ ਅਤੇ ਰਸਾਇਣ ਸ਼ਾਮਲ ਹਨ।

Advertisement

Advertisement
×