DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਸਕੂਲ ਹੀ ਸਿੱਖਿਆ ਢਾਂਚੇ ਦੀ ਬੁਨਿਆਦ: Droupadi Murmu

ਵਿਲੱਖਣ ਕਾਢਾਂ ਲਈ 82 ਅਧਿਆਪਕਾਂ ਨੂੰ ਕੌਮੀ ਪੁਰਸਕਾਰ

  • fb
  • twitter
  • whatsapp
  • whatsapp
featured-img featured-img
ਰਾਸ਼ਟਰਪਤੀ ਦਰੋਪਦੀ ਮੁਰਮੂ ਨਵੀਂ ਦਿੱਲੀ ’ਚ ਰਾਸ਼ਟਰਪਤੀ ਭਵਨ ’ਚ ਸਾਬਕਾ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਨੂੰ ਉਨ੍ਹਾਂ ਦੇ ਜਨਮ ਦਿਨ ’ਤੇ ਸ਼ਰਧਾਂਜਲੀ ਭੇਟ ਕਰਦੇ ਹੋਏ। -ਫੋਟੋ: ਪੀਟੀਆਈ
Advertisement

ਮੋਬਾਈਲ ਵਿਗਿਆਨਕ ਪ੍ਰਯੋਗਸ਼ਾਲਾ ਬਣਾਉਣ, ਆਊਟਡੋਰ ਸਾਇੰਸ ਤੇ ਨੌਲਜ ਪਾਰਕ ਤਿਆਰ ਕਰਨ ਜਿਹੀਆਂ ਕਾਢਾਂ ਕੱਢਣ ਲਈ 82 ਅਧਿਆਪਕਾਂ ਨੂੰ ਇਸ ਸਾਲ ਕੌਮੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ ਹੈ। ‘ਅਧਿਆਪਕ ਦਿਵਸ’ ਮੌਕੇ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ 82 ਅਧਿਆਪਕਾਂ ਤੇ ਸਿੱਖਿਅਕਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਮੁਰਮੂ ਨੇ ਕਿਹਾ ਕਿ ਸਕੂਲੀ ਸਿੱਖਿਆ ਹੀ ਸਿੱਖਿਆ ਢਾਂਚੇ ਦੀ ਬੁਨਿਆਦ ਰੱਖਦੀ ਹੈ। ਗਿਆਨ ਤੇ ਹੁਨਰ ਤਾਂ ਕਿਸੇ ਵੀ ਸਮੇਂ ਗ੍ਰਹਿਣ ਕੀਤੇ ਜਾ ਸਕਦੇ ਹਨ ਪਰ ਬਚਪਨ ’ਚ ਚੰਗਾ ਵਿਹਾਰ ਸਿਖਾਉਣਾ ਸਭ ਤੋਂ ਵੱਧ ਅਹਿਮ ਹੁੰਦਾ ਹੈ।

ਪੁਰਸਕਾਰ ਹਾਸਲ ਕਰਨ ਵਾਲਿਆਂ ਵਿੱਚ ਚੰਡੀਗੜ੍ਹ ਦੇ ਸਰਕਾਰੀ ਮਾਡਲ ਹਾਈ ਸਕੂਲ ਦੇ ਰਵੀ ਜੈਸਵਾਲ ਵੀ ਸ਼ਾਮਲ ਹਨ। ਉਨ੍ਹਾਂ ਨੂੰ ਪੜ੍ਹਾਉਣ ਦੇ ਨਵੇਂ ਤੌਰ-ਤਰੀਕੇ ਅਪਣਾਉਣ ਲਈ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਘੱਟ ਲਾਗਤ ਵਾਲੇ ਕਈ ਹੱਲ ਪੇਸ਼ ਕੀਤੇ ਹਨ ਜਿਵੇਂ ਕਿ ਸੀ ਵੀ ਰਮਨ ਡੋਮ ਥੀਏਟਰ, ਵਾਹਨ ’ਤੇ ਸਥਾਪਿਤ ਵਿਗਿਆਨ ਲੈਬ ਤੇ ਰੀਸਾਈਕਲ ਕੀਤੀਆਂ ਵਸਤਾਂ ਨਾਲ ਬਣਿਆ ਵਿਗਿਆਨ ਤੇ ਨੌਲਜ ਪਾਰਕ। ਉਨ੍ਹਾਂ ਤੋਂ ਇਲਾਵਾ ਯੂ ਪੀ, ਮਹਾਰਾਸ਼ਟਰ, ਛੱਤੀਸਗੜ੍ਹ, ਰਾਜਸਥਾਨ ਦੇ ਅਧਿਆਪਕਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਹੈ। ‘ਅਧਿਆਪਕ ਦਿਵਸ’ ਮੌਕੇ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਧਿਆਪਕਾਂ ਨੂੰ ਬੇਨਤੀ ਕੀਤੀ ਕਿ ਉਹ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਚੌਕਸ ਰਹਿਣ। ਇਸ ਤੋਂ ਇਲਾਵਾ ਉਹ ਵਿਦਿਆਰਥੀਆਂ ਨੂੰ ਖੇਡਾਂ ਤੇ ਸਰੀਰਕ ਅਭਿਆਸ ਅਤੇ ਹੋਰ ਰਚਨਾਤਮਕ ਗਤੀਵਿਧੀਆਂ ਵੱਲ ਪ੍ਰੇਰਿਤ ਕਰ ਕੇ ਮੋਬਾਈਲ ਦੀ ਜ਼ਿਆਦਾ ਵਰਤੋਂ ਤੋਂ ਦੂਰ ਰੱਖਣ ਵਿੱਚ ਮਦਦ ਕਰਨ।

Advertisement

Advertisement
Advertisement
×