DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Sarabjit Kaur Pakistan: ਸਿੱਖ ਜਥੇ ਨਾਲ ਪਾਕਿਸਤਾਨ ਜਾ ਕੇ ਨਿਕਾਹ ਕਰਨ ਵਾਲੀ ਸਰਬਜੀਤ ਕੌਰ ਅਤੇ ਉਸਦੇ ਪਤੀ ਦੀਆਂ ਮੁਸ਼ਕਲਾਂ ਵਧੀਆਂ

ਪਤੀ ਦੀ ਪਹਿਲੀ ਪਤਨੀ ਲਾਹੌਰ ਹਾਈ ਕੋਰਟ ਪਹੁੰਚੀ; ਸਰਬਜੀਤ ਕੌਰ ’ਤੇ ਘਰ ਵਿਚ ਕਬਜ਼ਾ ਕਰਨ ਦੇ ਦੋਸ਼

  • fb
  • twitter
  • whatsapp
  • whatsapp
Advertisement

Sarabjit Kaur Pakistan: ਭਾਰਤ ਦੇ ਪੰਜਾਬ ਤੋਂ ਸਿੱਖ ਜਥੇ ਨਾਲ ਪਾਕਿਸਤਾਨ ਗਈ ਅਤੇ ਉੱਥੇ ਜਾ ਕੇ ਨਾਸਿਰ ਹੁਸੈਨ ਨਾਲ ਨਿਕਾਹ ਕਰਵਾਉਣ ਵਾਲੀ ਸਰਬਜੀਤ ਕੌਰ ਨਾਲ ਜੁੜੇ ਮਾਮਲੇ ਵਿੱਚ ਵੱਡਾ ਮੋੜ ਸਾਹਮਣੇ ਆਇਆ ਹੈ। ਨਾਸਿਰ ਹੁਸੈਨ ਦੀ ਪਹਿਲੀ ਪਤਨੀ ਸਾਇਮਾ ਨਾਸਿਰ ਨੇ ਆਪਣੇ ਪਤੀ ਅਤੇ ਉਸ ਦੀ ਨਵੀਂ ਪਤਨੀ ਸਰਬਜੀਤ ਕੌਰ ਖ਼ਿਲਾਫ਼ ਲਾਹੌਰ ਹਾਈ ਕੋਰਟ ਦਾ ਰੁਖ਼ ਕੀਤਾ ਹੈ। ਸਾਇਮਾ ਨੇ ਆਪਣੇ ਵਕੀਲ ਰਾਹੀਂ ਅਦਾਲਤ ਵਿੱਚ ਦੋ ਵੱਖ-ਵੱਖ ਮਾਮਲੇ ਦਰਜ ਕਰਵਾਏ ਹਨ। ਉਸ ਦਾ ਦੋਸ਼ ਹੈ ਕਿ ਨਾਸਿਰ ਨੇ ਪਾਕਿਸਤਾਨੀ ਫੈਮਿਲੀ ਲਾਅ ਦੀ ਉਲੰਘਣਾ ਕਰਦਿਆਂ ਪਹਿਲੀ ਪਤਨੀ ਦੀ ਇਜਾਜ਼ਤ ਅਤੇ ਸਹਿਮਤੀ ਤੋਂ ਬਿਨਾਂ ਇਹ ਦੂਜਾ ਵਿਆਹ ਕਰਵਾਇਆ ਹੈ। ਸਾਇਮਾ ਨੇ ਆਪਣੇ ਚਾਰ ਨਾਬਾਲਗ ਬੱਚਿਆਂ ਦੀ ਦੇਖਭਾਲ ਲਈ ਗੁਜ਼ਾਰਾ ਭੱਤਾ ਦੇਣ ਅਤੇ ਰਹਿਣ ਲਈ ਘਰ ਦਾ ਪ੍ਰਬੰਧ ਕਰਨ ਦੀ ਅਦਾਲਤ ਤੋਂ ਮੰਗ ਕੀਤੀ ਹੈ।

ਘਰ ਤੋਂ ਬਾਹਰ ਕੱਢਣ ਅਤੇ ਬੱਚਿਆਂ ਦੀ ਅਣਦੇਖੀ ਦੇ ਗੰਭੀਰ ਦੋਸ਼

Advertisement

ਅਦਾਲਤ ਵਿੱਚ ਦਾਇਰ ਕੀਤੀ ਗਈ ਪਟੀਸ਼ਨ ਅਨੁਸਾਰ ਸਾਇਮਾ ਨੇ ਦੋਸ਼ ਲਗਾਇਆ ਹੈ ਕਿ ਭਾਰਤ ਤੋਂ ਆਈ ਸਰਬਜੀਤ ਕੌਰ ਨੇ ਉਸ ਦੇ ਘਰ ’ਤੇ ਜ਼ਬਰਦਸਤੀ ਕਬਜ਼ਾ ਕਰ ਲਿਆ ਹੈ। ਉਸ ਨੇ ਦੱਸਿਆ ਕਿ ਨਾਸਿਰ ਨੇ ਉਸ ਨੂੰ ਅਤੇ ਉਸ ਦੇ ਚਾਰ ਛੋਟੇ ਬੱਚਿਆਂ ਨੂੰ ਘਰੋਂ ਬਾਹਰ ਕੱਢ ਦਿੱਤਾ, ਉਨ੍ਹਾਂ ਦੇ ਕੱਪੜੇ ਤੱਕ ਸੁੱਟ ਦਿੱਤੇ ਅਤੇ ਪਰਿਵਾਰ ਦੇ ਖਾਣ-ਪੀਣ ਦਾ ਸਹਾਰਾ ਵੀ ਖੋਹ ਲਿਆ। ਸਾਇਮਾ ਦਾ ਕਹਿਣਾ ਹੈ ਕਿ ਪਿਛਲੇ 10 ਮਹੀਨਿਆਂ ਤੋਂ ਨਾਸਿਰ ਨੇ ਨਾ ਤਾਂ ਉਨ੍ਹਾਂ ਨਾਲ ਕੋਈ ਸੰਪਰਕ ਕੀਤਾ ਹੈ ਅਤੇ ਨਾ ਹੀ ਬੱਚਿਆਂ ਦੇ ਪਾਲਣ-ਪੋਸ਼ਣ ਲਈ ਕੋਈ ਖਰਚਾ ਜਾਂ ਹੱਕ-ਮੇਹਰ ਦੀ ਰਕਮ ਅਦਾ ਕੀਤੀ ਹੈ। ਚਾਰ ਨਾਬਾਲਗ ਬੱਚਿਆਂ ਦੀ ਜ਼ਿੰਮੇਵਾਰੀ ਅਤੇ ਉਨ੍ਹਾਂ ਦਾ ਭਵਿੱਖ ਹੁਣ ਉਸ ਦੇ ਸਾਹਮਣੇ ਸਭ ਤੋਂ ਵੱਡਾ ਸਵਾਲ ਬਣ ਗਿਆ ਹੈ।

Advertisement

ਬੱਚਿਆਂ ’ਤੇ ਮਾਨਸਿਕ ਅਸਰ ਪੈਣ ਦੇ ਦੋਸ਼

ਸਾਇਮਾ ਨੇ ਆਪਣੀ ਸ਼ਿਕਾਇਤ ਵਿੱਚ ਪਰਿਵਾਰਕ ਮਾਹੌਲ ਬਾਰੇ ਵੀ ਗੰਭੀਰ ਚਿੰਤਾ ਪ੍ਰਗਟਾਈ ਹੈ। ਉਸ ਦਾ ਦੋਸ਼ ਹੈ ਕਿ ਨਾਸਿਰ ਹੁਸੈਨ ਅਤੇ ਸਰਬਜੀਤ ਕੌਰ ਦਾ ਘਰ ਵਿੱਚ ਵਤੀਰਾ ਅਤੇ ਦਿਨ-ਰਾਤ ਮੋਬਾਈਲ ਵੀਡੀਓਜ਼ 'ਤੇ ਗੈਰ-ਮਰਿਆਦਾਜਨਕ ਹਾਲਤ ਵਿੱਚ ਰਹਿਣਾ ਬੱਚਿਆਂ ਦੀ ਮਾਨਸਿਕਤਾ 'ਤੇ ਬਹੁਤ ਬੁਰਾ ਅਸਰ ਪਾ ਰਿਹਾ ਹੈ। ਸਾਇਮਾ ਅਨੁਸਾਰ ਅਜਿਹੇ ਮਾਹੌਲ ਨਾਲ ਅੱਗੇ ਚੱਲ ਕੇ ਬੱਚਿਆਂ ਦੇ ਰਿਸ਼ਤਿਆਂ ਅਤੇ ਵਿਆਹ-ਸ਼ਾਦੀਆਂ ਵਿੱਚ ਵੀ ਰੁਕਾਵਟਾਂ ਆਉਣਗੀਆਂ। ਇਸ ਲਈ ਉਸ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਇੱਕ ਹੀ ਘਰ ਵਿੱਚ ਇਕੱਠੇ ਰੱਖਣ ਦੀ ਬਜਾਏ, ਅਦਾਲਤ ਰਾਹੀਂ ਉਸ ਨੂੰ ਅਤੇ ਉਸ ਦੇ ਬੱਚਿਆਂ ਨੂੰ ਉਨ੍ਹਾਂ ਦਾ ਜਾਇਜ਼ ਹੱਕ ਅਤੇ ਵੱਖਰਾ ਰਹਿਣ ਦੀ ਵਿਵਸਥਾ ਕੀਤੀ ਜਾਵੇ।

Advertisement
×