ਸੰਜੇ ਦੱਤ ਯੋਧਾ ਹੈ ਤੇ ਹਮੇਸ਼ਾਂ ਜੇਤੂ ਰਿਹੈ: ਮਾਨਯਤਾ ਦੱਤ

ਸੰਜੇ ਦੱਤ ਯੋਧਾ ਹੈ ਤੇ ਹਮੇਸ਼ਾਂ ਜੇਤੂ ਰਿਹੈ: ਮਾਨਯਤਾ ਦੱਤ

ਮੁੰਬਈ, 12 ਅਗਸਤ

ਅਭਿਨੇਤਾ ਸੰਜੇ ਦੱਤ ਵੱਲੋਂ ਡਾਕਟਰੀ ਇਲਾਜ ਲਈ ਫਿਲਮਾਂ ਤੋਂ ਬ੍ਰੇਕ ਲਏ ਜਾਣ ਦੇ ਐਲਾਨ ਤੋਂ ਇਕ ਦਿਨ ਬਾਅਦ ਉਨ੍ਹਾਂ ਦੀ ਪਤਨੀ ਤੇ ਨਿਰਮਾਤਾ ਮਾਨਯਤਾ ਦੱਤ ਨੇ ਕਿਹਾ ਕਿ ਬਾਲੀਵੁੱਡ ਸਟਾਰ “ਯੋਧਾ” ਹੈ, ਜੋ ਹਮੇਸ਼ਾ ਜੇਤੂ ਬਣ ਕੇ ਉੱਭਰਦਾ ਹੈ। ਉਨ੍ਹਾਂ ਪ੍ਰਸ਼ੰਸਕਾਂ ਨੂੰ ਤਾਕੀਦ ਕੀਤੀ ਕਿ ਉਹ ਕਿਆਸਅਰਾਈਆਂ ਦਾ ਸ਼ਿਕਾਰ ਨਾ ਹੋਣ। 61 ਸਾਲਾ ਅਦਾਕਾਰ ਸੰਜੇਨੂੰ ਸਾਹ ਦੀ ਸ਼ਿਕਾਇਤ ਤੋਂ ਬਾਅਦ ਹਫਤੇ ਦੇ ਅੰਤ ਵਿੱਚ ਲੀਲਾਵਤੀ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਸੀ। ਉਸ ਨੂੰ 10 ਅਗਸਤ ਨੂੰ ਛੁੱਟੀ ਦੇ ਦਿੱਤੀ ਗਈ ਅਤੇ ਮੰਗਲਵਾਰ ਨੂੰ ਬਿਆਨ ਜਾਰੀ ਕਰਦਿਆਂ ਉਸ ਨੇ ਫਿਲਮਾਂ ਤੋਂ ਬ੍ਰੇਕ ਲੈਣ ਦਾ ਐਲਾਨ ਕੀਤਾ ਸੀ। ਸੰਜੇ ਦੱਤ ਨੇ ਵੀ ਸ਼ੁਭਚਿੰਤਕਾਂ ਨੂੰ ਬੇਨਤੀ ਕੀਤੀ ਕਿ ਉਹ ਉਨ੍ਹਾਂ ਦੀ ਸਿਹਤ ਬਾਰੇ ਅੰਦਾਜ਼ਾ ਨਾ ਲਗਾਉਣ। ਅੱਜ ਮਾਨਯਤਾ ਦੱਤ ਨੇ ਆਪਣੇ ਪਤੀ ਦੀ ਜਲਦੀ ਸਿਹਤਯਾਬੀ ਲਈ ਸ਼ੁੱਭ ਕਾਮਨਾਵਾਂ ਲਈ ਲੋਕਾਂ ਦਾ ਧੰਨਵਾਦ ਕੀਤਾ। ਕਿਆਸਅਰਾਈਆਂ ਇਹ ਲੱਗ ਰਹੀਆਂ ਹਨ ਕਿ ਸੰਜੇ ਦੱਤ ਨੂੰ ਤੀਜੀ ਸਟੇਜ ਦਾ ਫੇਫੜਿਆਂ ਦਾ ਕੈਂਸਰ ਹੈ ਤੇ ਉਹ ਛੇਤੀ ਹੀ ਇਲਾਜ ਲਈ ਅਮਰੀਕਾ ਜਾ ਰਿਹਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All