DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

S. Jaishankar ਵੱਲੋਂ ਜ਼ਾਂਜ਼ੀਬਾਰ ਦੇ ਰਾਸ਼ਟਰਪਤੀ ਨਾਲ ਮੁਲਾਕਾਤ

ਦੋਵਾਂ ਮੁਲਕਾਂ ਦਰਮਿਆਨ ਸਬੰਧ ਮਜ਼ਬੂਤ ਕਰਨ ਬਾਰੇ ਚਰਚਾ

  • fb
  • twitter
  • whatsapp
  • whatsapp
featured-img featured-img
ਵਿਦੇਸ਼ ਮੰਤਰੀ ਐੈੱਸ ਜੈਸ਼ੰਕਰ ਜ਼ਾਂਜ਼ੀਬਾਰ ਦੇ ਰਾਸ਼ਟਰਪਤੀ ਤੇ ਰੈਵੋਲਿਊਸ਼ਨਰੀ ਕੌਂਸਲ ਦੇ ਚੇਅਰਮੈਨ ਅਲੀ ਐੱਮਵਿਨੀ ਨਾਲ ਗੱਲਬਾਤ ਕਰਦੇ ਹੋਏ। -ਫੋਟੋ: ਏਐੱਨਆਈ
Advertisement

ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਜ਼ਾਂਜ਼ੀਬਾਰ ਦੇ ਰਾਸ਼ਟਰਪਤੀ ਹੁਸੈਨ ਅਲੀ ਐੱਮਵਿਨੀ ਨਾਲ ਮੁਲਾਕਾਤ ਕਰ ਕੇ ਉੱਚ ਸਿੱਖਿਆ, ਸਮਰੱਥਾ ਨਿਰਮਾਣ, ਜਲ ਸਪਲਾਈ, ਸਿਹਤ ਅਤੇ ਡਿਜੀਟਲ ਖੇਤਰਾਂ ’ਚ ਦੁਵੱਲਾ ਸਹਿਯੋਗ ਵਧਾਉਣ ਦੇ ਢੰਗਾਂ ਬਾਰੇ ਚਰਚਾ ਕੀਤੀ। ਜ਼ਾਂਜ਼ੀਬਾਰ, ਤਨਜ਼ਾਨੀਆ ਦਾ ਨੀਮ-ਖ਼ੁਦਮੁਖ਼ਤਾਰ ਸੂਬਾ ਹੈ। ਐੱਮਵਿਨੀ 2020 ਤੋਂ ਜ਼ਾਂਜ਼ੀਬਾਰ ਦੇ ਰਾਸ਼ਟਰਪਤੀ ਹਨ। ਸਿੱਖਿਆ ਸਣੇ ਵੱਖ ਵੱਖ ਖੇਤਰਾਂ ’ਚ ਭਾਰਤ ਦੇ ਜ਼ਾਂਜ਼ੀਬਾਰ ਨਾਲ ਡੂੰਘੇ ਸਬੰਧ ਹਨ। ਅਕਤੂਬਰ 2023 ’ਚ ਉੱਥੇ ਆਈ ਆਈ ਟੀ ਮਦਰਾਸ ਦਾ ਕੈਂਪਸ ਸਥਾਪਤ ਕੀਤਾ ਗਿਆ ਸੀ।

ਜੈਸ਼ੰਕਰ ਨੇ ਸੋਸ਼ਲ ਮੀਡੀਆ ’ਤੇ ਕਿਹਾ, ‘‘ਅਸੀਂ ਉੱਚ ਸਿੱਖਿਆ, ਸਮਰੱਥਾ ਨਿਰਮਾਣ, ਜਲ ਸਪਲਾਈ, ਸਿਹਤ, ਮਸਨੂਈ ਬੌਧਿਕਤਾ, ਡਿਜੀਟਲ ਅਤੇ ਹੋਰ ਤਰਜੀਹੀ ਖੇਤਰਾਂ ’ਚ ਆਪਣਾ ਸਹਿਯੋਗ ਵਧਾਉਣ ’ਤੇ ਚਰਚਾ ਕੀਤੀ।’’ ਵਿਦੇਸ਼ ਮੰਤਰੀ ਨੇ ਜ਼ਾਂਜ਼ੀਬਾਰ ਸਥਿਤ ਆਈ ਆਈ ਟੀ ਮਦਰਾਸ ਦੇ ਕੈਂਪਸ ਨੂੰ ਭਾਰਤ ਦੀ ਨਜ਼ਦੀਕੀ ਭਾਈਵਾਲੀ ਅਤੇ ਅਫ਼ਰੀਕਾ ਦੀ ਸਿੱਖਿਆ ਤੇ ਵਿਕਾਸ ਨਾਲ ਸਬੰਧਤ ਤਰਜੀਹਾਂ ਪ੍ਰਤੀ ਉਸ ਦੀ ਲੰਮੇ ਸਮੇਂ ਦੀ ਵਚਨਬੱਧਤਾ ਦੀ ‘ਸ਼ਾਨਦਾਰ ਮਿਸਾਲ’ ਦੱਸਿਆ। ਇਸ ਦੌਰਾਨ ਉਪ ਰਾਸ਼ਟਰਪਤੀ ਸੀ ਪੀ ਰਾਧਾਕ੍ਰਿਸ਼ਨਨ ਨੇ ਵੀ ਐੱਮਵਿਨੀ ਨਾਲ ਮੁਲਾਕਾਤ ਕੀਤੀ। ਉਪ ਰਾਸ਼ਟਰਪਤੀ ਦਫ਼ਤਰ ਨੇ ਕਿਹਾ, ‘‘ਬੈਠਕ ਵਿੱਚ ਭਾਰਤ-ਤਨਜ਼ਾਨੀਆ ਦੀ ਲੰਬੇ ਸਮੇਂ ਦੀ ਭਾਈਵਾਲੀ ਅਤੇ ਜ਼ਾਂਜ਼ੀਬਾਰ ਨਾਲ ਭਾਰਤ ਦੇ ਵਿਸ਼ੇਸ਼ ਸਬੰਧਾਂ ਦੀ ਮੁੜ ਪੁਸ਼ਟੀ ਕੀਤੀ ਗਈ। ਇਹ ਸਬੰਧ ਸਦੀਆਂ ਪੁਰਾਣੇ ਸਮੁੰਦਰੀ, ਸੱਭਿਆਚਾਰਕ ਅਤੇ ਲੋਕਾਂ ਦੇ ਆਪਸੀ ਸਬੰਧਾਂ ’ਤੇ ਅਧਾਰਤ ਹਨ।’’

Advertisement

Advertisement
Advertisement
×