ਰੂਸੀ ਤੇਲ ਦੀ ਆਮਦ ਇਕ ਤਿਹਾਈ ਘਟੀ
ਅਮਰੀਕੀ ਪਾਬੰਦੀਆਂ ਮਗਰੋਂ ਭਾਰਤ ’ਚ ਰੂਸੀ ਤੇਲ ਦੀ ਦਰਾਮਦ ਕਰੀਬ ਇਕ ਤਿਹਾਈ ਘਟ ਗਈ ਹੈ। ਵਿਸ਼ਲੇਸ਼ਕਾਂ ਦਾ ਅੰਦਾਜ਼ਾ ਹੈ ਕਿ ਦਸੰਬਰ ’ਚ ਰੂਸੀ ਤੇਲ ਦੀ ਆਮਦ ਹੋਰ ਘਟੇਗੀ ਕਿਉਂਕਿ ਰਿਫਾਇਨਰੀ ਕੰਪਨੀਆਂ ਪਾਬੰਦੀਆਂ ਤੋਂ ਬਚਣ ਲਈ ਬਦਲਵੇਂ ਸਰੋਤਾਂ ਵੱਲ ਰੁਖ ਕਰ...
Advertisement
ਅਮਰੀਕੀ ਪਾਬੰਦੀਆਂ ਮਗਰੋਂ ਭਾਰਤ ’ਚ ਰੂਸੀ ਤੇਲ ਦੀ ਦਰਾਮਦ ਕਰੀਬ ਇਕ ਤਿਹਾਈ ਘਟ ਗਈ ਹੈ। ਵਿਸ਼ਲੇਸ਼ਕਾਂ ਦਾ ਅੰਦਾਜ਼ਾ ਹੈ ਕਿ ਦਸੰਬਰ ’ਚ ਰੂਸੀ ਤੇਲ ਦੀ ਆਮਦ ਹੋਰ ਘਟੇਗੀ ਕਿਉਂਕਿ ਰਿਫਾਇਨਰੀ ਕੰਪਨੀਆਂ ਪਾਬੰਦੀਆਂ ਤੋਂ ਬਚਣ ਲਈ ਬਦਲਵੇਂ ਸਰੋਤਾਂ ਵੱਲ ਰੁਖ ਕਰ ਰਹੀਆਂ ਹਨ। ਡੇਟਾ ਦਾ ਅਧਿਐਨ ਕਰਨ ਵਾਲੀ ਕੰਪਨੀ ਕੇਪਲਰ ਮੁਤਾਬਕ ਨਵੰਬਰ ’ਚ ਰੂਸ ਤੋਂ ਭਾਰਤ ਦੀ ਕੱਚੇ ਤੇਲ ਦੀ ਦਰਾਮਦ ਔਸਤਨ 18 ਲੱਖ ਬੈਰਲ ਰੋਜ਼ਾਨਾ ਰਹੀ ਅਤੇ ਕੁੱਲ ਕੱਚੇ ਤੇਲ ਦੀ ਦਰਾਮਦ ’ਚ ਉਸ ਦੀ ਹਿੱਸੇਦਾਰੀ 35 ਫ਼ੀਸਦ ਤੋਂ ਵਧ ਸੀ। ਇਸ ਤੋਂ ਪਹਿਲਾਂ ਅਕਤੂਬਰ ’ਚ ਇਹ ਅੰਕੜਾ 15-16 ਲੱਖ ਬੈਰਲ ਰੋਜ਼ਾਨਾ ਸੀ। ਮੰਨਿਆ ਜਾ ਰਿਹਾ ਹੈ ਕਿ ਨਵੰਬਰ ਦੀ ਦਰਾਮਦ ਪੰਜ ਮਹੀਨਿਆਂ ’ਚ ਸਭ ਤੋਂ ਵਧ ਸੀ ਕਿਉਂਕਿ ਪਾਬੰਦੀ ਲਾਗੂ ਹੋਣ ਦੀ ਸਮਾਂ ਸੀਮਾ 21 ਨਵੰਬਰ ਤੋਂ ਪਹਿਲਾਂ ਦਰਾਮਦ ਵਧਾਈ ਗਈ। ਕੇਪਲਰ ਦੇ ਮੁੱਖ ਖੋਜ ਵਿਸ਼ਲੇਸ਼ਕ ਸੁਮਿਤ ਰਿਤੋਲੀਆ ਨੇ ਕਿਹਾ ਕਿ ਦਸੰਬਰ ’ਚ ਰੂਸੀ ਤੇਲ ਦੀ ਕਰੀਬ 10 ਲੱਖ ਬੈਰਲ ਰੋਜ਼ਾਨਾ ਦੀ ਆਮਦ ਹੋ ਸਕਦੀ ਹੈ।
Advertisement
Advertisement
