ਭਾਰਤ ਦੇ ਵਪਾਰ ਘਾਟੇ ਤੋਂ ਰੂਸ ਜਾਣੂ: ਪੈਸਕੋਵ
ਰੂਸੀ ਤਰਜਮਾਨ ਦਮਿੱਤਰੀ ਪੈਸਕੋਵ ਨੇ ਕਿਹਾ ਕਿ ਉਨ੍ਹਾਂ ਦੇ ਮੁਲਕ ਨੂੰ ਭਾਰੀ ਵਪਾਰ ਘਾਟੇ ਨੂੰ ਲੈ ਕੇ ਭਾਰਤ ਦੀਆਂ ਚਿੰਤਾਵਾਂ ਦੀ ਪੂਰੀ ਜਾਣਕਾਰੀ ਹੈ ਅਤੇ ਮਾਸਕੋ ਇਸ ‘ਸਮੱਸਿਆ’ ਦੇ ਟਾਕਰੇ ਲਈ ਨਵੀਂ ਦਿੱਲੀ ਨਾਲ ਮਿਲ ਕੇ ਕੰਮ ਕਰ ਰਿਹਾ ਹੈ।ਸ੍ਰੀ...
Advertisement
ਰੂਸੀ ਤਰਜਮਾਨ ਦਮਿੱਤਰੀ ਪੈਸਕੋਵ ਨੇ ਕਿਹਾ ਕਿ ਉਨ੍ਹਾਂ ਦੇ ਮੁਲਕ ਨੂੰ ਭਾਰੀ ਵਪਾਰ ਘਾਟੇ ਨੂੰ ਲੈ ਕੇ ਭਾਰਤ ਦੀਆਂ ਚਿੰਤਾਵਾਂ ਦੀ ਪੂਰੀ ਜਾਣਕਾਰੀ ਹੈ ਅਤੇ ਮਾਸਕੋ ਇਸ ‘ਸਮੱਸਿਆ’ ਦੇ ਟਾਕਰੇ ਲਈ ਨਵੀਂ ਦਿੱਲੀ ਨਾਲ ਮਿਲ ਕੇ ਕੰਮ ਕਰ ਰਿਹਾ ਹੈ।ਸ੍ਰੀ ਪੈਸਕੋਵ ਨੇ ਭਾਰਤੀ ਪੱਤਰਕਾਰਾਂ ਨਾਲ ਆਨਲਾਈਨ ਗੱਲਬਾਤ ਕਰਦਿਆਂ ਕਈ ਮੁੱਦੇ ਛੋਹੇ ਜਿਨ੍ਹਾਂ ’ਚ ਯੂਕਰੇਨ ’ਚ ਜੰਗ ਖ਼ਤਮ ਕਰਨ ਦੀ ਅਮਰੀਕੀ ਸ਼ਾਂਤੀ ਯੋਜਨਾ, ਰੂਸੀ ਕੱਚੇ ਤੇਲ ’ਤੇ ਅਮਰੀਕੀ ਪਾਬੰਦੀ ਅਤੇ ਭਾਰਤ ਨੂੰ ਰੂਸੀ ਰੱਖਿਆ ਪਲੈਟਫਾਰਮ ਅਤੇ ਤਕਨਾਲੋਜੀ ਦੀ ਸਪਲਾਈ ਸ਼ਾਮਲ ਹੈ। ਉਨ੍ਹਾਂ ਆਲਮੀ ਵਪਾਰ ਦੇ ਨਵੇਂ ਪ੍ਰਬੰਧ ਦੀ ਲੋੜ ’ਤੇ ਜ਼ੋਰ ਦਿੱਤਾ ਜਿਥੇ ਭੁਗਤਾਨ ਪ੍ਰਣਾਲੀ (ਡਾਲਰ ਅਧਾਰਿਤ ਵਪਾਰ) ਦੀ ਵਰਤੋਂ ਸਿਆਸੀ ਸੰਦ ਵਜੋਂ ਨਾ ਕੀਤੀ ਜਾਵੇ। ਉਂਜ, ਇਹ ਬਿਆਨ ਸਿੱਧੇ ਤੌਰ ’ਤੇ ਅਮਰੀਕਾ ਵੱਲ ਸੇਧਿਤ ਸੀ ਪਰ ਸ੍ਰੀ ਪੈਸਕੋਵ ਨੇ ਯੂਕਰੇਨ ਜੰਗ ਖ਼ਤਮ ਕਰਨ ਲਈ ਅਮਰੀਕਾ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਅਸਰਅੰਦਾਜ਼ ਦੱਸਦਿਆਂ ਉਸ ਦੀ ਸ਼ਲਾਘਾ ਕੀਤੀ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੇ 4 ਦਸੰਬਰ ਨੂੰ ਭਾਰਤ ਦੌਰੇ ਤੋਂ ਪਹਿਲਾਂ ਇਹ ਪ੍ਰੈੱਸ ਕਾਨਫਰੰਸ ਹੋਈ ਹੈ।
Advertisement
Advertisement
