DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

NCERT ਦੀਆਂ ਪਾਠ ਪੁਸਤਕਾਂ ’ਤੇ RSS ਦਾ ਪਰਛਾਵਾਂ

ਰਾਜਨੀਤੀ ਸ਼ਾਸਤਰ ਦੀਆਂ ਕਿਤਾਬਾਂ ਲਈ ਨਵੀਂ ਟੀਮ ਬਣਾਈ; ਐੱਨ ਸੀ ਈ ਆਰ ਟੀ ਵੱਲੋਂ 11ਵੀਂ ਅਤੇ 12ਵੀਂ ਜਮਾਤ ਲਈ ਤਿਆਰ ਕੀਤੀਆਂ ਜਾਣੀਆਂ ਹਨ ਕਿਤਾਬਾਂ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ
Advertisement

ਐੱਨ ਸੀ ਈ ਆਰ ਟੀ ਨੇ 11ਵੀਂ ਅਤੇ 12ਵੀਂ ਜਮਾਤ ਦੀਆਂ ਰਾਜਨੀਤੀ ਸ਼ਾਸਤਰ ਦੀਆਂ ਪਾਠ ਪੁਸਤਕਾਂ ਤਿਆਰ ਕਰਨ ਲਈ ਟੈਕਸਟਬੁੱਕ ਡਿਵੈਲਪਮੈਂਟ ਟੀਮ ਦਾ ਮੁੜ ਗਠਨ ਕੀਤਾ ਹੈ। ਨਵੀਂ ਟੀਮ ਨੂੰ ਪਾਠ ਪੁਸਤਕਾਂ ਵਿੱਚ ਸੱਭਿਆਚਾਰ, ਭਾਰਤੀ ਗਿਆਨ ਪ੍ਰਣਾਲੀਆਂ ਅਤੇ ਸਮਾਵੇਸ਼ ਨੂੰ ਸ਼ਾਮਲ ਕਰਨ ਦਾ ਟੀਚਾ ਦਿੱਤਾ ਗਿਆ ਹੈ। ਟੀਮ ਵਿਚਲੇ ਘੱਟੋ-ਘੱਟ ਚਾਰ ਮੈਂਬਰਾਂ ਦੇ ਆਰ ਐੱਸ ਐੱਸ ਨਾਲ ਸਿੱਧੇ ਜਾਂ ਅਸਿੱਧੇ ਸਬੰਧ ਦੱਸੇ ਗਏ ਹਨ। ਅਕਾਦਮਿਕ ਅਤੇ ਰਾਜਨੀਤਕ ਵਿਸ਼ਲੇਸ਼ਕ ਸੰਦੀਪ ਸ਼ਾਸਤਰੀ, ਜੋ ਕਰਨਾਟਕ ਸਥਿਤ ਨਿੱਟ ਯੂਨੀਵਰਸਿਟੀ ਦੇ ਉਪ ਪ੍ਰਧਾਨ ਹਨ ਟੀਮ ਦੀ ਅਗਵਾਈ ਕਰਨਗੇ।

ਟੀਮ ਦੇ ਮੈਂਬਰਾਂ ਵਿੱਚ ਸਿੱਖਿਆ ਮੰਤਰਾਲੇ ਦੇ ਸੀਨੀਅਰ ਸਲਾਹਕਾਰ ਯਦੁੂਨਾਥ ਦੇਸ਼ਪਾਂਡੇ ਸ਼ਾਮਲ ਹਨ, ਜਿਨ੍ਹਾਂ ਦਾ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ (ਏ ਬੀ ਵੀ ਪੀ) ਨਾਲ ਲੰਬਾ ਜਥੇਬੰਦਕ ਸਬੰਧ ਰਿਹਾ ਹੈ। ਪ੍ਰਸ਼ਾਂਤ ਦਿਵਾਕਰ ਦਾ ਪੁਣੇ ਦੀ ਆਰ ਐੱਸ ਐੱਸ ਨਾਲ ਜੁੜੀ ਗਿਆਨ ਪ੍ਰਬੋਧਿਨੀ ਨਾਲ ਸਬੰਧ ਦੱਸਿਆ ਗਿਆ ਹੈ। ਜੇ ਐੱਨ ਯੂ ਦੀ ਪ੍ਰੋਫੈਸਰ ਵੰਦਨਾ ਮਿਸ਼ਰਾ ਏ ਬੀ ਵੀ ਪੀ ਦੀ ਸਾਬਕਾ ਕੌਮੀ ਸਕੱਤਰ ਰਹਿ ਚੁੱਕੇ ਹਨ। ਜੇ ਐੱਨ ਯੂ ਦੇ ਐਸੋਸੀਏਟ ਪ੍ਰੋਫੈਸਰ ਰਵੀ ਰਾਮਚੰਦਰ ਸ਼ੁਕਲਾ ਵੀ ਆਰ ਐੱਸ ਐੱਸ ਨਾਲ ਸਬੰਧਤ ਸੰਸਥਾ ਦੇ ਪ੍ਰਕਾਸ਼ਨ ਦੇ ਸੰਪਾਦਕੀ ਬੋਰਡ ਵਿੱਚ ਰਹਿ ਚੁੱਕੇ ਹਨ।

Advertisement

ਐੱਨ ਸੀ ਈ ਆਰ ਟੀ ਨੇ 11ਵੀਂ ਜਮਾਤ ਦੀ ਪਾਠ ਪੁਸਤਕ ਨਵੰਬਰ ਤੱਕ ਅਤੇ 12ਵੀਂ ਜਮਾਤ ਦੀ ਕਿਤਾਬ ਅਗਲੇ ਸਾਲ ਜੁਲਾਈ ਤੱਕ ਤਿਆਰ ਕਰਨ ਦਾ ਟੀਚਾ ਰੱਖਿਆ ਹੈ। ਐੱਨ ਸੀ ਈ ਆਰ ਟੀ ਦੇ ਨੋਟੀਫਿਕੇਸ਼ਨ ਮੁਤਾਬਕ ਟੀਮ ਸਮਾਜਿਕ ਵਿਗਿਆਨ, ਭਾਸ਼ਾਵਾਂ, ਭਾਰਤੀ ਗਿਆਨ ਪ੍ਰਣਾਲੀਆਂ ਅਤੇ ਵਾਤਾਵਰਨ ਸਿੱਖਿਆ ਨਾਲ ਸਬੰਧਤ ਸਮੂਹਾਂ ਤੋਂ ਮਾਰਗਦਰਸ਼ਨ ਲਵੇਗੀ। ਪਾਠ ਪੁਸਤਕਾਂ ਵਿੱਚ ਸੱਭਿਆਚਾਰ, ਭਾਰਤੀ ਗਿਆਨ, ਸਮਾਵੇਸ਼, ਸਿੱਖਿਆ ਤਕਨਾਲੋਜੀ ਅਤੇ ਮੁਲਾਂਕਣ ਵਰਗੇ ਵਿਸ਼ਿਆਂ ਨੂੰ ਸ਼ਾਮਲ ਕਰਨ ਦੀ ਸਮੀਖਿਆ ਵੀ ਕੀਤੀ ਜਾਵੇਗੀ।

Advertisement

ਹੋਰਨਾਂ ਤੋਂ ਇਲਾਵਾ ਟੀਮ ਵਿੱਚ ਪ੍ਰਕਾਸ਼ ਕੰਦਪਾਲ, ਨਿਧੀ ਗੁਪਤਾ, ਚੇਤਨ ਸਿੰਘਾਈ, ਸੁਕਨਸ਼ਿਖਾ ਵਤਸ, ਸਤੀਸ਼ ਕੁਮਾਰ, ਦਿਵਾਂਸ਼ੂ ਸ੍ਰੀਵਾਸਤਵ, ਪ੍ਰਣਵ ਗੁਪਤਾ, ਨੰਦ ਕਿਸ਼ੋਰ, ਸਵਪਨਾ ਪ੍ਰਭੂ, ਸਵਿਤਾ ਸਾਗਰ, ਐੱਮ ਐੱਨ ਸੁਰੇਸ਼ ਕੁਮਾਰ, ਡਿਆਨਾ ਈਸਾਬੇਲ, ਐੱਨ ਭਰਾਨੀ, ਵੰਥਾਂਗਪੁਈ ਖੁਬੰਗ ਅਤੇ ਸੁਭਾਸ਼ ਸਿੰਘ ਵੀ ਸ਼ਾਮਲ ਹਨ।

Advertisement
×