ਨਵੀਂ ਦਿੱਲੀ, 12 ਅਗਸਤ
ਰਾਸ਼ਟਰੀ ਸਵੈਮਸੇਵਕ ਸੰਘ (ਆਰਐੱਸਐੱਸ) ਨੇ ਆਜ਼ਾਦੀ ਦਿਵਸ ਤੋਂ ਪਹਿਲਾਂ ਅੱਜ ਸੋਸ਼ਲ ਮੀਡੀਆ ਪ੍ਰੋਫਾਈਲ ’ਤੇ ਆਪਣੇ ਰਵਾਇਤੀ ਭਗਵੇਂ ਝੰਡੇ ਦੀ ਥਾਂ ’ਤੇ ਕੌਮੀ ਤਿਰੰਗਾ ਝੰਡਾ ਲਗਾਇਆ ਹੈ। ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਦੇਸ਼ ‘ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ’ ਮਨਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਆਪਣੇ ਪ੍ਰੋਫਾਈਲ ’ਤੇ ‘ਤਿਰੰਗਾ’ ਲਗਾਉਣ ਦੀ ਅਪੀਲ ਕੀਤੀ ਸੀ। ਆਰਐੱਸਐੱਸ ਆਪਣੇ ਪ੍ਰੋਫਾਈਲ ’ਤੇ ‘ਤਿਰੰਗਾ’ ਨਾ ਲਗਾਏ ਜਾਣ ਕਾਰਨ ਕਾਂਗਰਸ ਤੇ ਹੋਰ ਵਿਰੋਧੀ ਧਿਰਾਂ ਦੇ ਨਿਸ਼ਾਨੇ ’ਤੇ ਸੀ।