ਮਹੂ ਵਿੱਚ ਡਾ. ਬੀਆਰ ਅੰਬੇਡਕਰ ਨੂੰ ਸ਼ਰਧਾਂਜਲੀ ਦਿੰਦੇ ਹੋਏ ਰਾਹੁਲ ਗਾਂਧੀ।
ਮਹੂ (ਮੱਧ ਪ੍ਰਦੇਸ਼), 26 ਨਵੰਬਰ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਦੋਸ਼ ਲਾਇਆ ਕਿ ਆਰਐੱਸਐੱਸ ਤੇ ਭਾਜਪਾ ਸੰਵਿਧਾਨ ਨੂੰ ਜਾਣ-ਬੁੱਝ ਕੇ ਖ਼ਤਮ ਕਰਨਾ ਚਾਹੁੰਦੇ ਹਨ। ਉਹ ਭਾਰਤ ਜੋੜੋ ਯਾਤਰਾ ਦੇ ਡਾ. ਬੀਆਰ ਅਬੰਡੇਕਰ ਦੇ ਜਨਮ ਸਥਾਨ ਮਹੂ ਵਿਖੇ ਪੁੱਜਣ ਮਗਰੋਂ ਸੰਵਿਧਾਨ ਦਿਵਸ ਮੌਕੇ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਕਾਂਗਰਸੀ ਆਗੂ ਨੇ ਆਪਣੀ ਦਾਦੀ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ, ਆਪਣੇ ਪਿਤਾ ਰਾਜੀਵ ਗਾਂਧੀ ਦੀਆਂ ਹੱਤਿਆਵਾਂ ਬਾਰੇ ਵੀ ਗੱਲ ਕੀਤੀ ਅਤੇ ਕਿਹਾ ਕਿ ਉਹ ਅਜੇ ਵੀ ਆਪਣੇ ਸਿਆਸੀ ਦੁਸ਼ਮਣਾਂ ਸਮੇਤ ਕਿਸੇ ਪ੍ਰਤੀ ਨਫ਼ਰਤ ਦੀ ਭਾਵਨਾ ਨਹੀਂ ਰੱਖਦੇ। ਆਰਐੱਸਐੱਸ ਦਾ ਨਾਮ ਲਏ ਬਿਨਾਂ ਰਾਹੁਲ ਨੇ ਕਿਹਾ, ‘‘ਇੱਕ ਅਜਿਹਾ ਸੰਗਠਨ ਹੈ ਜਿਸ ਨੇ 52 ਸਾਲਾਂ ਤੋਂ ਆਪਣੇ ਦਫ਼ਤਰ ਵਿੱਚ ਸੰਵਿਧਾਨ ਦੇ ਸਾਡੇ ਹਰਮਨ ਪਿਆਰੇ ਤਿਰੰਗੇ ਨੂੰ ਨਹੀਂ ਲਹਿਰਾਇਆ।’’ -ਪੀਟੀਆਈ
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ