DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

370 ਰੁਪਏ ਬਰਿਆਨੀ ਮਾਮਲਾ: 23 ਸਾਲਾ ਵੈੱਬ ਡਿਵੈਲਪਰ ਹਿਮਾਂਸ਼ੂ ਜਾਂਗੜਾ ਨੌਕਰੀ ਤੋਂ ਬਰਖਾਸਤ

ਕਾਮੇਡੀਅਨ ਪ੍ਰਣਿਤ ਮੋਰੇ ਦੇ ਸ਼ੋਅ ਦੀ ਇੱਕ ਵਾਇਰਲ ਕਲਿੱਪ ਤੋਂ ਬਾਅਦ ਜਾਂਗੜਾ ਦੀ ਕੰਪਨੀ ਸਟਾਰਵਿਕ ਡਿਜਾਇਨ ਨੇ ਕੀਤੀ ਕਾਰਵਾਈ

  • fb
  • twitter
  • whatsapp
  • whatsapp
featured-img featured-img
ਟੈਕੀ ਹਿਮਾਂਸ਼ੂ ਜਾਂਗੜਾ ਅਤੇ ਕਾਮੇਡੀਅਨ ਪ੍ਰਣਿਤ ਮੋਰੇ। ਚਿੱਤਰ ਕ੍ਰੈਡਿਟ/ਇੰਸਟਾਗ੍ਰਾਮ @himanshu.jangra004 ਅਤੇ @maharashtrianbhau
Advertisement

ਗੁਰੂਗ੍ਰਾਮ ਦੇ 23 ਸਾਲਾ ਵੈੱਬ ਡਿਵੈਲਪਰ ਹਿਮਾਂਸ਼ੂ ਜਾਂਗੜਾ ਨੂੰ ਕਾਮੇਡੀਅਨ ਪ੍ਰਣਿਤ ਮੋਰੇ ਦੇ ਸ਼ੋਅ ਦੀ ਇੱਕ ਵਾਇਰਲ ਕਲਿੱਪ ਤੋਂ ਬਾਅਦ ਉਸ ਦੀ ਕੰਪਨੀ ਸਟਾਰਵਿਕ ਡਿਜਾਇਨ (Starvik Design) ਨੇ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਹੈ। ਕਲਿੱਪ ਵਿੱਚ ਜਾਂਗੜਾ ਨੇ ਡੇਟ ਦੌਰਾਨ ਬਰਿਆਨੀ ’ਤੇ 370 ਰੁਪਏ ਖਰਚਣ ਦੇ ਬਦਲੇ ਔਰਤ ਤੋਂ “ਕੁਝ” ਉਮੀਦ ਕਰਨ ਬਾਰੇ ਟਿੱਪਣੀ ਕੀਤੀ ਸੀ, ਜਿਸ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਤਿੱਖੀ ਪ੍ਰਤੀਕਿਰਿਆ ਸਾਹਮਣੇ ਆਈ।

ਕੰਪਨੀ ਦੇ ਸੰਸਥਾਪਕ ਵਿਵੇਕ ਵਿਸ਼ਵਕਰਮਾ ਨੇ ਕਿਹਾ ਕਿ ਅੰਦਰੂਨੀ ਸਮੀਖਿਆ ਤੋਂ ਬਾਅਦ ਇਹ ਫੈਸਲਾ ਲਿਆ ਗਿਆ, ਕਿਉਂਕਿ ਇਸ ਮਾਮਲੇ ਦਾ ਕੰਮਕਾਜੀ ਮਾਹੌਲ ਅਤੇ ਟੀਮ ’ਤੇ ਨਕਾਰਾਤਮਕ ਪ੍ਰਭਾਵ ਪੈ ਸਕਦਾ ਸੀ। ਇਸ ਦੇ ਨਾਲ ਹੀ ਗੁਰੂਗ੍ਰਾਮ ਪੁਲੀਸ ਨੇ ਜਾਂਗੜਾ ਅਤੇ ਕਾਮੇਡੀਅਨ ਪ੍ਰਣਿਤ ਮੋਰੇ ਖ਼ਿਲਾਫ਼ ਆਈਟੀ ਐਕਟ ਦੀ ਧਾਰਾ 67 ਅਤੇ ਅਸ਼ਲੀਲਤਾ ਤੇ ਪਰੇਸ਼ਾਨੀ ਨਾਲ ਸਬੰਧਤ ਕਾਨੂੰਨੀ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਇਹ ਕਾਰਵਾਈ ਕੌਮੀ ਮਹਿਲਾ ਕਮਿਸ਼ਨ (National Commission for Women) ਵੱਲੋਂ ਦਰਜ ਕਾਰਵਾਈ ਗਈ ਸ਼ਿਕਾਇਤ ਤੋਂ ਬਾਅਦ ਕੀਤੀ ਗਈ।

Advertisement

ਇਸ ਘਟਨਾ ਨੇ ਕਾਰਪੋਰੇਟ ਜਗਤ ਵਿੱਚ ਇੱਕ ਵੱਡੀ ਚਰਚਾ ਨੂੰ ਜਨਮ ਦਿੱਤਾ ਹੈ ਕਿ ਕੀ ਕੰਪਨੀਆਂ ਆਪਣੇ ਕਰਮਚਾਰੀਆਂ ਦੇ ਦਫ਼ਤਰ ਤੋਂ ਬਾਹਰ ਦੇ ਵਿਹਾਰ ਲਈ ਵੀ ਜ਼ਿੰਮੇਵਾਰੀ ਤੈਅ ਕਰ ਸਕਦੀਆਂ ਹਨ। ਕਈ ਐਚਆਰ ਮਾਹਿਰਾਂ ਦਾ ਮੰਨਣਾ ਹੈ ਕਿ ਮੌਜੂਦਾ Code of Conduct ਵਿੱਚ ਸੋਸ਼ਲ ਮੀਡੀਆ ਜਾਂ ਵਾਇਰਲ ਸਮੱਗਰੀ ਨਾਲ ਜੁੜੇ ਮਾਮਲਿਆਂ ਬਾਰੇ ਸਪੱਸ਼ਟ ਦਿਸ਼ਾ-ਨਿਰਦੇਸ਼ ਨਹੀਂ ਹਨ, ਜਿਸ ਕਾਰਨ ਅਜਿਹੇ ਫ਼ੈਸਲੇ ਅਕਸਰ ਕੰਪਨੀਆਂ ਦੀ ਮਰਜ਼ੀ ’ਤੇ ਨਿਰਭਰ ਰਹਿੰਦੇ ਹਨ।

Advertisement

ਮਾਮਲਾ ਸਿਰਫ਼ ਕਾਰਪੋਰੇਟ ਖੇਤਰ ਤੱਕ ਹੀ ਸੀਮਤ ਨਹੀਂ ਰਿਹਾ। ਇਸੇ ਸ਼ੋਅ ਦੀ ਇੱਕ ਹੋਰ ਵਾਇਰਲ ਕਲਿੱਪ ਵਿੱਚ ਮੁੰਬਈ ਦੇ KEM Hospital ਦੀ ਐਮਬੀਬੀਐਸ ਵਿਦਿਆਰਥਣ ਸੇਜਲ ਪਵਾਰ ਵੱਲੋਂ ਪੁਰਸ਼ ਮ੍ਰਿਤਕ ਦੇਹਾਂ ਬਾਰੇ ਕੀਤੀਆਂ ਗਈਆਂ ਇਤਰਾਜ਼ਯੋਗ ਟਿੱਪਣੀਆਂ ਵੀ ਸਾਹਮਣੇ ਆਈਆਂ। ਹਸਪਤਾਲ ਪ੍ਰਸ਼ਾਸਨ ਨੇ ਟਿੱਪਣੀਆਂ ਨੂੰ ਅਸਵੀਕਾਰਯੋਗ ਕਰਾਰ ਦਿੰਦਿਆਂ ਵਿਦਿਆਰਥਣ ਨੂੰ 15 ਦਿਨਾਂ ਦੀ ਜ਼ਬਰਦਸਤੀ ਛੁੱਟੀ ’ਤੇ ਭੇਜ ਦਿੱਤਾ ਹੈ ਅਤੇ ਜਾਂਚ ਕਮੇਟੀ ਗਠਿਤ ਕੀਤੀ ਹੈ। ਮਹਾਰਾਸ਼ਟਰ ਸਾਈਬਰ ਪੁਲੀਸ ਨੇ ਵੀ ਉਸ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।

22 ਜੂਨ ਨੂੰ ਐਨ ਸੀ ਡਬਲਿਊ (National Commission for Women) ਦੀ ਸੁਣਵਾਈ ਅਤੇ ਕੇਈਐਮ (KEM) ਹਸਪਤਾਲ ਦੀ ਜਾਂਚ ਰਿਪੋਰਟ ’ਤੇ ਸਭ ਦੀ ਨਜ਼ਰ ਟਿਕੀ ਹੋਈ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਇਸ ਮਾਮਲੇ ਦਾ ਨਤੀਜਾ ਭਵਿੱਖ ਵਿੱਚ ਇਹ ਤੈਅ ਕਰ ਸਕਦਾ ਹੈ ਕਿ ਕੰਪਨੀਆਂ ਅਤੇ ਵਿਦਿਅਕ ਸੰਸਥਾਵਾਂ ਆਪਣੇ ਕਰਮਚਾਰੀਆਂ ਅਤੇ ਵਿਦਿਆਰਥੀਆਂ ਦੇ ਨਿੱਜੀ ਵਿਹਾਰ ਨੂੰ ਨਿਯਮਾਂ ਦੇ ਦਾਇਰੇ ਵਿੱਚ ਕਿਸ ਹੱਦ ਤੱਕ ਲਿਆਉਣਗੀਆਂ ।

Advertisement
×