ਰੀਆ ਲੁਕਣ-ਮਿਟੀ ਬੰਦ ਕਰੇ: ਪੁਲੀਸ ਉਸ ਨੂੰ ਪਤਾਲ ਵਿੱਚੋਂ ਵੀ ਲੱਭ ਲਵੇਗੀ: ਡੀਜੀਪੀ ਬਿਹਾਰ

ਰੀਆ ਲੁਕਣ-ਮਿਟੀ ਬੰਦ ਕਰੇ: ਪੁਲੀਸ ਉਸ ਨੂੰ ਪਤਾਲ ਵਿੱਚੋਂ ਵੀ ਲੱਭ ਲਵੇਗੀ: ਡੀਜੀਪੀ ਬਿਹਾਰ

ਨਵੀਂ ਦਿੱਲੀ, 2 ਅਗਸਤ

ਬਿਹਾਰ ਪੁਲੀ ਦੇ ਡੀਜੀਪੀ ਜਨਰਲ ਗੁਪਤੇਸ਼ਵਰ ਪਾਂਡੇ ਨੇ ਕਿਹਾ ਹੈ ਕਿ ਬਿਹਾਰ ਪੁਲੀਸ ਸੁਸ਼ਾਂਤ ਸਿੰਘ ਰਾਜਪੂਤ ਖ਼ੁਦਕੁਸ਼ੀ ਮਾਮਲੇ ਵਿੱਚ ਅਭਿਨੇਤਰੀ ਰੀਆ ਚੱਕਰਬਰਤੀ ਦਾ ਪਤਾ ਲਗਾਉਣ ਵਿੱਚ ਅਸਮਰਥ ਰਹੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਬਿਹਾਰ ਪੁਲੀਸ ਦਾ ਉਦੇਸ਼ ਕਿਸੇ ਨਿਰਦੋਸ਼ ਨੂੰ ਸਜ਼ਾ ਦੇਣਾ ਨਹੀਂ ਹੈ। ਜੇ ਰੀਆ ਨੇ ਕੁਝ ਗਲਤ ਨਹੀਂ ਕੀਤਾ ਹੈ ਤਾਂ ਉਸ ਨੂੰ ਪੁਲੀਸ ਨਾਲ ਲੁਕਣ-ਮਿਟੀ ਬੰਦ ਕਰਨੀ ਚਾਹੀਦੀ ਹੈ ਅਤੇ ਆਪਣੀ ਗੱਲ ਰੱਖਣ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇ ਰੀਆ ਆਪਣੇ ਆਪ ਨੂੰ ਦੋਸ਼ੀ ਨਹੀਂ ਮੰਨਦੀ ਤਾਂ ਉਸਨੂੰ ਪੁਲੀਸ ਨਾਲ ਬਿੱਲੀ-ਚੂਹੇ ਦੀ ਖੇਡ ਨੂੰ ਖੇਡਣਾ ਬੰਦ ਕਰ ਦੇਣਾ ਚਾਹੀਦਾ ਹੈ ਅਤੇ ਆਪਣਾ ਬਿਆਨ ਦਰਜ ਕਰਵਾਉਣਾ ਚਾਹੀਦਾ ਹੈ। ਡੀਜੀਪੀ ਨੇ ਕਿਹਾ, "ਰੀਆ ਕਿਉਂ ਭੱਜ ਰਹੀ ਹੈ? ਜੇ ਉਹ ਦੋਸ਼ੀ ਨਹੀਂ ਹੈ ਤਾਂ ਅੱਗੇ ਆਵੇ ਤੇ ਜਾਂਚ ਵਿਚ ਪੁਲੀਸ ਦੀ ਮਦਦ ਕਰੇ। ਜੇ ਉਹ ਭੱਜਦੀ ਰਹੀ ਤਾਂ ਮੈਂ ਯਕੀਨੀ ਤੌਰ ’ਤੇ ਕਹਾਂਗਾ ਕਿ ਉਸ ਨੂੰ ਪਤਾਲ ਵਿੱਚੋਂ ਵੀ ਲੱਭ ਲਵਾਂਗੇ। ਪੁਲੀਸ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦੇਵੇਗੀ।

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All