ਨਵੀਂ ਦਿੱਲੀ, 7 ਮਈ
ਚੀਫ ਜਸਟਿਸ ਐੱਨ.ਵੀ. ਰਾਮੰਨਾ ਨੇ ਇਮਾਨਦਾਰ ਅਤੇ ਮਿਹਨਤੀ ਡਾਕਟਰਾਂ ਖ਼ਿਲਾਫ਼ ਵਧ ਰਹੀ ਹਿੰਸਾ ਅਤੇ ਉਨ੍ਹਾਂ ਖ਼ਿਲਾਫ਼ ਦਰਜ ਕਰਵਾਏ ਜਾ ਰਹੇ ਝੂਠੇ ਕੇਸਾਂ ’ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ। ਚੀਫ ਜਸਟਿਸ ਨੇ ਡਾਕਟਰਾਂ ਦੀ ਖ਼ਤਮ ਨਾ ਹੋਣ ਵਾਲੀ ਭਾਵਨਾ ਨੂੰ ਸਲਾਮ ਕੀਤਾ ਹੈ, ਜੋ ਆਪਣੇ ਮਰੀਜ਼ਾਂ ਲਈ 24 ਘੰਟੇ ਅਣਥੱਕ ਕੰਮ ਕਰਦੇ ਹਨ। ਉਨ੍ਹਾਂ ਕਿਹਾ, ‘‘ਡਾਕਟਰ ਸਲਾਹਕਾਰ, ਗਾਈਡ, ਮਿੱਤਰ ਅਤੇ ਕੌਂਸਲਰ ਹਨ। ਉਨ੍ਹਾਂ ਨੂੰ ਹਮੇਸ਼ਾ ਸਮਾਜ ਵਿੱਚ ਸਰਗਰਮ ਮੈਂਬਰ ਬਣੇ ਰਹਿਣਾ ਚਾਹੀਦਾ ਹੈ ਅਤੇ ਲੋਕਾਂ ਸਾਹਮਣੇ ਆ ਰਹੀਆਂ ਸਮੱਸਿਆਵਾਂ ਨੂੰ ਹੱਲ ਕਰਨਾ ਚਾਹੀਦਾ ਹੈ।’’ -ਪੀਟੀਆਈ