DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਰਿਸ਼ੀਕੇਸ਼: ਐੱਸਯੂਵੀ ਸੜਕ ਕਿਨਾਰੇ ਖੜ੍ਹੇ ਟਰੱਕ ਨਾਲ ਟਕਰਾਈ, ਚਾਰ ਨੌਜਵਾਨਾਂ ਦੀ ਮੌਤ

ਮੰਗਲਵਾਰ ਦੇਰ ਰਾਤ ਰਿਸ਼ੀਕੇਸ਼-ਹਰਿਦੁਆਰ ਰੋਡ ’ਤੇ ਵਾਪਰਿਆ ਹਾਦਸਾ; ਇਕ ਗਾਂ ਨੂੰ ਬਚਾੳੁਣ ਦੇ ਚੱਕਰ ਵਿਚ ਹੋਇਆ ਹਾਦਸਾ

  • fb
  • twitter
  • whatsapp
  • whatsapp
featured-img featured-img
ਵੀਡੀਓਗਰੈਬ ਸੋਸ਼ਲ ਮੀਡੀਆ ਐਕਸ
Advertisement

Rishikesh SUV Car Accident: ਉੱਤਰਾਖੰਡ ਦੇ ਰਿਸ਼ੀਕੇਸ਼-ਹਰਿਦੁਆਰ ਰੋਡ ’ਤੇ ਪੀਐਨਬੀ ਸਿਟੀ ਗੇਟ ਨੇੜੇ ਤੇਜ਼ ਰਫ਼ਤਾਰ ਐਸਯੂਵੀ ਕਾਰ ਅਚਾਨਕ ਬੇਕਾਬੂ ਹੋ ਗਈ ਅਤੇ ਸੜਕ ਕਿਨਾਰੇ ਖੜ੍ਹੇ ਟਰੱਕ ਨਾਲ ਟਕਰਾ ਗਈ, ਜਿਸ ਕਾਰਨ ਉਸ ਵਿੱਚ ਸਵਾਰ ਚਾਰ ਨੌਜਵਾਨਾਂ ਦੀ ਮੌਤ ਹੋ ਗਈ।

ਪੁਲੀਸ ਨੇ ਦੱਸਿਆ ਕਿ ਮੰਗਲਵਾਰ ਦੇਰ ਰਾਤ ਵਾਪਰਿਆ ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਵਿੱਚ ਸਵਾਰ ਲੋਕਾਂ ਦੇ ਸਰੀਰ ਦੇ ਅੰਗ ਟਰੱਕ ਦੇ ਪਿਛਲੇ ਹਿੱਸੇ ਹੇਠਾਂ ਫਸ ਗਏ ਅਤੇ ਉਨ੍ਹਾਂ ਨੂੰ ਬਾਹਰ ਕੱਢਣ ਲਈ ਕਟਰ ਦੀ ਮਦਦ ਨਾਲ ਕਾਰ ਨੂੰ ਕੱਟਣਾ ਪਿਆ। ਪੁਲੀਸ ਅਨੁਸਾਰ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇੱਕ ਗਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਕਾਰ ਕੰਟਰੋਲ ਤੋਂ ਬਾਹਰ ਹੋ ਗਈ।

Advertisement

ਉਨ੍ਹਾਂ ਦੱਸਿਆ ਕਿ ਹਰਿਦੁਆਰ ਤੋਂ ਤੇਜ਼ ਰਫ਼ਤਾਰ ਨਾਲ ਆ ਰਹੀ ਐਸਯੂਵੀ ਕਾਰ ਦੇ ਸਾਹਮਣੇ ਅਚਾਨਕ ਇੱਕ ਗਾਂ ਆ ਗਈ ਅਤੇ ਉਸ ਨੂੰ ਬਚਾਉਣ ਲਈ ਡਰਾਈਵਰ ਨੇ ਕਾਰ ਨੂੰ ਖੱਬੇ ਪਾਸੇ ਮੋੜ ਲਿਆ ਪਰ ਇਹ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਸੜਕ ਕਿਨਾਰੇ ਖੜ੍ਹੇ ਹਰਿਆਣਾ ਰਜਿਸਟ੍ਰੇਸ਼ਨ ਨੰਬਰ ਵਾਲੇ ਟਰੱਕ ਨਾਲ ਟਕਰਾ ਗਈ ਅਤੇ ਉਸ ਦੇ ਹੇਠਾਂ ਫਸ ਗਈ। ਪੁਲੀਸ ਨੇ ਦੱਸਿਆ ਕਿ ਕਾਰ ਵਿੱਚ ਸਵਾਰ ਚਾਰੇ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਰਿਸ਼ੀਕੇਸ਼ ਨਿਵਾਸੀ ਧੀਰਜ ਜੈਸਵਾਲ (31), ਹਰੀਓਮ ਪਾਂਡੇ (22), ਕਰਨ ਪ੍ਰਸਾਦ (23) ਅਤੇ ਸਤਿਅਮ ਕੁਮਾਰ (20) ਵਜੋਂ ਹੋਈ ਹੈ।

Advertisement

Advertisement
×