DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਧਾਰਾ 370 ਦੀ ਬਹਾਲੀ ਲਈ ਲੜਨ ਦਾ ਹੱਕ: Iltija Mufti

Iltija Mufti Article370: ਪੁਲੀਸ ਵੱਲੋਂ ਦਰਜ ਕੇਸ ’ਚ ਸਹਿਯੋਗ ਦਾ ਭਰੋਸਾ ਦਿੱਤਾ

  • fb
  • twitter
  • whatsapp
  • whatsapp
featured-img featured-img
ਪੀ ਡੀ ਪੀ ਆਗੂ ਇਲਤਿਜਾ ਮੁਫ਼ਤੀ ਰੋਸ ਮੁਜ਼ਾਹਰੇ ਦੀ ਅਗਵਾਈ ਕਰਦੀ ਹੋਈ। -ਫੋਟੋ: ਪੀਟੀਆਈ
Advertisement

ਪੀਪਲਜ਼ ਡੈਮੋਕਰੈਟਿਕ ਪਾਰਟੀ (ਪੀ ਡੀ ਪੀ) ਦੀ ਆਗੂ ਇਲਤਿਜਾ ਮੁਫ਼ਤੀ ਨੇ ਅੱਜ ਕਿਹਾ ਕਿ ਉਹ ਪੁਲੀਸ ਨਾਲ ਸਹਿਯੋਗ ਕਰਨ ਲਈ ਤਿਆਰ ਹਨ ਪਰ ਨਾਲ ਹੀ ਉਹ ਧਾਰਾ 370 ਦੀ ਬਹਾਲੀ ਲਈ ਸ਼ਾਂਤਮਈ ਢੰਗ ਨਾਲ ਲੜਨ ਦੀ ਹੱਕਦਾਰ ਵੀ ਹੈ।

ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਅਤੇ ਉਨ੍ਹਾਂ ਦੀ ਧੀ ਇਲਤਿਜਾ ਮੁਫ਼ਤੀ ’ਤੇ ਲੰਘੇ ਮੰਗਲਵਾਰ ਧਾਰਾ 370 ਖ਼ਤਮ ਕਰਨ ਖ਼ਿਲਾਫ਼ ਪੀ ਡੀ ਪੀ ਦੇ ਪ੍ਰਦਰਸ਼ਨ ਦੌਰਾਨ ਪੁਲੀਸ ਅਧਿਕਾਰੀ ਨਾਲ ਕਥਿਤ ਤੌਰ ’ਤੇ ਮਾਰਕੁੱਟ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਸੀ।

Advertisement

ਅੱਜ ਕੋਠੀਬਾਗ ਥਾਣੇ ’ਚ ਤਕਰੀਬਨ ਦੋ ਘੰਟੇ ਦੀ ਪੁੱਛ-ਪੜਤਾਲ ਮਗਰੋਂ ਇਲਤਿਜਾ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ, ‘‘ਜੇ ਮੇਰੇ ਖ਼ਿਲਾਫ਼ ਕੋਈ ਜਾਂਚ ਹੁੰਦੀ ਹੈ ਤਾਂ ਮੈਂ ਉਨ੍ਹਾਂ ਨਾਲ ਸਹਿਯੋਗ ਕਰਨ ਲਈ ਤਿਆਰ ਹਾਂ, ਪਰ ਮੈਂ ਪਹਿਲੀ ਕੁੜੀ ਜਾਂ ਆਖ਼ਰੀ ਕਸ਼ਮੀਰੀ ਨਹੀਂ ਹਾਂ ਜਿਸ ਨੂੰ ਪੁਲੀਸ ਨੇ ਤਲਬ ਕੀਤਾ ਹੈ। ਮੈਂ ਇੱਥੇ ਹਰ ਕਸ਼ਮੀਰੀ ਲਈ ਲੜਨ ਆਈ ਹਾਂ। ਇਹ ਮੇਰੀ ਨਿੱਜੀ ਲੜਾਈ ਨਹੀਂ ਹੈ।’’

Advertisement

ਕੇਸ ਪੀ ਡੀ ਪੀ ਤੇ ਪੁਲੀਸ ਦਾ ਫਿਕਸਡ ਮੈਚ: ਉਮਰ

ਜੰਮੂ: ਪੀ ਡੀ ਪੀ ਆਗੂ ਇਲਤਿਜਾ ਮੁਫ਼ਤੀ ਵੱਲੋਂ ਪ੍ਰਦਰਸ਼ਨ ਦੌਰਾਨ ਪੁਲੀਸ ਅਧਿਕਾਰੀ ਨੂੰ ਕੱਟਣ ਦੇ ਪੁਲੀਸ ਦੇ ਦੋਸ਼ਾਂ ਦਾ ਮਜ਼ਾਕ ਉਡਾਉਂਦਿਆਂ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਅੱਜ ਉਨ੍ਹਾਂ ਖ਼ਿਲਾਫ਼ ਦਰਜ ਐੱਫ ਆਈ ਆਰ ਨੂੰ ਪਾਰਟੀ ਦੀ ਸਾਖ਼ ਬਹਾਲ ਕਰਨ ਲਈ ਤਿਆਰ ਕੀਤਾ ਗਿਆ ‘ਫਿਕਸਡ ਮੈਚ’ ਕਰਾਰ ਦਿੱਤਾ ਅਤੇ ਸਵਾਲ ਕੀਤਾ ਕਿ ਕੀ ਉਹ ‘ਕੋਈ ਪੰਜ ਸਾਲ ਦੀ ਬੱਚੀ ਹੈ ਜੋ ਕਿਸੇ ਨੂੰ ਕੱਟ ਸਕਦੀ ਹੈ’।

Advertisement
×