ਗਣਤੰਤਰ ਦਿਵਸ ਹਿੰਸਾ: ਦਿੱਲੀ ਪੁਲੀਸ ਨੇ ਜੰਮੂ ਤੋਂ ਕਿਸਾਨ ਨੇਤਾ ਸਣੇ ਦੋ ਜਣੇ ਗ੍ਰਿਫ਼ਤਾਰ ਕੀਤੇ

ਗਣਤੰਤਰ ਦਿਵਸ ਹਿੰਸਾ: ਦਿੱਲੀ ਪੁਲੀਸ ਨੇ ਜੰਮੂ ਤੋਂ ਕਿਸਾਨ ਨੇਤਾ ਸਣੇ ਦੋ ਜਣੇ ਗ੍ਰਿਫ਼ਤਾਰ ਕੀਤੇ

ਦਿੱਲੀ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਕਿਸਾਨ ਨੇਤਾਵਾਂ ਦੇ ਪਰਿਵਾਰਕ ਮੈਂਬਰ ਰੋਸ ਵਿੱਚ ਜੰਮੂ-ਪਠਾਨਕੋਟ ਹਾਈਵੇਅ ਜਾਮ ਕਰਦੇ ਹੋਏ।

ਜੰਮੂ/ ਨਵੀਂ ਦਿੱਲੀ, 23 ਫਰਵਰੀ

ਗਣਤੰਤਰ ਦਿਵਸ ਮੌਕੇ ਰਾਸ਼ਟਰੀ ਰਾਜਧਾਨੀ ਵਿੱਚ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਦੇ ਮਾਮਲੇ ਵਿੱਚ ਦਿੱਲੀ ਪੁਲੀਸ ਨੇ ਪ੍ਰਮੁੱਖ ਕਿਸਾਨ ਆਗੂ ਸਣੇ ਦੋ ਵਿਅਕਤੀਆਂ ਨੂੰ ਜੰਮੂ ਤੋਂ ਗ੍ਰਿਫਤਾਰ ਕੀਤਾ ਹੈ। ਅਧਿਕਾਰੀਆਂ ਨੇ ਅੱਜ ਦੱਸਿਆ ਕਿ ਦਿੱਲੀ ਪੁਲੀਸ ਨੇ ‘ਜੰਮੂ-ਕਸ਼ਮੀਰ ਯੂਨਾਈਟਿਡ ਕਿਸਾਨ ਫਰੰਟ’ ਦੇ ਪ੍ਰਧਾਨ ਮਹਿੰਦਰ ਸਿੰਘ (45) ਅਤੇ ਜੰਮੂ ਦੇ ਗੋਲ ਗੁਜਰਾਲ ਦੇ ਰਹਿਣ ਵਾਲੇ ਮਨਦੀਪ ਸਿੰਘ (23) ਨੂੰ ਗ੍ਰਿਫ਼ਤਾਰ ਕੀਤਾ ਹੈ। ਮਹਿੰਦਰ ਜੰਮੂ ਸ਼ਹਿਰ ਦੇ ਚੱਠਾ ਦਾ ਵਸਨੀਕ ਹੈ। ਪੁਲੀਸ ਅਨੁਸਾਰ ਦੋਵਾਂ ਨੇ ਲਾਲ ਕਿਲ੍ਹੇ ਵਿੱਚ ਹੋਈ ਹਿੰਸਾ ਵਿੱਚ "ਸਰਗਰਮੀ ਨਾਲ ਹਿੱਸਾ ਲਿਆ" ਅਤੇ ਮੁੱਖ ਸਾਜ਼ਿਸ਼ ਘਾੜਾ ਸਨ। ਉਨ੍ਹਾਂ ਨੇ ਦੱਸਿਆ ਕਿ ਦੋਵਾਂ ਨੂੰ ਸੋਮਵਾਰ ਰਾਤ ਨੂੰ ਦਿੱਲੀ ਪੁਲੀਸ ਦੀ ਅਪਰਾਧ ਸ਼ਾਖਾ ਨੇ ਫੜ ਲਿਆ ਸੀ ਅਤੇ ਫਿਰ ਪੁੱਛ-ਪੜਤਾਲ ਲਈ ਦਿੱਲੀ ਲਿਆਂਦਾ ਗਿਆ। ਦਿੱਲੀ ਪੁਲੀਸ ਨੇ ਕਿਹਾ ਕਿ ਜੰਮੂ ਕਸ਼ਮੀਰ ਪੁਲੀਸ ਦੀ ਮਦਦ ਨਾਲ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ।

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰੂ ਗੋਬਿੰਦ ਸਿੰਘ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਗੁਰੂਸਰ ਸਾਹਿਬ

ਗੁਰੂ ਗੋਬਿੰਦ ਸਿੰਘ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਗੁਰੂਸਰ ਸਾਹਿਬ

ਮਿਲਾਪ ਦਾ ਮਹੀਨਾ ਫੱਗਣ

ਮਿਲਾਪ ਦਾ ਮਹੀਨਾ ਫੱਗਣ

ਤੇਲ ਕੀਮਤਾਂ ਵਿਚ ਵਾਧੇ ਦੇ ਸਮਾਜ ਉੱਤੇ ਅਸਰ

ਤੇਲ ਕੀਮਤਾਂ ਵਿਚ ਵਾਧੇ ਦੇ ਸਮਾਜ ਉੱਤੇ ਅਸਰ

ਲਵ ਜਹਾਦ: ਖ਼ੂਬਸੂਰਤੀ ਤੇ ਤੜਪ...

ਲਵ ਜਹਾਦ: ਖ਼ੂਬਸੂਰਤੀ ਤੇ ਤੜਪ...

ਸ਼ਹਿਰ

View All