ਸ਼ਾਹ ਫ਼ੈਸਲ ਸਮੇਤ ਤਿੰਨ ਤੋਂ ਪੀਐੱਸਏ ਹਟਾਇਆ

ਸ਼ਾਹ ਫ਼ੈਸਲ ਸਮੇਤ ਤਿੰਨ ਤੋਂ ਪੀਐੱਸਏ ਹਟਾਇਆ

ਸ੍ਰੀਨਗਰ, 3 ਜੂਨ

ਜੰਮੂ ਤੇ ਕਸ਼ਮੀਰ ਪ੍ਰਸ਼ਾਸਨ ਨੇ ਸਾਬਕਾ ਆਈਏਐੱਸ ਅਧਿਕਾਰੀ ਤੋਂ ਸਿਆਸਤਦਾਨ ਬਣੇ ਸ਼ਾਹ ਫ਼ੈਸਲ ਤੇ ਪੀਪਲਜ਼ ਡੈਮੋਕਰੈਟਿਕ ਪਾਰਟੀ (ਪੀਡੀਪੀ) ਦੇ ਦੋ ਮੈਂਬਰਾਂ, ਜਿਨ੍ਹਾਂ ਵਿੱਚ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਦਾ ਨਜ਼ਦੀਕੀ ਰਿਸ਼ਤੇਦਾਰ ਵੀ ਸ਼ਾਮਲ ਹੈ, ਖ਼ਿਲਾਫ਼ ਆਇਦ ਸਖ਼ਤ ਲੋਕ ਸੁਰੱਖਿਆ ਐਕਟ (ਪੀਐੱਸਏ) ਨੂੰ ਮਨਸੂਖ਼ ਕਰ ਦਿੱਤਾ ਹੈ। ਇਸ ਤੋਂ ਪਹਿਲਾਂ 14 ਮਈ ਨੂੰ ਫ਼ੈਸਲ ਖਿਲਾਫ਼ ਆਇਦ ਵਿਵਾਦਤ ਪੀਐੱਸਏ ਦੀ ਮਿਆਦ ਤਿੰਨ ਮਹੀਨਿਆਂ ਲਈ ਵਧਾ ਦਿੱਤੀ ਗਈ ਸੀ। ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਗ੍ਰਹਿ ਵਿਭਾਗ ਨੇ ਅੱਜ ਇਕ ਹੁਕਮ ਵਿੱਚ ਪਹਿਲਾਂ ਜਾਰੀ ਹਦਾਇਤਾਂ ਨੂੰ ਰੱਦ ਕਰ ਦਿੱਤਾ ਹੈ। ਫ਼ੈਸਲ ਪਿਛਲੇ ਸਾਲ ਅਗਸਤ ਵਿੱਚ ਜੰਮੂ ਤੇ ਕਸ਼ਮੀਰ ਨੂੰ ਮਿਲਿਆ ਵਿਸ਼ੇਸ਼ ਦਰਜਾ ਮਨਸੂਖ਼ ਕੀਤੇ ਜਾਣ ਤੋਂ ਹੀ ਨਿਗਰਾਨੀ ਅਧੀਨ ਹੈ। ਉਸ ਖ਼ਿਲਾਫ਼ ਇਸ ਸਾਲ ਫ਼ਰਵਰੀ ਵਿੱਚ ਪੀਐੱਸਏ ਆਇਦ ਕੀਤਾ ਗਿਆ ਸੀ। ਗ੍ਰਹਿ ਵਿਭਾਗ ਨੇ ਸੀਨੀਅਰ ਪੀਡੀਪੀ ਆਗੂਆਂ ਸਰਤਾਜ ਮਦਾਨੀ ਤੇ ਪੀਰ ਮਨਸੂਰ ਤੋਂ ਵੀ ਪੀਐੱਸਏ ਹਟਾ ਦਿੱਤਾ ਹੈ। ਮਦਾਨੀ ਨੂੰ ਨੈਸ਼ਨਲ ਕਾਨਫਰੰਸ ਦੇ ਜਨਰਲ ਸਕੱਤਰ ਅਲੀ ਮੁਹੰਮਦ ਸਾਗਰ ਨਾਲ ਇਕ ਸਰਕਾਰੀ ਬੰਗਲੇ ’ਚ ਰੱਖਿਆ ਗਿਆ ਸੀ। ਉਨ੍ਹਾਂ ਦੀ ਹਿਰਾਸਤ 5 ਮਈ ਨੂੰ ਤਿੰਨ ਮਹੀਨਿਆਂ ਲਈ ਵਧਾ ਦਿੱਤੀ ਗਈ ਸੀ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All