ਨਵੀਂ ਦਿੱਲੀ, 14 ਜੁਲਾਈ
ਸੁਪਰੀਮ ਕੋਰਟ ਨੇ ਕਰੋਨਾ ਮਹਾਮਾਰੀ ਕਰਕੇ ਦੇਸ਼ ਦੇ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਦੁੱਧ ਚੁੰਘਾਉਣ ਵਾਲੀਆਂ ਗਰੀਬ ਮਾਵਾਂ ਲਈ ਆਰਥਿਕ ਰਾਹਤ ਦੀ ਮੰਗ ਕਰਦੀ ਇਕ ਐੱਨਜੀਓ ਦੀ ਪਟੀਸ਼ਨ ’ਤੇ ਕੇਂਦਰ ਸਰਕਾਰ ਤੋਂ ਸਟੇਟਸ ਰਿਪੋਰਟ ਮੰਗ ਲਈ ਹੈ। ਬੈਂਚ ਨੇ ਸਰਕਾਰ ਵੱਲੋਂ ਪੇਸ਼ ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੂੰ ਕਿਹਾ ਕਿ ਉਹ ਦੇਸ਼ ਵਿੱਚ ਦੁੱਧ ਚੁੰਘਾਉਣ ਵਾਲੀਆਂ ਗਰੀਬ ਮਾਵਾਂ ਦੀ ਮਦਦ ਲਈ ਹੁਣ ਤਕ ਚੁੱਕੇ ਕਦਮਾਂ ਬਾਰੇ ਤਫ਼ਸੀਲੀ ਰਿਪੋਰਟ ਦਾਖ਼ਲ ਕਰਨ। -ਪੀਟੀਆਈ