DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਤੀਜੀ ਵਾਰ ਸਰਕਾਰ ਬਣਾਉਣ ਲਈ ਤਿਆਰ: ਸਰਮਾ

ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਜਾਲੁਕਬਾਰੀ ਹਲਕੇ ਤੋਂ 89400 ਵੋਟਾਂ ਦੇ ਵੱਡੇ ਫ਼ਰਕ ਨਾਲ ਜੇਤੂ, ਗੋਗੋਈ ਜੋਰਹਾਟ ਤੋਂ ਹਾਰੇ

  • fb
  • twitter
  • whatsapp
  • whatsapp
featured-img featured-img
Guwahati: Assam Chief Minister and BJP candidate from Jalukbari constituency, Himanta Biswa Sarma, celebrates with party workers after winning in the state Assembly election results, in Guwahati, Monday, May 4, 2026. (PTI Photo) (PTI05_04_2026_000484B) *** Local Caption ***
Advertisement

ਅਸਾਮ ਵਿੱਚ ਸੱਤਾਧਾਰੀ ਐੱਨ ਡੀ ਏ ਲਗਾਤਾਰ ਤੀਜੀ ਵਾਰ ਸਰਕਾਰ ਬਣਾਉਣ ਲਈ ਤਿਆਰ ਹੈ। ਗੱਠਜੋੜ ਨੇ 126 ਮੈਂਬਰੀ ਵਿਧਾਨ ਸਭਾ ਵਿੱਚ 97 ਸੀਟਾਂ ਜਿੱਤੀਆਂ ਹਨ, ਜੋ ਸਰਕਾਰ ਬਣਾਉਣ ਲਈ ਲੋੜੀਂਦੇ 68 ਸੀਟਾਂ ਦੇ ਜਾਦੂਈ ਅੰਕੜੇ ਤੋਂ ਵੱਧ ਹਨ। ਭਾਜਪਾ ਨੇ 80 ਸੀਟਾਂ ਜਿੱਤੀਆਂ ਹਨ ਤੇ ਪਾਰਟੀ ਦੋ ਸੀਟਾਂ ’ਤੇ ਅੱਗੇ ਹੈ। ਗੱਠਜੋੜ ਭਾਈਵਾਲ ਬੋਡੋ ਪੀਪਲਜ਼ ਫਰੰਟ (ਬੀ ਪੀ ਐੱਫ) ਨੇ 9 ਸੀਟਾਂ ਤੇ ਅਸਮ ਗਣ ਪਰਿਸ਼ਦ (ਏ ਜੀ ਪੀ) ਨੇ 8 ਸੀਟਾਂ ਜਿੱਤ ਲਈਆਂ ਸਨ ਤੇ ਦੋਵੇਂ ਪਾਰਟੀਆਂ ਕ੍ਰਮਵਾਰ 1 ਤੇ ਦੋ ਸੀਟਾਂ ਉੱਤੇ ਅੱਗੇ ਸੀ। ਵਿਰੋਧੀ ਧਿਰ ’ਚੋਂ ਕਾਂਗਰਸ ਨੇ 12 ਸੀਟਾਂ ਜਿੱਤ ਲਈਆਂ ਸਨ ਤੇ ਪਾਰਟੀ ਉਮੀਦਵਾਰ 7 ਸੀਟਾਂ ’ਤੇ ਅੱਗੇ ਸੀ। ਏ ਆਈ ਯੂ ਡੀ ਐੱਫ, ਰਾਇਜੋਰ ਦਲ ਤੇ ਤ੍ਰਿਣਮੂਲ ਕਾਂਗਰਸ ਨੇ ਕ੍ਰਮਵਾਰ 2, 2 ਤੇ ਇਕ ਸੀਟ ਜਿੱਤ ਲਈ ਸੀ। ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਨੇ ਜਾਲੁਕਬਾਰੀ ਹਲਕੇ ਤੋਂ ਕਾਂਗਰਸ ਦੀ ਬਿਦਿਸ਼ਾ ਨਿਓਗ ਨੂੰ 89,434 ਵੋਟਾਂ ਦੇ ਵੱਡੇ ਫ਼ਰਕ ਨਾਲ ਹਰਾਇਆ। ਕਾਂਗਰਸ ਦੇ ਸੂਬਾਈ ਪ੍ਰਧਾਨ ਗੌਰਵ ਗੋਗੋਈ ਨੂੰ ਵੱਡਾ ਝਟਕਾ ਲੱਗਾ। ਉਹ ਜੋਰਹਾਟ ਹਲਕੇ ਤੋਂ ਮੌਜੂਦਾ ਭਾਜਪਾ ਵਿਧਾਇਕ ਹਿਤੇਂਦਰਨਾਥ ਗੋਸਵਾਮੀ ਕੋਲੋਂ 23,181 ਵੋਟਾਂ ਨਾਲ ਹਾਰ ਗਏ।

Advertisement
Advertisement
×