Mental Health ਲਈ ਕਿਤਾਬਾਂ ਪੜ੍ਹੋ
ਕੈਂਬਰਿਜ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਕਿਹਾ ਹੈ ਕਿ ਖ਼ੁਸ਼ੀ ਲਈ ਪੜ੍ਹਨਾ (ਕਿਤਾਬਾਂ ਪੜ੍ਹਨਾ) ਬਿਹਤਰ ਮਾਨਸਿਕ ਸਿਹਤ, ਵਧੇਰੇ ਹਮਦਰਦੀ ਅਤੇ ਡਿਮੈਂਸ਼ੀਆ (ਯਾਦ ਸ਼ਕਤੀ ਘਟਣ ਦੀ ਬਿਮਾਰੀ) ਦੇ ਖ਼ਤਰੇ ਘਟਣ ਨਾਲ ਜੁੜਿਆ ਹੋਇਆ ਹੈ। ‘ਨੈਸ਼ਨਲ ਯੀਅਰ ਆਫ ਰੀਡਿੰਗ’ ਅਤੇ ‘ਕੁਈਨਜ਼ ਰੀਡਿੰਗ ਰੂਮ’...
ਕੈਂਬਰਿਜ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਕਿਹਾ ਹੈ ਕਿ ਖ਼ੁਸ਼ੀ ਲਈ ਪੜ੍ਹਨਾ (ਕਿਤਾਬਾਂ ਪੜ੍ਹਨਾ) ਬਿਹਤਰ ਮਾਨਸਿਕ ਸਿਹਤ, ਵਧੇਰੇ ਹਮਦਰਦੀ ਅਤੇ ਡਿਮੈਂਸ਼ੀਆ (ਯਾਦ ਸ਼ਕਤੀ ਘਟਣ ਦੀ ਬਿਮਾਰੀ) ਦੇ ਖ਼ਤਰੇ ਘਟਣ ਨਾਲ ਜੁੜਿਆ ਹੋਇਆ ਹੈ। ‘ਨੈਸ਼ਨਲ ਯੀਅਰ ਆਫ ਰੀਡਿੰਗ’ ਅਤੇ ‘ਕੁਈਨਜ਼ ਰੀਡਿੰਗ ਰੂਮ’ (ਮਹਾਰਾਣੀ ਕੈਮਿਲਾ ਵੱਲੋਂ ਕਿਸੇ ਵੀ ਉਮਰ ਵਿੱਚ ਖ਼ੁਸ਼ੀ ਲਈ ਪੜ੍ਹਨ ਦੇ ਫ਼ਾਇਦਿਆਂ ਨੂੰ ਸਾਹਮਣੇ ਲਿਆਉਣ ਲਈ ਬਣਾਈ ਗਈ ਚੈਰਿਟੀ) ਦੇ ਸਹਿਯੋਗ ਤਹਿਤ ਵਿਗਿਆਨੀਆਂ ਦਾ ਤਰਕ ਹੈ ਕਿ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਅਸੀਂ ਕੀ ਪੜ੍ਹਦੇ ਹਾਂ ਜਾਂ ਕਿਵੇਂ ਪੜ੍ਹਦੇ ਹਾਂ।
‘ਸਾਈਕੋਲੌਜੀਕਲ ਮੈਡੀਸਨ’ ਵਿੱਚ ਪ੍ਰਕਾਸ਼ਤ ਸਮੀਖਿਆ ਵਿੱਚ ਪ੍ਰੋਫੈਸਰ ਬਾਰਬਰਾ ਸਾਹਾਕਿਆਨ ਅਤੇ ਡਾ. ਕ੍ਰਿਸਟੇਲ ਲੈਂਗਲੇ ਨੇ ਕਿਹਾ ਕਿ ਆਨੰਦ ਲਈ ਪੜ੍ਹਨਾ ਵੱਡੇ ਲਾਭ ਲਿਆ ਸਕਦਾ ਹੈ ਅਤੇ ਦੂਜਿਆਂ ਨਾਲ ਪੜ੍ਹਨਾ, ਭਾਵੇਂ ਇਹ ਬੁੱਕ ਕਲੱਬ ਦਾ ਹਿੱਸਾ ਹੋਵੇ ਜਾਂ ਮਾਤਾ-ਪਿਤਾ ਵੱਲੋਂ ਆਪਣੇ ਬੱਚਿਆਂ ਨਾਲ ਪੜ੍ਹਨਾ, ਹੋਰ ਵੀ ਵੱਡੇ ਫ਼ਾਇਦੇ ਦੇ ਸਕਦਾ ਹੈ। ਸਾਹਾਕਿਆਨ ਨੇ ਕਿਹਾ, ‘‘ਪੜ੍ਹਨਾ ਸਾਡੀ ਦਿਮਾਗੀ ਸਿਹਤ ਨੂੰ ਬਿਹਤਰ ਬਣਾਉਣ, ਗਿਆਨ ਪੱਖੀ ਹੁਨਰ ਵਿਕਸਿਤ ਕਰਨ ਅਤੇ ਸਾਡੀ ਤੰਦਰੁਸਤੀ ਨੂੰ ਹੁਲਾਰਾ ਦੇਣ ਦਾ ਵਧੀਆ ਢੰਗ ਹੈ। ਇਹ ਉਹ ਚੀਜ਼ ਹੈ ਜਿਸ ਨੂੰ ਸਾਨੂੰ ਛੋਟੀ ਉਮਰ ਤੋਂ ਹੀ ਉਤਸ਼ਾਹਿਤ ਕਰਨਾ ਚਾਹੀਦਾ ਹੈ, ਇਸ ਦੇ ਫ਼ਾਇਦਿਆਂ ਦੇ ਵਧਦੇ ਸਬੂਤਾਂ ਨੂੰ ਦੇਖਦੇ ਹੋਏ, ਖ਼ਾਸਕਰ ਬੱਚਿਆਂ ਲਈ, ਪਰ ਅਸਲ ਵਿੱਚ ਸ਼ੁਰੂ ਕਰਨ ਲਈ ਕਦੇ ਵੀ ਦੇਰ ਨਹੀਂ ਹੁੰਦੀ ਅਤੇ ਇਸ ਨਾਲ ਸਾਡੇ ਪੂਰੇ ਜੀਵਨ ਦੌਰਾਨ ਅਤੇ ਬੁਢਾਪੇ ਤੱਕ ਲਾਭ ਪਹੁੰਚ ਸਕਦਾ ਹੈ।’’

