ਨਵੀਂ ਦਿੱਲੀ, 3 ਜੂਨ
ਸਰਕਾਰ ਵਲੋਂ ਅੱਜ ਤਜਰਬੇਕਾਰ ਡਿਪਲੋਮੈਟ ਅਤੇ ਵਿਦੇਸ਼ ਮਾਮਲਿਆਂ ਬਾਰੇ ਮੰਤਰਾਲੇ ਦੇ ਸਾਬਕਾ ਤਰਜਮਾਨ ਰਵੀਸ਼ ਕੁਮਾਰ ਨੂੰ ਫਿਨਲੈਂਡ ਲਈ ਭਾਰਤ ਦਾ ਅਗਲਾ ਰਾਜਦੂਤ ਨਿਯੁਕਤ ਕੀਤਾ ਗਿਆ ਹੈ। 1995 ਬੈਚ ਦੇ ਵਿਦੇਸ਼ ਸੇਵਾਵਾਂ ਬਾਰੇ ਅਫਸਰ ਨੇ ਜੁਲਾਈ 2017 ਤੋਂ ਅਪਰੈਲ 2020 ਤੱਕ ਵਿਦੇਸ਼ ਮਾਮਲਿਆਂ ਬਾਰੇ ਮੰਤਰਾਲੇ ਵਿਚ ਸੇਵਾਵਾਂ ਦਿੱਤੀਆਂ। ਊਨ੍ਹਾਂ ਵਲੋਂ ਛੇਤੀ ਹੀ ਨਵੀਂ ਨਿਯੁਕਤੀ ’ਤੇ ਜੁਆਇਨ ਕੀਤੇ ਜਾਣ ਦੀ ਸੰਭਾਵਨਾ ਹੈ। ਫਿਨਲੈਂਡ ਵਿੱਚ ਊਹ ਵਾਨੀ ਰਾਓ ਦੀ ਥਾਂ ਲੈਣਗੇ।
-ਪੀਟੀਆਈ