DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਰਾਸ਼ਿਦ ਨੂੰ ਬਿਮਾਰ ਪਿਤਾ ਨੂੰ ਮਿਲਣ ਦੀ ਇਜਾਜ਼ਤ ਮਿਲੀ

ਦਿੱਲੀ ਹਾਈ ਕੋਰਟ ਨੇ ਜੇਲ੍ਹ ’ਚ ਬੰਦ ਬਾਰਾਮੂਲਾ ਦੇ ਸੰਸਦ ਮੈਂਬਰ ਸ਼ੇਖ਼ ਅਬਦੁਲ ਰਾਸ਼ਿਦ ਉਰਫ਼ ਇੰਜਨੀਅਰ ਰਾਸ਼ਿਦ ਨੂੰ ਏਮਜ਼ ਦਿੱਲੀ ’ਚ ਦਾਖ਼ਲ ਆਪਣੇ ਬਿਮਾਰ ਪਿਤਾ ਨੂੰ ਮਿਲਣ ਦੀ ਇਜਾਜ਼ਤ ਦੇ ਦਿੱਤੀ ਹੈ। ਅਦਾਲਤ ਮੁਤਾਬਕ ਉਹ 10 ਮਈ ਤੱਕ ਹਰ ਦਿਨ...

  • fb
  • twitter
  • whatsapp
  • whatsapp
Advertisement

ਦਿੱਲੀ ਹਾਈ ਕੋਰਟ ਨੇ ਜੇਲ੍ਹ ’ਚ ਬੰਦ ਬਾਰਾਮੂਲਾ ਦੇ ਸੰਸਦ ਮੈਂਬਰ ਸ਼ੇਖ਼ ਅਬਦੁਲ ਰਾਸ਼ਿਦ ਉਰਫ਼ ਇੰਜਨੀਅਰ ਰਾਸ਼ਿਦ ਨੂੰ ਏਮਜ਼ ਦਿੱਲੀ ’ਚ ਦਾਖ਼ਲ ਆਪਣੇ ਬਿਮਾਰ ਪਿਤਾ ਨੂੰ ਮਿਲਣ ਦੀ ਇਜਾਜ਼ਤ ਦੇ ਦਿੱਤੀ ਹੈ। ਅਦਾਲਤ ਮੁਤਾਬਕ ਉਹ 10 ਮਈ ਤੱਕ ਹਰ ਦਿਨ 12 ਘੰਟੇ ਪਿਤਾ ਨੂੰ ਮਿਲ ਸਕਦੇ ਹਨ। ਅਤਿਵਾਦ ਫੰਡਿੰਗ ਦੇ ਕੇਸ ਵਿੱਚ ਰਾਸ਼ਿਦ ਨੂੰ ਪਹਿਲਾਂ ਦਿੱਤੀ ਅੰਤ੍ਰਿਮ ਜ਼ਮਾਨਤ ਵਿੱਚ ਅਦਾਲਤ ਨੇ ਸੋਧ ਕੀਤੀ ਹੈ। ਇਹ ਜ਼ਮਾਨਤ ਉਨ੍ਹਾਂ ਨੂੰ ਸ੍ਰੀਨਗਰ ਵਿਚ ਪਿਤਾ ਨੂੰ ਮਿਲਣ ਲਈ ਦਿੱਤੀ ਗਈ ਸੀ। ਅਦਾਲਤ ਦੇ ਬੈਂਚ ਨੇ ਸਾਫ਼ ਕੀਤਾ ਕਿ ਏਮਜ਼ ਵਿਚ ਮੁਲਾਕਾਤ ਤੋਂ ਬਾਅਦ ਉਹ ਜੇਲ੍ਹ ਪਰਤ ਸਕਦੇ ਹਨ। ਬੈਂਚ ਨੇ ਨਾਲ ਹੀ ਕਿਹਾ ਕਿ ਹੋਰ ਸ਼ਰਤਾਂ, ਜਿਨ੍ਹਾਂ ’ਚ ਸਾਦੇ ਕੱਪੜਿਆਂ ਵਿੱਚ ਰਾਸ਼ਿਦ ਦੇ ਨਾਲ ਘੱਟੋ-ਘੱਟ ਦੋ ਪੁਲੀਸ ਕਰਮੀਆਂ ਦੀ ਮੌਜੂਦਗੀ ਸ਼ਾਮਲ ਹੈ, ਉਹੀ ਰਹਿਣਗੀਆਂ।

Advertisement
Advertisement
×