DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

‘ਲਛਮਣ ਰੇਖਾ’ ਪਾਰ ਨਾ ਕਰਨ ਰਾਜ ਸਭਾ ਮੈਂਬਰ: ਰਾਧਾਕ੍ਰਿਸ਼ਨਨ

ੳੁਪਰਲੇ ਸਦਨ ’ਚ ਪਲੇਠੇ ਭਾਸ਼ਣ ਦੌਰਾਨ ਚੇਅਰਮੈਨ ਨੇ ਮੈਂਬਰਾਂ ਨੂੰ ਸੰਸਥਾਵਾਂ ਦਾ ਸਤਿਕਾਰ ਕਰਨ ਲੲੀ ਕਿਹਾ

  • fb
  • twitter
  • whatsapp
  • whatsapp
featured-img featured-img
ਉਪ ਰਾਸ਼ਟਰਪਤੀ ਸੀਪੀ ਰਾਧਾਕ੍ਰਿਸ਼ਨਨ ਸੰਸਦ ਦੇ ਸਰਦ ਰੁੱਤ ਇਜਲਾਸ ਦੇ ਪਹਿਲੇ ਦਿਨ ਸੰਸਦ ਮੈਂਬਰਾਂ ਦਾ ਸਤਿਕਾਰ ਕਬੂਲਦੇ ਹੋਏ। -ਫੋਟੋ: ਪੀਟੀਆਈ
Advertisement
ਰਾਜ ਸਭਾ ਚੇਅਰਮੈਨ ਸੀ ਪੀ ਰਾਧਾਕ੍ਰਿਸ਼ਨਨ ਨੇ ਸਦਨ ਦੇ ਮੈਂਬਰਾਂ ਨੂੰ ਸੰਵਿਧਾਨ ਪ੍ਰਤੀ ਵਫ਼ਾਦਾਰ ਰਹਿਣ ਅਤੇ ਸੰਸਦੀ ਨੇਮਾਂ ਦੀ ਪਾਲਣਾ ਕਰਦਿਆਂ ‘ਲਛਮਣ ਰੇਖਾ’ ਪਾਰ ਨਾ ਕਰਨ ਦੀ ਅਪੀਲ ਕੀਤੀ ਹੈ। ਸੰਸਦ ਦੇ ਸਰਦ ਰੁੱਤ ਇਜਲਾਸ ਦੇ ਆਗ਼ਾਜ਼ ਮੌਕੇ ਰਾਜ ਸਭਾ ਦੀ ਕਾਰਵਾਈ ਦੀ ਪਹਿਲੀ ਵਾਰ ਅਗਵਾਈ ਕਰਦਿਆਂ ਆਪਣੇ ਪਲੇਠੇ ਭਾਸ਼ਣ ’ਚ ਰਾਧਾਕ੍ਰਿਸ਼ਨਨ ਨੇ ਮੈਂਬਰਾਂ ਨੂੰ ਸੰਸਥਾਵਾਂ ਦਾ ਸਤਿਕਾਰ ਕਰਨ ਅਤੇ ਰਾਸ਼ਟਰ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਸਮਝਣ ਦਾ ਸੱਦਾ ਵੀ ਦਿੱਤਾ। ਉਨ੍ਹਾਂ ਭਾਰਤ ਨੂੰ ਵਿਕਸਤ ਰਾਸ਼ਟਰ ਬਣਾਉਣ ਵਿੱਚ ਮੈਂਬਰਾਂ ਦਾ ਸਹਿਯੋਗ ਵੀ ਮੰਗਿਆ। ਚੇਅਰਮੈਨ ਨੇ ਕਿਹਾ ਕਿ ਉਪਰਲੇ ਸਦਨ ਕੋਲ ਕਰਨ ਲਈ ਬਹੁਤ ਸਾਰੇ ਵਿਧਾਨਕ ਕੰਮ ਹਨ ਅਤੇ ਮੈਂਬਰਾਂ ਤੇ ਉਨ੍ਹਾਂ ਲਈ ਸਮਾਂ ਵੱਡੀ ਚੁਣੌਤੀ ਹੋਵੇਗਾ। ਉਨ੍ਹਾਂ ਰਾਜ ਸਭਾ ਦਾ ਚੇਅਰਮੈਨ ਬਣਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਾਰੀਆਂ ਧਿਰਾਂ ਦੇ ਮੈਂਬਰਾਂ ਦਾ ਧੰਨਵਾਦ ਕੀਤਾ। ਰਾਧਾਕ੍ਰਿਸ਼ਨਨ ਨੇ ਕਿਹਾ ਕਿ ਜਿਵੇਂ ਖਿਡਾਰੀ ਨੇਮਾਂ ਦਾ ਪਾਲਣ ਕਰਦੇ ਹਨ, ਉਸੇ ਤਰ੍ਹਾਂ ਆਗੂਆਂ ਨੂੰ ਵੀ ਸੰਵਿਧਾਨ ਅਤੇ ਸੰਸਦੀ ਨੇਮ ਬਹਾਲ ਰੱਖਣੇ ਚਾਹੀਦੇ ਹਨ। ਜਿਵੇਂ ਖਿਡਾਰੀ ਰੈਫਰੀਆਂ ਦਾ ਸਤਿਕਾਰ ਕਰਦੇ ਹਨ, ਸਾਨੂੰ ਵੀ ਅਦਾਰਿਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਭਾਵੇਂ ਚੇਅਰਮੈਨ ਹੋਵੇ ਜਾਂ ਮੈਂਬਰ ਸਾਨੂੰ ਸਾਰਿਆਂ ਨੂੰ ਰਾਸ਼ਟਰ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਸਮਝਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਲਛਮਣ ਰੇਖਾ ਦੇ ਅੰਦਰ ਰਹਿ ਕੇ ਹਰੇਕ ਮੈਂਬਰ ਦੇ ਅਧਿਕਾਰਾਂ ਦੀ ਰੱਖਿਆ ਕੀਤੀ ਜਾਵੇਗੀ।

Advertisement

ਖੜਗੇ ਨੇ ਧਨਖੜ ਦੀ ‘ਅਚਾਨਕ ਵਿਦਾਈ’ ਦਾ ਮੁੱਦਾ ਚੁੱਕਿਆ

ਨਵੀਂ ਦਿੱਲੀ: ਰਾਜ ਸਭਾ ’ਚ ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਨੇ ਚੇਅਰਮੈਨ ਸੀ ਪੀ ਰਾਧਾਕ੍ਰਿਸ਼ਨਨ ਦਾ ਸਵਾਗਤ ਕਰਦਿਆਂ ਜਗਦੀਪ ਧਨਖੜ ਦੇ ‘ਅਣਕਿਆਸੀ ਅਤੇ ਅਚਾਨਕ ਵਿਦਾਈ’ ਦਾ ਜ਼ਿਕਰ ਕੀਤਾ। ਉਨ੍ਹਾਂ ਦੀ ਟਿੱਪਣੀ ’ਤੇ ਹਾਕਮ ਧਿਰ ਦੇ ਮੈਂਬਰਾਂ ਨੇ ਤਿੱਖੇ ਪ੍ਰਤੀਕਰਮ ਦਿੱਤੇ। ਸਦਨ ਦੇ ਆਗੂ ਜੇ ਪੀ ਨੱਢਾ ਅਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਕਿਹਾ ‘ਪਵਿੱਤਰ ਮੌਕੇ’ ’ਤੇ ਵਿਰੋਧੀ ਧਿਰ ਦੇ ਆਗੂ ਨੂੰ ਅਜਿਹਾ ਬਿਆਨ ਨਹੀਂ ਦੇਣਾ ਚਾਹੀਦਾ। ਆਪਣੇ ਸੰਖੇਪ ਭਾਸ਼ਣ ’ਚ ਖੜਗੇ ਨੇ ਚੇਅਰਮੈਨ ਨੂੰ ਦੋਵੇਂ ਧਿਰਾਂ ਵਿਚਾਲੇ ਤਵਾਜ਼ਨ ਬਣਾ ਕੇ ਚੱਲਣ ਦੀ ਅਪੀਲ ਕਰਦਿਆਂ ਵਿਰੋਧੀ ਧਿਰਾਂ ਦੇ ਮੈਂਬਰਾਂ ਨੂੰ ਵੀ ਸਦਨ ’ਚ ਮੁੱਦੇ ਚੁੱਕਣ ਦੀ ਇਜਾਜ਼ਤ ਦੇਣ ਲਈ ਕਿਹਾ। ਉਨ੍ਹਾਂ ਕਿਹਾ ਕਿ ਰਾਧਾਕ੍ਰਿਸ਼ਨਨ ਕਾਂਗਰਸ ਪਰਿਵਾਰ ਨਾਲ ਜੁੜੇ ਹੋਏ ਹਨ ਕਿਉਂਕਿ ਉਨ੍ਹਾਂ ਦੇ ਰਿਸ਼ਤੇਦਾਰ ਕੋਇੰਬਟੂਰ ਹਲਕੇ ਦੀ ਨੁਮਾਇੰਦਗੀ ਕਰਦੇ ਸਨ ਜਿਥੋਂ ਉਹ ਬਾਅਦ ’ਚ ਸਫ਼ਲ ਰਹੇ। -ਪੀਟੀਆਈ

Advertisement

ਸਾਰੀਆਂ ਤਾਕਤਾਂ ਉਪ ਰਾਜਪਾਲ ਕੋਲ: ਚੌਧਰੀ ਰਮਜ਼ਾਨ

ਰਾਜ ਸਭਾ ਮੈਂਬਰ ਵਜੋਂ ਹਲਫ਼ ਲੈਂਦੇ ਹੋਏ ਗੁਰਵਿੰਦਰ ਸਿੰਘ ਓਬਰਾਏ, ਚੌਧਰੀ ਮੁਹੰਮਦ ਰਮਜ਼ਾਨ ਅਤੇ ਸੱਜਾਦ ਅਹਿਮਦ ਕਿਚਲੂ। -ਫੋਟੋ: ਪੀਟੀਆਈ
ਰਾਜ ਸਭਾ ਮੈਂਬਰ ਵਜੋਂ ਹਲਫ਼ ਲੈਂਦੇ ਹੋਏ ਗੁਰਵਿੰਦਰ ਸਿੰਘ ਓਬਰਾਏ, ਚੌਧਰੀ ਮੁਹੰਮਦ ਰਮਜ਼ਾਨ ਅਤੇ ਸੱਜਾਦ ਅਹਿਮਦ ਕਿਚਲੂ। -ਫੋਟੋ: ਪੀਟੀਆਈ

ਨਵੀਂ ਦਿੱਲੀ: ਨੈਸ਼ਨਲ ਕਾਨਫਰੰਸ ਦੇ ਨਵੇਂ ਚੁਣੇ ਗਏ ਰਾਜ ਸਭਾ ਮੈਂਬਰ ਚੌੌਧਰੀ ਮੁਹੰਮਦ ਰਮਜ਼ਾਨ ਨੇ ਕਿਹਾ ਕਿ ਜੰਮੂ ਕਸ਼ਮੀਰ ਦੀ ਚੁਣੀ ਹੋਈ ਸਰਕਾਰ ਕੋਲ ਸੀਮਤ ਤਾਕਤਾਂ ਹਨ ਅਤੇ ਉਪ ਰਾਜਪਾਲ ਮਨੋਜ ਸਿਨਹਾ ਕੋਲ ਪੂਰੇ ਅਧਿਕਾਰ ਹਨ। ਰਾਜ ਸਭਾ ’ਚ ਆਪਣੀ ਪਾਰਟੀ ਦੇ ਸਾਥੀਆਂ ਸੱਜਾਦ ਅਹਿਮਦ ਕਿਚਲੂ ਅਤੇ ਗੁਰਵਿੰਦਰ ਸਿੰਘ ਓਬਰਾਏ ਉਰਫ਼ ਸ਼ੰਮੀ ਨਾਲ ਹਲਫ਼ ਲੈਣ ਮਗਰੋਂ ਰਮਜ਼ਾਨ ਨੇ ਪਲੇਠੇ ਭਾਸ਼ਣ ਦੌਰਾਨ ਕਿਹਾ ਕਿ ਜੰਮੂ ਕਸ਼ਮੀਰ ਸਰਕਾਰ ਨੂੰ ਹੁਕਮ ਉਪ ਰਾਜਪਾਲ ਤੋਂ ਮਿਲਦੇ ਹਨ। ਉਨ੍ਹਾਂ ਚੇਅਰਪਰਸਨ ਸੀ ਪੀ ਰਾਧਾਕ੍ਰਿਸ਼ਨਨ ਦਾ ਸਵਾਗਤ ਕਰਦਿਆਂ ਕਿਹਾ ਕਿ ਵੱਡੀਆਂ ਕੁਰਬਾਨੀਆਂ ਮਗਰੋਂ ਹੀ ਕੋਈ ਇਸ ਅਹੁਦੇ ’ਤੇ ਪਹੁੰਚਦਾ ਹੈ। ਇਸ ਤੋਂ ਪਹਿਲਾਂ ਰਮਜ਼ਾਨ ਨੇ ਕਸ਼ਮੀਰੀ, ਕਿਚਲੂ ਨੇ ਉਰਦੂ ਅਤੇ ਓਬਰਾਏ ਨੇ ਪੰਜਾਬੀ ’ਚ ਹਲਫ਼ ਲਿਆ। -ਪੀਟੀਆਈ

Advertisement
×