ਨਵੀਂ ਦਿੱਲੀ, 1 ਦਸੰਬਰ
ਰਾਜ ਸਭਾ ਦੇ ਮੁਅੱਤਲ ਕੀਤੇ 12 ਸੰਸਦ ਮੈਂਬਰਾਂ ਦੀ ਬਹਾਲੀ ਦੀ ਮੰਗ ਲਈ ਵਿਰੋਧੀ ਮੈਂਬਰਾਂ ਦੇ ਹੰਗਾਮੇ ਕਾਰਨ ਅੱਜ ਸੰਸਦ ਦਾ ਉਪਰਲਾ ਸਦਨ ਬਾਅਦ ਦੁਪਹਿਰ ਦੋ ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ। ਸਵੇਰੇ ਜਿਵੇਂ ਹੀ ਸਦਨ ਸ਼ੁਰੂ ਹੋਇਆ ਵਿਰੋਧੀ ਧਿਰਾਂ ਦੇ ਹੰਗਾਮੇ ਕਾਰਨ ਸਦਨ ਨੂੰ ਦੁਪਹਿਰ 12 ਵਜੇ ਤੱਕ ਉਠਾਅ ਦਿੱਤਾ ਗਿਆ ਤੇ ਸਦਨ ਜਦੋਂ ਮੁੜ ਜੁੜਿਆ ਤਾਂ ਪਹਿਲਾਂ ਵਰਗੇ ਹੀ ਹਾਲਾਤ ਰਹੇ। ਇਸ ਕਾਰਨ ਸਦਨ ਨੂੰ ਮੁੜ ਉਠਾਅ ਦਿੱਤਾ ਗਿਆ। ਇਸ ਤੋਂ ਬਾਅਦ ਸਦਨ ਮੁੜ ਜੁੜਿਆ ਪਰ ਰੌਲੇ ਕਾਰਨ ਬਾਅਦ ਦੁਪਹਿਰ ਤਿੰਨ ਵਜੇ ਤੱਕ ਕਾਰਵਾਈ ਰੋਕ ਦਿੱਤੀ ਗਈ। 3 ਵਜੇ ਜਦੋਂ ਸਦਨ ਮੁੜ ਜੁੜਿਆ ਤਾਂ ਰੌਲਾ ਰੱਪਾ ਜਾਰੀ ਰਿਹਾ ਤੇ 3.05 ’ਤੇ ਸਦਨ ਨੂੰ ਬਾਕੀ ਦੇ ਦਿਨ ਲਈ ਉਠਾਅ ਦਿੱਤਾ ਗਿਆ।