DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Rajasthan Hospital Deaths: ਸਰਕਾਰੀ ਹਸਪਤਾਲਾਂ ’ਚ ਅੱਠ ਔਰਤਾਂ ਅਤੇ ਨਾਬਾਲਗ ਦੀ ਮੌਤ

ਹਸਪਤਾਲ ਦੇ ਪ੍ਰਬੰਧਾਂ ’ਤੇ ਸਵਾਲ ਉੱਠੇ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਇੱਥੇ ਭੀਲਵਾੜਾ ਅਤੇ ਬੰਸਵਾੜਾ ਜ਼ਿਲ੍ਹਿਆਂ ਦੇ ਦੋ ਸਰਕਾਰੀ ਹਸਪਤਾਲਾਂ ਦੇ ਜ਼ੱਚਾ ਬੱਚਾ ਅਤੇ ਗਾਇਨੀ ਵਿਭਾਗਾਂ ’ਚ ਪਿਛਲੇ ਹਫ਼ਤੇ ਦੌਰਾਨ ਹੋਏ ਅਪਰੇਸ਼ਨਾਂ ਦੌਰਾਨ ਅੱਠ ਔਰਤਾਂ ਤੇ ਇੱਕ ਨਾਬਾਲਗ ਦੀ ਮੌਤ ਹੋ ਗਈ ਹੈ।

ਇਨ੍ਹਾਂ ਘਟਨਾਵਾਂ ਤੋਂ ਜਿੱਥੇ ਇਨ੍ਹਾਂ ਹਸਪਤਾਲਾਂ ’ਚ ਮਾਵਾਂ ਦੀ ਸਿਹਤ ਸੰਭਾਲ ਅਤੇ ਹਸਪਤਾਲ ਦੇ ਪ੍ਰਬੰਧਾਂ ’ਤੇ ਸਵਾਲ ਉੱਠੇ ਹਨ, ਉੱਥੇ ਹੀ ਸੂਬਾ ਸਰਕਾਰ ਨੇ ਮਾਹਿਰ ਟੀਮਾਂ ਨੂੰ ਇਨ੍ਹਾਂ ਮਾਮਲਿਆਂ ਦੀ ਜਾਂਚ ਸੌਂਪੀ ਹੈ। ਅਧਿਕਾਰੀਆਂ ਨੇ ਕਿਹਾ ਕਿ ਇਨ੍ਹਾਂ ਘਟਨਾਵਾਂ ਦੇ ਕਾਰਨਾਂ ਦਾ ਪਤਾ ਲਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਭੀਲਵਾੜਾ ਦੇ ਮਹਾਤਮਾ ਗਾਂਧੀ ਹਸਪਤਾਲ ਵਿੱਚ ਪੰਜ ਮੌਤਾਂ ਹੋਈਆਂ ਹਨ।

Advertisement

ਇਸ ਦੇ ਸੁਪਰਡੈਂਟ ਅਰੁਣ ਗੌੜ ਨੇ ਕਿਹਾ ਕਿ ਇੰਫੈਕਸ਼ਨ ਕੰਟਰੋਲ ਲਈ ਉਪਾਵਾਂ ਦੀ ਪਾਲਣਾ ਕੀਤੀ ਜਾ ਰਹੀ ਹੈ ਅਤੇ ਜਾਂਚ ਜਾਰੀ ਹੈ। ਓ ਟੀ ਤਿੰਨ ਦਿਨਾਂ ਤੋਂ ਬੰਦ ਹੈ। ਬੰਸਵਾੜਾ ਵਿੱਚ 7 ਤੋਂ 10 ਜੁਲਾਈ ਵਿਚਕਾਰ ਤਿੰਨ ਔਰਤਾਂ ਅਤੇ ਇੱਕ ਨਾਬਾਲਗ ਦੀ ਮੌਤ ਹੋ ਗਈ ਹੈ, ਜਿੱਥੇ ਮਾਹਿਰਾਂ ਦੀ ਟੀਮ ਕਾਰਨਾਂ ਦੀ ਜਾਂਚ ’ਚ ਜੁਟ ਗਈ ਹੈ।

Advertisement

ਰਾਜਸਥਾਨ ਦੇ ਮੈਡੀਕਲ ਅਤੇ ਸਿਹਤ ਮੰਤਰੀ ਗਜੇਂਦਰ ਸਿੰਘ ਖੀਮਸਰ ਨੇ ਕਿਹਾ ਕਿ ਸਰਕਾਰ ਵੱਲੋਂ ਕਾਫ਼ੀ ਗੰਭੀਰਤਾ ਨਾਲ ਘਟਨਾਵਾਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਮਾਹਿਰਾਂ ਦੀ ਟੀਮ ਵੱਲੋਂ ਜਾਂਚ ਜਾਰੀ ਹੈ। ਉਨ੍ਹਾਂ ਕਿਹਾ ਕਿ ਭੀਲਵਾੜਾ ਹਸਪਤਾਲ ਸਬੰਧੀ ਮੁੱਢਲੀ ਰਿਪੋਰਟ ਮੁਤਾਬਕ ਇਹ ਮੌਤਾਂ ਵੱਖ-ਵੱਖ ਮੈਡੀਕਲ ਦਿੱਕਤਾਂ ਕਾਰਨ ਹੋਈਆਂ ਹਨ।

Advertisement
×