ਸੀਕਰ (ਰਾਜਸਥਾਨ), 4 ਦਸੰਬਰ
ਰਾਜਸਥਾਨ ਦੇ ਸੀਕਰ ਸ਼ਹਿਰ ‘ਚ ਸ਼ਨਿਚਰਵਾਰ ਨੂੰ ਗੈਂਗਸਟਰ ਰਾਜੂ ਠੇਠ ਅਤੇ ਇਕ ਹੋਰ ਵਿਅਕਤੀ ਤਾਰਾਚੰਦ ਦੀ ਹੱਤਿਆ ਦੇ ਸਾਰੇ ਪੰਜ ਮੁਲਜ਼ਮਾਂ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ। ਗ੍ਰਿਫ਼ਤਾਰ ਕੀਤੇ ਗਏ ਪੰਜ ਮੁਲਜ਼ਮਾਂ ਵਿੱਚ ਸੀਕਰ ਜ਼ਿਲ੍ਹੇ ਦੇ ਰਹਿਣ ਵਾਲੇ ਮਨੀਸ਼ ਜਾਟ ਅਤੇ ਵਿਕਰਮ ਗੁੱਜਰ ਅਤੇ ਹਰਿਆਣਾ ਦੇ ਭਿਵਾਨੀ ਜ਼ਿਲ੍ਹੇ ਦੇ ਸਤੀਸ਼ ਕੁਮਹਾਰ, ਜਤਿਨ ਮੇਘਵਾਲ ਅਤੇ ਨਵੀਨ ਮੇਘਵਾਲ ਸ਼ਾਮਲ ਹਨ।