DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Railway Track Blast: ਰੇਲਵੇ ਲਾਈਨਾਂ ’ਤੇ ਡਰੋਨਾਂ ਨਾਲ ਰੱਖੀ ਜਾਵੇਗੀ ਨਜ਼ਰ: ਰਵਨੀਤ ਬਿੱਟੂ

Railway Track Blast: ਰੇਲਵੇ ਮੰਤਰੀ ਵੱਲੋਂ ਧਮਾਕੇ ਵਾਲੀ ਥਾਂ ਦਾ ਦੌਰਾ

  • fb
  • twitter
  • whatsapp
  • whatsapp
featured-img featured-img
Railway Track Blast: ਕੇਂਦਰੀ ਰਾਜ ਮੰਤਰੀ ਰਵਨੀਤ ਬਿਟੂ ਮੌਕੇ ਦਾ ਦੌਰਾ ਕਰਦੇ ਹੋਏ।
Advertisement

ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਨੇ ਇੱਥੇ ਦੌਰਾਨ ਕਰਦਿਆਂ ਕਿਹਾ ਕਿ ਸਮੂਹ ਰੇਲਵੇ ਲਾਈਨਾਂ 'ਤੇ ਹੁਣ ਡਰੋਨਾ ਨਾਲ 24 ਘੰਟੇ ਨਿਗਾਹ ਰੱਖਣ ਸਮੇਤ ਸੋਲਰ ਸਿਸਟਮ ਜਰੀਏ ਥਾਂ ਥਾਂ ਸੀਸੀਟੀਵੀ ਕੈਮਰੇ ਵੀ ਲਾਏ ਜਾਣਗੇ। ਇਸ ਤੋਂ ਇਲਾਵਾ ਗਸ਼ਤ ਵੀ ਵਧਾਈ ਜਾਵੇਗੀ ਤਾਂ ਜੋ ਕੋਈ ਮਾੜਾ ਅਸਰ ਰੇਲਵੇ ਲਾਈਨ ਨੂੰ ਨੁਕਸਾਨ ਨਾ ਪਹੁੰਚਾ ਸਕੇ।

Advertisement

ਇਸ ਗੱਲ ਦਾ ਪ੍ਰਗਟਾਵਾ ਉਨ੍ਹਾਂ ਨੇ ਅੱਜ ਘਨੌਰ ਹਲਕੇ ਅਧੀਨ ਪੈਂਦੇ ਸ਼ੰਭੂ ਨੇੜੇ ਰੇਲਵੇ ਲਾਈਨ ’ਤੇ ਪਿਛਲੇ ਦਿਨੀਂ ਹੋਏ ਬੰਬ ਧਮਾਕੇ ਵਾਲੀ ਥਾਂ ਦਾ ਦੌਰਾ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਪੰਜਾਬ ਦੀਆਂ ਸਮੁੱਚੀਆਂ ਧਿਰਾਂ ਨੂੰ ਮਾੜੇ ਅਨਸਰਾਂ ਦੀ ਹਮਾਇਤ ਨਾ ਕਰਨ ਦੀ ਅਪੀਲ ਕਰਦਿਆਂ ਉਨ੍ਹਾਂ ਆਖਿਆ ਕਿ ਪੰਜਾਬ ਇਸ ਵੇਲੇ ਵੱਡੀ ਜੰਗ ਲੜ ਰਿਹਾ ਹੈ, ਕਿਉਂਕਿ ਗੈਂਗਸਟਰ ਅਤੇ ਅਤਿਵਾਦੀ ਰਲ ਕੇ ਕੰਮ ਕਰ ਰਹੇ ਹਨ, ਜਿਨਾਂ ਵੱਲੋਂ ਪੰਜਾਬ ਅੰਦਰ ਕਤਲੋਗਾਰਤ ਤੇ ਫ਼ਿਰੌਤੀਆਂ ਸਮੇਤ ਹੋਰ ਮਾਰ ਧਾੜ ਅਤੇ ਬੰਬ ਬਲਾਸਟ ਵਰਗੀਆਂ ਦਿਲ ਕੰਬਾਊ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਜਿਸ ਦੇ ਖ਼ਿਲਾਫ਼ ਸਮੁੱਚੀ ਲੋਕਾਈ ਨੂੰ ਇਕਜੁੱਟ ਹੋ ਕੇ ਲੜਨ ਦੀ ਲੋੜ ਹੈ।

Advertisement

ਸ੍ਰੀ ਬਿੱਟੂ ਨੇ ਕਿਹਾ ਕਿ ਇੱਥੇ ਵਰਤੇ ਗਏ ਬੰਬ ਨੂੰ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ ਕਿਉਂਕਿ ਇਹ ਵਧੇਰੇ ਸ਼ਕਤੀਸ਼ਾਲੀ ਬੰਬ ਸੀ। ਇਸ ਬੰਬ ਧਮਾਕੇ ਤੋਂ ਇੱਕ ਮਿੰਟ ਬਾਅਦ ਹੀ ਸਬੰਧਤ ਟਰੇਨ ਦੇ ਡਰਾਈਵਰ ਨੇ ਇਤਲਾਹ ਦੇ ਦਿੱਤੀ ਸੀ ਜਿਸ ਦੇ ਚਲਦਿਆਂ ਹੀ ਰੇਲਵੇ ਵਿਭਾਗ ਨੇ ਫੁਰਤੀ ਕਰਦਿਆਂ ਇਸ ਟਰੈਕ 'ਤੇ ਤੁਰੰਤ ਹੀ ਆਵਾਜਾਈ ਰੋਕ ਦਿੱਤੀ। ਉਨ੍ਹਾਂ ਰੇਲਵੇ ਵਿਭਾਗ ਦੇ ਅਧਿਕਾਰੀਆਂ ਅਤੇ ਰੇਲਵੇ ਪੁਲਿਸ ਦੀ ਸਰਾਹਨਾ ਵੀ ਕੀਤੀ।

ਸਪੈਸ਼ਲ ਟ੍ਰੇਨ ਵਿੱਚ ਪੁੱਜੇ ਬਿੱਟੂ

ਸ਼ੰਭੂ ਨੇੜੇ ਬਠਾਉਣੀਆਂ ਪਿੰਡ ਕੋਲੇ ਹੋਏ ਬੰਬ ਧਮਾਕੇ ਵਾਲੀ ਥਾਂ ਦਾ ਜਾਇਜਾ ਲੈਣ ਲਈ ਰੇਲ ਮੰਤਰੀ ਰਵਨੀਤ ਬਿੱਟੂ ਅਧਿਕਾਰੀਆਂ ਸਮੇਤ ਇੱਕ ਸਪੈਸ਼ਲ ਰੇਲ ਗੱਡੀ ਵਿੱਚ ਇੱਥੇ ਪੁੱਜੇ ਹਨ। ਇਹ ਰੇਲ ਗੱਡੀ ਘਟਨਾ ਸਥਾਨ 'ਤੇ ਆ ਕੇ ਰੁਕੀ ਅਤੇ ਜਾਇਜਾ ਲੈਣ ਤੋਂ ਬਾਅਦ ਸ੍ਰੀ ਬਿੱਟੂ ਨੂੰ ਲੈ ਕੇ ਰਵਾਨਾ ਹੋ ਗਈ।

Advertisement
×