ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅੱਜ 56 ਸਾਲ ਦੇ ਹੋ ਗਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ‘ਇੰਡੀਆ’ ਗੱਠਜੋੜ ਦੇ ਕਈ ਆਗੂਆਂ ਨੇ ਉਨ੍ਹਾਂ ਦੀ ਲੰਮੀ ਉਮਰ ਦੀ ਕਾਮਨਾ ਕੀਤੀ। ਇੰਡੀਅਨ ਯੂਥ ਕਾਂਗਰਸ ਨੇ ਰਾਹੁਲ ਦੇ ਜਨਮ ਦਿਨ ਮੌਕੇ ਤਾਲਕਟੋਰਾ ਸਟੇਡੀਅਮ ਵਿੱਚ ਨੌਕਰੀ ਮੇਲਾ ਲਾਇਆ, ਜਿਸ ਵਿੱਚ 7000 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦੇਣ ਦਾ ਦਾਅਵਾ ਕੀਤਾ ਗਿਆ। ਦੂਜੇ ਪਾਸੇ, ਭਾਜਪਾ ਨੇ ਰਾਹੁਲ ਨੂੰ ਭਵਿੱਖ ਦਾ ਪ੍ਰਧਾਨ ਮੰਤਰੀ ਦੱਸਣ ’ਤੇ ਤਨਜ਼ ਕੱਸਦਿਆਂ ਕਿਹਾ ਕਿ ਗਾਂਧੀ ਪਰਿਵਾਰ ਤੋਂ ਪ੍ਰਧਾਨ ਮੰਤਰੀ ਬਣਨਾ ਹੁਣ ਬੀਤੇ ਸਮੇਂ ਦੀ ਗੱਲ ਹੋ ਚੁੱਕੀ ਹੈ। ਕਾਂਗਰਸ ਵੱਲੋਂ ਰਾਹੁਲ ਨੂੰ ਭਗਵਾਨ ਪਰਸੂ ਰਾਮ ਵਜੋਂ ਦਿਖਾਉਣ ’ਤੇ ਭਾਜਪਾ ਨੇ ਹਿੰਦੂ ਆਸਥਾ ਦੇ ਅਪਮਾਨ ਦਾ ਦੋਸ਼ ਲਾਇਆ। ਉਧਰ, ਭਾਜਪਾ ਦੀ ਆਲੋਚਨਾ ਦਾ ਜਵਾਬ ਦਿੰਦਿਆਂ ਕਾਂਗਰਸ ਨੇ ਪੁੱਛਿਆ ਕਿ ਕੀ ਉਸ ਕੋਲ ਭਗਵਾਨ ਪਰਸੂ ਰਾਮ ਦਾ ਪੇਟੈਂਟ ਹੈ? ਉਨ੍ਹਾਂ ‘ਨਾਥੂਰਾਮ ਦੇ ਪੈਰੋਕਾਰਾਂ’ ਨੂੰ ਪਹਿਲਾਂ ਰਾਮ ਮੰਦਰ ਦੇ ਚੰਦੇ ਵਿੱਚ ਹੋਈ ‘ਚੋਰੀ’ ਦਾ ਜਵਾਬ ਦੇਣ ਲਈ ਕਿਹਾ।
- The Tribune Epaper
- The Tribune App - Android
- The Tribune App - iOS
- Punjabi Tribune online
- Punjabi Tribune Epaper
- Punjabi Tribune App - Android
- Punjabi Tribune App - iOS
- Dainik Tribune online
- Dainik Tribune Epaper
- Dainik Tribune App - Android
- Dainik Tribune App - ios
- Subscribe To Print Edition
- Contact Us
- About Us
- Code of Ethics
- Archive
+
Advertisement
Advertisement
Advertisement
Advertisement
×

