ਹੈਦਰਾਬਾਦ, 25 ਸਤੰਬਰ
ਏਆਈਐੱਮਆਈਐਮ ਦੇ ਮੁਖੀ ਅਸਦੁਦੀਨ ਓਵੈਸੀ ਨੇ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੂੰ 2024 ਦੀ ਲੋਕ ਸਭਾ ਚੋਣ ਉਨ੍ਹਾਂ ਖ਼ਿਲਾਫ਼ ਹੈਦਰਾਬਾਦ ਤੋਂ ਲੜਨ ਦੀ ਚੁਣੌਤੀ ਦਿੱਤੀ ਹੈ। ਅੱਜ ਇਥੇ ਰੈਲੀ ‘ਚ ਹਿੱਸਾ ਲੈਂਦੇ ਹੋਏ ਓਵੈਸੀ ਨੇ ਰਾਹੁਲ ਗਾਂਧੀ ਨੂੰ ਕਿਹਾ, ‘ਇਸ ਵਾਰ ਹੈਦਰਾਬਾਦ ਤੋਂ ਚੋਣ ਲੜੋ ਨਾ ਕਿ ਵਾਇਨਾਡ ਤੋਂ, ਮੈਂ ਰਾਹੁਲ ਗਾਂਧੀ ਚੁਣੌਤੀ ਦੇ ਰਿਹਾ ਹਾਂ ਕਿ ਵਾਇਨਾਡ ਨਾ ਜਾਓ, ਹੈਦਰਾਬਾਦ ਆਓ।’