ਲੰਡਨ, 11 ਸਤੰਬਰ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਨਾਰਵੇ ਦੇ ਸੰਸਦ ਮੈਂਬਰ ਏਰਨਾ ਸੋਲਬਰਗ ਤੇ ਹੋਰਾਂ ਨਾਲ ਮੁਲਾਕਾਤ ਕੀਤੀ ਹੈ। ਜ਼ਿਕਰਯੋਗ ਹੈ ਕਿ ਰਾਹੁਲ ਯੂਰੋਪ ਦੇ ਦੌਰੇ ਉਤੇ ਹਨ। ਕਾਂਗਰਸ ਨੇ ਟਵਿੱਟਰ ’ਤੇ ਦੱਸਿਆ ਕਿ ਗਾਂਧੀ ਦੀ ਇਨ੍ਹਾਂ ਆਗੂਆਂ ਨਾਲ ਮੀਟਿੰਗ ਉਸਾਰੂ ਰਹੀ। ਸੋਲਬਰਗ ਨਾਰਵੇ ਦੇ ਪ੍ਰਧਾਨ ਮੰਤਰੀ ਰਹਿ ਚੁੱਕੇ ਹਨ। ਇਸ ਤੋਂ ਪਹਿਲਾਂ ਰਾਹੁਲ ਨੇ ਐਮਸਟਰਡਮ ਤੇ ਲੀਡੇਨ ਯੂਨੀਵਰਸਿਟੀ ਦੇ ਸਹਿਯੋਗ ਨਾਲ ਕਰਵਾਏ ਗਏ ਅਕਾਦਮਿਕ ਸੈਸ਼ਨ ਵਿਚ ਹਿੱਸਾ ਲਿਆ। ਇਸ ਵਿਚ ਭਾਰਤ ਬਾਰੇ ਚਰਚਾ ਕੀਤੀ ਗਈ। ਇਸ ਮੌਕੇ ਵਿਦਿਆਰਥੀ, ਭਾਰਤੀ ਭਾਈਚਾਰਾ ਤੇ ਅਕਾਦਮਿਕ ਮਾਹਿਰ ਹਾਜ਼ਰ ਸਨ। -ਪੀਟੀਆਈ