DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Rafale jets deal: ਫਰਾਂਸ ਨੇ ਭਾਰਤ ਨੂੰ 114 ਰਾਫਾਲ ਲੜਾਕੂ ਜਹਾਜ਼ਾਂ ਦੇ ਸੌਦੇ ਲਈ ਤਜਵੀਜ਼ ਸੌਂਪੀ

ਰਾਫਾਲ ਦੇ F-4 ਅਤੇ F-5 ਵਰਜਨ ਦਾ ਮਿਸ਼ਰਣ ਚਾਹੁੰਦਾ ਹੈ ਭਾਰਤ

  • fb
  • twitter
  • whatsapp
  • whatsapp
featured-img featured-img
ਰਾਫੇਲ ਜੈੱਟ ਦੀ ਫਾਈਲ ਫੋਟੋ।
Advertisement

ਫਰਾਂਸ ਦੀ ਜਹਾਜ਼ ਨਿਰਮਾਤਾ ਕੰਪਨੀ ਦਾਸੋ ਐਵੀਏਸ਼ਨ ਨੇ ਭਾਰਤ ਨੂੰ ਆਪਣੀ ਤਕਨੀਕੀ ਅਤੇ ਵਪਾਰਕ ਤਜਵੀਜ਼ ਸੌਂਪ ਦਿੱਤੀ ਹੈ। ਇਸ ਵਿੱਚ ਰਾਫਾਲ ਜੈੱਟ ਬਣਾਉਣ ਲਈ ਸਥਾਨਕ ਪੱਧਰ 'ਤੇ ਉਤਪਾਦਨ ਅਤੇ ਤਕਨਾਲੋਜੀ ਟਰਾਂਸਫਰ (ਤਕਨੀਕ ਦਾ ਤਬਾਦਲਾ) ਸ਼ਾਮਲ ਹੋਵੇਗਾ।

ਭਾਰਤ ਫ਼ਰਾਂਸ ਤੋਂ 114 ਹੋਰ ਰਾਫਾਲ ਜਹਾਜ਼ ਖਰੀਦਣ ਦੀ ਯੋਜਨਾ ਬਣਾ ਰਿਹਾ ਹੈ ਅਤੇ ਇਸ ਸਾਲ ਮਈ ਵਿੱਚ ਇਸ ਵਾਸਤੇ ਰਸਮੀ ਪੱਤਰ ਭੇਜਿਆ ਸੀ।

Advertisement

ਭਾਰਤੀ ਹਵਾਈ ਫੌਜ ਲਈ ਰਾਫਾਲ ਜੈੱਟ 'ਮੇਕ ਇਨ ਇੰਡੀਆ' ਯੋਜਨਾ ਤਹਿਤ ਖਰੀਦੇ ਜਾਣਗੇ, ਜਿਸ ਵਿੱਚ ਫਰਾਂਸ ਦੀ ਜਹਾਜ਼ ਨਿਰਮਾਤਾ ਦਾਸੋ ਇੱਕ ਭਾਰਤੀ ਕੰਪਨੀ ਨਾਲ ਮਿਲ ਕੇ ਕੰਮ ਕਰੇਗੀ। ਇਸ ਸੌਦੇ ਲਈ ਭਾਰਤ ਨੇ ਸਵਦੇਸ਼ੀ ਹਥਿਆਰ ਅਤੇ ਡਾਟਾ ਲਿੰਕ ਸਮੇਤ ਕੁਝ ਅਜਿਹੀਆਂ ਸ਼ਰਤਾਂ ਰੱਖੀਆਂ ਹਨ ਜਿਨ੍ਹਾਂ 'ਤੇ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ।

Advertisement

ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ ਫ਼ਰਾਂਸ ਦੀ ਬੋਲੀ ਜਮ੍ਹਾਂ ਕਰ ਦਿੱਤੀ ਗਈ ਹੈ ਅਤੇ ਇਸ ਦੀ ਸਮੀਖਿਆ ਕੀਤੀ ਜਾਵੇਗੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੂਨ ਵਿੱਚ ਫ਼ਰਾਂਸ ਦਾ ਦੌਰਾ ਕੀਤਾ ਸੀ। ਸੂਤਰਾਂ ਮੁਤਾਬਕ, ਭਾਰਤੀ ਵਫ਼ਦ ਨੂੰ ਭਰੋਸਾ ਦਿਵਾਇਆ ਗਿਆ ਸੀ ਕਿ ਫ਼ਰਾਂਸ ਰਾਫਾਲ ਫ਼ਾਈਟਰ ਜੈੱਟ ਲਈ ਤਕਨਾਲੋਜੀ ਸਾਂਝੀ ਕਰਨ ਅਤੇ ਸੌਦੇ ਦੇ ਹਿੱਸੇ ਵਜੋਂ ਜੈੱਟ ਵਿੱਚ ਭਾਰਤੀ ਹਥਿਆਰ ਲਗਾਉਣ ਨੂੰ ਲੈ ਕੇ ਸਹਿਮਤ ਹੈ।

ਇੰਜਣ, ਏਅਰਫਰੇਮ ਅਤੇ ਐਵੀਓਨਿਕਸ ਤਕਨੀਕੀ ਤਬਾਦਲੇ (ਤਕਨਾਲੋਜੀ ਟਰਾਂਸਫਰ) ਦਾ ਹਿੱਸਾ ਹਨ। ਸਾਰੇ 114 ਜੈੱਟਾਂ 'ਤੇ ਭਾਰਤੀ ਹਥਿਆਰ, ਮਿਜ਼ਾਈਲਾਂ ਅਤੇ ਗੋਲਾ-ਬਾਰੂਦ ਲਗਾਉਣਾ ਵੀ ਇਸ ਸੌਦੇ ਦਾ ਹਿੱਸਾ ਹੈ।ਜਹਾਜ਼ ਨਿਰਮਾਤਾ ਤੋਂ ਸੁਰੱਖਿਅਤ ਡਾਟਾ ਲਿੰਕ ਪ੍ਰਦਾਨ ਕਰਨ ਦੀ ਉਮੀਦ ਹੈ ਤਾਂ ਜੋ ਜਹਾਜ਼ਾਂ ਦਾ ਭਾਰਤੀ ਰਾਡਾਰਾਂ ਅਤੇ ਸੈਂਸਰਾਂ ਨਾਲ ਡਿਜੀਟਲ ਏਕੀਕਰਣ ਕੀਤਾ ਜਾ ਸਕੇ ਜੋ ਜ਼ਮੀਨੀ ਆਧਾਰਿਤ ਕੰਟਰੋਲਰਾਂ ਨੂੰ ਤਸਵੀਰਾਂ ਭੇਜਦੇ ਹਨ।

ਪਿਛਲੇ ਕੁਝ ਸਾਲਾਂ ਦੌਰਾਨ, 2015 ਵਿੱਚ ਆਈ ਏ ਐੱਫ (IAF) ਵੱਲੋਂ 36 ਜੈੱਟਾਂ ਦਾ ਆਰਡਰ ਦਿੱਤੇ ਜਾਣ ਤੋਂ ਬਾਅਦ ਤੋਂ ਰਾਫਾਲ ਦੇ ਐਵੀਓਨਿਕਸ, ਹਥਿਆਰਾਂ ਅਤੇ ਮਿਜ਼ਾਈਲਾਂ ਨੂੰ ਅਪਗ੍ਰੇਡ ਕੀਤਾ ਗਿਆ ਹੈ। ਆਈ ਏ ਐੱਫ ਜਹਾਜ਼ ਦੇ 'F3R' ਵਰਜਨ ਦੀ ਵਰਤੋਂ ਕਰਦੀ ਹੈ, ਜੋ ਕਿ ਫਰਾਂਸਿਸੀ ਹਵਾਈ ਸੈਨਾ ਦੇ ਜਹਾਜ਼ ਵਰਗਾ ਹੀ ਹੈ। ਦਾਸੋ ਐਵੀਏਸ਼ਨ ਨੇ 'F-4' ਵਰਜਨ ਪੇਸ਼ ਕੀਤਾ ਹੈ, ਜੋ ਕਿ ਇੱਕ ਅਪਗ੍ਰੇਡ ਹੈ। ਭਾਰਤ 'F-4' ਵਰਜਨ ਅਤੇ ਆਉਣ ਵਾਲੇ 'F-5' ਵਰਜਨ ਦਾ ਮਿਸ਼ਰਣ ਚਾਹੁੰਦਾ ਹੈ।

Advertisement
×