DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਕਤਰ ਹਾਦਸਾ: ਅੱਠ ਹੋਰ ਭਾਰਤੀਆਂ ਦੀਆਂ ਲਾਸ਼ਾਂ ਵਤਨ ਭੇਜੀਆਂ

ਕਤਰ ਦੇ ਰਾਸ ਲਾਫ਼ਾਨ ਸਨਅਤੀ ਇਲਾਕੇ ਵਿੱਚ ਹੋਏ ਧਮਾਕੇ ਵਿੱਚ ਮਾਰੇ ਗਏ ਭਾਰਤੀ ਨਾਗਰਿਕਾਂ ਵਿੱਚੋਂ 8 ਹੋਰ ਮ੍ਰਿਤਕ ਦੇਹਾਂ ਵਤਨ ਭੇਜੀਆਂ ਗਈਆਂ ਹਨ। ਚਾਰ ਨਾਗਰਿਕਾਂ ਦੀਆਂ ਮ੍ਰਿਤਕ ਦੇਹਾਂ ਇਕ ਦਿਨ ਪਹਿਲਾਂ ਭਾਰਤ ਭੇਜੀਆਂ ਗਈਆਂ ਸਨ। ਭਾਰਤੀ ਦੂਤਾਵਾਸ ਮੁਤਾਬਕ ਹਾਦਸੇ ਵਿੱਚ...

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਕਤਰ ਦੇ ਰਾਸ ਲਾਫ਼ਾਨ ਸਨਅਤੀ ਇਲਾਕੇ ਵਿੱਚ ਹੋਏ ਧਮਾਕੇ ਵਿੱਚ ਮਾਰੇ ਗਏ ਭਾਰਤੀ ਨਾਗਰਿਕਾਂ ਵਿੱਚੋਂ 8 ਹੋਰ ਮ੍ਰਿਤਕ ਦੇਹਾਂ ਵਤਨ ਭੇਜੀਆਂ ਗਈਆਂ ਹਨ। ਚਾਰ ਨਾਗਰਿਕਾਂ ਦੀਆਂ ਮ੍ਰਿਤਕ ਦੇਹਾਂ ਇਕ ਦਿਨ ਪਹਿਲਾਂ ਭਾਰਤ ਭੇਜੀਆਂ ਗਈਆਂ ਸਨ। ਭਾਰਤੀ ਦੂਤਾਵਾਸ ਮੁਤਾਬਕ ਹਾਦਸੇ ਵਿੱਚ ਕੁੱਲ 13 ਲੋਕਾਂ ਦੀ ਮੌਤ ਹੋਈ ਸੀ, ਜਿਨ੍ਹਾਂ ਵਿੱਚ 12 ਭਾਰਤੀ ਅਤੇ ਇੱਕ ਪਾਕਿਸਤਾਨੀ ਨਾਗਰਿਕ ਸ਼ਾਮਲ ਸੀ। ਇਹ ਧਮਾਕਾ ਬਾਰਜ਼ਾਨ ਗੈਸ ਸਪਲਾਈ ਕੇਂਦਰ ਵਿੱਚ ਹੋਇਆ ਸੀ ਜਿਸ ਨੂੰ ਕਤਰ ਐਨਰਜੀ ਐੱਲ ਐੱਨ ਜੀ ਵੱਲੋਂ ਚਲਾਇਆ ਜਾਂਦਾ ਹੈ। ਹਾਦਸੇ ਵਿੱਚ 66 ਵਿਅਕਤੀ ਜ਼ਖਮੀ ਹੋਏ ਸਨ ਜਿਨ੍ਹਾਂ ਵਿੱਚ ਕਤਰੀ, ਭਾਰਤੀ, ਪਾਕਿਸਤਾਨੀ, ਬੰਗਲਾਦੇਸ਼ੀ ਅਤੇ ਨੇਪਾਲੀ ਨਾਗਰਿਕ ਸ਼ਾਮਲ ਹਨ। ਭਾਰਤੀ ਰਾਜਦੂਤ ਵਿਪੁਲ ਸਮੇਤ ਸਫ਼ਾਰਤਖ਼ਾਨੇ ਦੇ ਹੋਰਨਾਂ ਅਧਿਕਾਰੀਆਂ ਨੇ ਅਲਖੋਰ ਜਾ ਕੇ ਜ਼ੇਰੇ-ਇਲਾਜ ਵਿਅਕਤੀਆਂ ਨਾਲ ਮੁਲਾਕਾਤ ਕੀਤੀ।

Advertisement
Advertisement
×