DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Punjab Suicide case: ਰਾਹੁਲ ਗਾਂਧੀ ਨੂੰ ਭਗਵੰਤ ਮਾਨ ਦਾ ਜਵਾਬ, ਕਿਹਾ ‘ਲਾਸ਼ਾਂ ’ਤੇ ਸਿਆਸਤ ਨਾ ਕਰੋ’

Punjab Suicide case:  ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੁੱਧਵਾਰ ਨੂੰ ਰਾਹੁਲ ਗਾਂਧੀ ਨੂੰ ਕਿਹਾ ਕਿ ਉਹ ਇੱਕ ਪਿੰਡ ਵਾਸੀ ਦੀ ਕਥਿਤ ਖ਼ੁਦਕੁਸ਼ੀ ਮਾਮਲੇ ਨੂੰ ਲੈ ਕੇ ਲਾਸ਼ਾਂ ’ਤੇ ਸਿਆਸਤ ਨਾ ਕਰਨ। ਐਕਸ (X) 'ਤੇ ਹਿੰਦੀ ਵਿੱਚ ਇੱਕ ਪੋਸਟ...

  • fb
  • twitter
  • whatsapp
  • whatsapp
featured-img featured-img
Punjab ਵਿੱਚ ਇੱਕ ਵਿਕਅਤੀ ਵੱਲੋਂ ਖ਼ੁਦਕੁਸ਼ੀ ਮਾਮਲੇ ’ਤੇ ਰਾਹੁਲ ਗਾਧੀ ਦੇ ਟਵੀਟ ਦਾ ਮਾਨ ਨੇ ਜਵਾਬ ਦਿੱਤਾ।
Advertisement

Punjab Suicide case:  ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੁੱਧਵਾਰ ਨੂੰ ਰਾਹੁਲ ਗਾਂਧੀ ਨੂੰ ਕਿਹਾ ਕਿ ਉਹ ਇੱਕ ਪਿੰਡ ਵਾਸੀ ਦੀ ਕਥਿਤ ਖ਼ੁਦਕੁਸ਼ੀ ਮਾਮਲੇ ਨੂੰ ਲੈ ਕੇ ਲਾਸ਼ਾਂ ’ਤੇ ਸਿਆਸਤ ਨਾ ਕਰਨ।

ਐਕਸ (X) 'ਤੇ ਹਿੰਦੀ ਵਿੱਚ ਇੱਕ ਪੋਸਟ ਵਿੱਚ, ਮਾਨ ਨੇ ਕਿਹਾ ਕਿ ਪੁਲੀਸ ਇਸ ਮਾਮਲੇ ਵਿੱਚ ਪਹਿਲਾਂ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ।ਸੰਗਰੂਰ ਜ਼ਿਲ੍ਹੇ ਦੇ ਦਿੜ੍ਹਬਾ ਦਾ ਰਹਿਣ ਵਾਲਾ 47 ਸਾਲਾ ਦਲਿਤ ਵਿਅਕਤੀ ਗੁਲਜ਼ਾਰ ਸਿੰਘ ਸੋਮਵਾਰ ਰਾਤ ਨੂੰ ਜ਼ਹਿਰੀਲੀ ਚੀਜ਼ ਨਿਗਲਣ ਤੋਂ ਬਾਅਦ ਮਰ ਗਿਆ। ਉਸ ਦੇ ਪਰਿਵਾਰ ਨੇ ਕਿਹਾ ਕਿ ਉਸ ਨੇ 6 ਸਤੰਬਰ ਨੂੰ ਦਿੜ੍ਹਬਾ ਵਿੱਚ ਇੱਕ ਸਮਾਗਮ ਦੌਰਾਨ ਚੀਮਾ ਤੋਂ ਇਲਾਕੇ ਵਿੱਚ ਨਸ਼ਿਆਂ ਦੀ ਸਪਲਾਈ ਬਾਰੇ ਸਵਾਲ ਕੀਤਾ ਸੀ।

Advertisement

ਬੁੱਧਵਾਰ ਨੂੰ ਪਹਿਲਾਂ, ਗਾਂਧੀ ਨੇ ਕਥਿਤ ਖ਼ੁਦਕੁਸ਼ੀ ਨੂੰ ਲੈ ਕੇ 'ਆਪ' ਸਰਕਾਰ 'ਤੇ ਤਿੱਖਾ ਹਮਲਾ ਬੋਲਿਆ ਅਤੇ ਮੰਗ ਕੀਤੀ ਕਿ ਮਾਨ ਤੁਰੰਤ ਚੀਮਾ ਤੋਂ ਅਸਤੀਫ਼ਾ ਲੈਣ ਅਤੇ ਨਿਰਪੱਖ ਜਾਂਚ ਯਕੀਨੀ ਬਣਾਉਣ।

Advertisement

ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਨੇ ਦੋਸ਼ ਲਾਇਆ ਕਿ 'ਆਪ' ਸਰਕਾਰ ਤਹਿਤ ਇੱਕ "ਖ਼ਤਰਨਾਕ ਪੈਟਰਨ" ਉਭਰ ਰਿਹਾ ਹੈ ਕਿ ਜੇ ਕੋਈ ਨਾਕਾਮੀਆਂ ਬਾਰੇ ਸਵਾਲ ਕਰਦਾ ਹੈ, ਤਾਂ ਉਸ ਦਾ ਜਵਾਬ ਧਮਕੀਆਂ ਅਤੇ ਤਸ਼ੱਦਦ ਦੇ ਰੂਪ ਵਿੱਚ ਮਿਲਦਾ ਹੈ।

ਕਾਂਗਰਸ ਨੇਤਾ ਨੂੰ ਜਵਾਬ ਦਿੰਦਿਆਂ ਮਾਨ ਨੇ ਕਿਹਾ, “ਰਾਹੁਲ ਗਾਂਧੀ ਜੀ, ਲਾਸ਼ਾਂ ਉੱਤੇ ਸਿਆਸਤ ਨਾ ਕਰੋ, ਪੰਜਾਬੀਆਂ ਨੂੰ ਇਸ ਕਿਸਮ ਦੀ ਸਿਆਸਤ ਪਸੰਦ ਨਹੀਂ ਹੈ।”

ਉਨ੍ਹਾਂ ਇੱਕ ਵੀਡੀਓ ਕਲਿੱਪ ਸਾਂਝੀ ਕਰਦਿਆਂ ਕਿਹਾ, “ਇਸ ਨੂੰ ਦੇਖੋ, ਜਦੋਂ ਕਾਂਗਰਸੀ ਨੇਤਾ ਪੀੜਤ ਦੇ ਪਿੰਡ ਗਏ ਅਤੇ ਇਸ ਗੰਦੀ ਸਿਆਸਤ ਵਿੱਚ ਸ਼ਾਮਲ ਹੋਣ ਦੀ ਕੋਸ਼ਿਸ਼ ਕੀਤੀ, ਤਾਂ ਲੋਕਾਂ ਨੇ ਉਨ੍ਹਾਂ ਨੂੰ ਭਜਾ ਦਿੱਤਾ।” ਮੁੱਖ ਮੰਤਰੀ ਨੇ ਕਿਹਾ ਕਿ ਪੁਲਿਸ ਨੇ ਪਹਿਲਾਂ ਹੀ ਸਾਰੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਇਸ ਦੌਰਾਨ ਮੁੱਖ ਮੰਤਰੀ ਮਾਨ ਨੇ ਪੰਜਾਬ ਵਿੱਚ ਨਸ਼ੇ ਦੀ ਲਤ ਦੇ ਫੈਲਣ ਲਈ ਪਿਛਲੀਆਂ ਅਕਾਲੀ-ਭਾਜਪਾ ਅਤੇ ਕਾਂਗਰਸ ਸਰਕਾਰਾਂ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ, “ ਕਿਸੇ ਵੀ ਨਸ਼ਾ ਤਸਕਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ।” ਪੀ.ਟੀ.ਆਈ.

Advertisement
×