DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Punjab MBBS Seats: ਐੱਨ ਆਰ ਆਈ ਕੋਟੇ ਦੀਆਂ 381 ਖਾਲੀ ਸੀਟਾਂ ਲਈ ਸਿਰਫ਼ 6 ਉਮੀਦਵਾਰ

Baba Farid University NRI seats vacant: ਫੀਸਾਂ ਜ਼ਿਆਦਾ ਤੇ ਨੇਮ ਸਖ਼ਤ ਹੋਣ ਕਾਰਨ ਖਾਲੀ ਰਹਿ ਰਹੀਆਂ ਹਨ ਸੀਟਾਂ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

Punjab MBBS Seats: ਪੰਜਾਬ ਦੇ ਮੈਡੀਕਲ ਅਤੇ ਡੈਂਟਲ ਕਾਲਜਾਂ ਵਿੱਚ ਐਨ ਆਰ ਆਈ ਕੋਟੇ ਦੀਆਂ ਸੀਟਾਂ ਲਈ ਯੋਗ ਉਮੀਦਵਾਰਾਂ ਦੀ ਘਾਟ ਲਗਾਤਾਰ ਬਣੀ ਹੋਈ ਹੈ। ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ (BFUHS) ਨੂੰ ਕਾਊਂਸਲਿੰਗ ਅਤੇ ਦਾਖ਼ਲੇ ਦੇ ਪਹਿਲੇ ਗੇੜ ਤੋਂ ਬਾਅਦ ਖਾਲੀ ਐਲਾਨੀਆਂ ਗਈਆਂ 381 ਐੱਮ ਬੀ ਬੀ ਐੱਸ ਅਤੇ ਬੀ ਡੀ ਐੱਸ ਸੀਟਾਂ ਲਈ ਸਿਰਫ਼ ਛੇ ਹੀ ਬਿਨੈਕਾਰ ਮਿਲੇ ਹਨ। ਇਨ੍ਹਾਂ ਖਾਲੀ ਸੀਟਾਂ ਵਿੱਚੋਂ 167 ਐੱਮ ਬੀ ਬੀ ਐੱਸ ਸੀਟਾਂ ਹਨ ਜੋ ਸੂਬੇ ਦੇ 12 ਮੈਡੀਕਲ ਕਾਲਜਾਂ ਵਿੱਚ ਹਨ, ਜਦੋਂ ਕਿ 214 ਸੀਟਾਂ 16 ਡੈਂਟਲ ਕਾਲਜਾਂ ਵਿੱਚ ਬੀ ਡੀ ਐੱਸ ਦੀਆਂ ਹਨ।

ਇਸ ਤੋਂ ਪਹਿਲਾਂ ਵੀ ਇਸ ਨੂੰ ਹੁੰਗਾਰਾ ਨਹੀਂ ਮਿਲਿਆ ਸੀ। ਉਸ ਵੇਲੇ 431 ਐੱਮ ਬੀ ਬੀ ਐੱਸ ਅਤੇ ਬੀ ਡੀ ਐੱਸ ਸੀਟਾਂ ਲਈ ਸਿਰਫ਼ 63 ਬਿਨੈਕਾਰ ਸਾਹਮਣੇ ਆਏ ਸਨ। ਇਨ੍ਹਾਂ ਵਿੱਚੋਂ ਵੀ ਕੇਵਲ 50 ਉਮੀਦਵਾਰਾਂ ਨੇ ਹੀ ਦਾਖ਼ਲਾ ਲਿਆ ਸੀ, ਜਿਨ੍ਹਾਂ ਵਿੱਚੋਂ 47 ਨੇ ਐੱਮ ਬੀ ਬੀ ਐੱਸ ਅਤੇ ਤਿੰਨ ਨੇ ਬੀ ਡੀ ਐੱਸ ਨੂੰ ਚੁਣਿਆ ਸੀ।

Advertisement

ਇਸ ਨਾਲ ਇਸ ਲਾਹੇਵੰਦ ਕੋਟੇ ਦੀਆਂ ਜ਼ਿਆਦਾਤਰ ਸੀਟਾਂ ਖਾਲੀ ਰਹਿ ਗਈਆਂ ਸਨ ਅਤੇ ਕਾਲਜਾਂ ਨੂੰ ਦੂਜੇ ਗੇੜ ਵਿੱਚ ਜਾਣਾ ਪਿਆ ਪਰ ਹੁਣ ਵੀ ਹਾਲਤ ਪਹਿਲਾਂ ਵਾਲੀ ਹੀ ਹੈ।

Advertisement

ਐੱਮ ਬੀ ਬੀ ਐੱਸ ਸੀਟ ਲਈ ਪੂਰੇ ਕੋਰਸ ਦੀ ਟਿਊਸ਼ਨ ਫੀਸ 1.10 ਲੱਖ ਅਮਰੀਕੀ ਡਾਲਰ

ਜ਼ਿਆਦਾ ਫੀਸਾਂ ਕਾਰਨ ਐਨ ਆਰ ਆਈ ਕੋਟੇ ਦੀਆਂ ਸੀਟਾਂ ਸੂਬੇ ਦੇ ਸਾਰੇ ਮੈਡੀਕਲ ਅਤੇ ਡੈਂਟਲ ਕਾਲਜਾਂ ਲਈ ਆਮਦਨ ਦਾ ਸਭ ਤੋਂ ਵੱਡਾ ਸਾਧਨ ਮੰਨੀਆਂ ਜਾਂਦੀਆਂ ਹਨ। ਇੱਕ ਐਨ ਆਰ ਆਈ ਉਮੀਦਵਾਰ ਨੂੰ ਐੱਮ ਬੀ ਬੀ ਐੱਸ ਸੀਟ ਲਈ ਪੂਰੇ ਕੋਰਸ ਦੀ ਟਿਊਸ਼ਨ ਫੀਸ ਵਜੋਂ 1.10 ਲੱਖ ਅਮਰੀਕੀ ਡਾਲਰ ਅਤੇ ਬੀ ਡੀ ਐੱਸ ਸੀਟ ਲਈ 44,000 ਅਮਰੀਕੀ ਡਾਲਰ ਦੇਣੇ ਪੈਂਦੇ ਹਨ, ਜੋ ਕਿ ਮੈਨੇਜਮੈਂਟ ਅਤੇ ਸਰਕਾਰੀ ਕੋਟੇ ਦੀਆਂ ਫੀਸਾਂ ਨਾਲੋਂ ਕਾਫ਼ੀ ਜ਼ਿਆਦਾ ਹਨ। ਸੀਟਾਂ ਅਤੇ ਬਿਨੈਕਾਰਾਂ ਵਿਚਕਾਰ ਇਸ ਵੱਡੇ ਪਾੜੇ ਕਾਰਨ, ਇਸ ਆਮਦਨ ’ਤੇ ਨਿਰਭਰ ਕਾਲਜਾਂ ਨੂੰ ਐਨ ਆਰ ਆਈ ਕੋਟੇ ਦੀ ਆਮਦਨ ਵਿੱਚ ਭਾਰੀ ਗਿਰਾਵਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਸ ਦੌਰਾਨ ਯੂਨੀਵਰਸਿਟੀ ਨੇ ਸਾਰੇ ਐਨ ਆਰ ਆਈ ਕੋਟੇ ਦੇ ਉਮੀਦਵਾਰਾਂ ਨੂੰ ਵਿਦੇਸ਼ ਵਿੱਚ ਸਬੰਧਤ ਭਾਰਤੀ ਡਿਪਲੋਮੈਟਿਕ ਮਿਸ਼ਨ ਵੱਲੋਂ ਜਾਰੀ ਕੀਤਾ ਗਿਆ ਇੱਕ ਅੰਬੈਸੀ ਸਰਟੀਫਿਕੇਟ ਜਮ੍ਹਾਂ ਕਰਾਉਣ ਦੀ ਹਦਾਇਤ ਕੀਤੀ ਹੈ। ਇਸ ਸਰਟੀਫਿਕੇਟ ਵਿੱਚ ਇਸ ਗੱਲ ਦੀ ਪੁਸ਼ਟੀ ਹੋਣੀ ਚਾਹੀਦੀ ਹੈ ਕਿ ਜਿਸ ਮਾਪੇ ਦੀ ਐਨ ਆਰ ਆਈ ਸਥਿਤੀ ਤਹਿਤ ਸੀਟ ਦੀ ਮੰਗ ਕੀਤੀ ਜਾ ਰਹੀ ਹੈ, ਉਸ ਕੋਲ ਜਾਇਜ਼ ਪਾਸਪੋਰਟ ਹੈ, ਉਹ ਪਿਛਲੇ ਵਿੱਤੀ ਸਾਲ ਵਿੱਚ 182 ਦਿਨਾਂ ਤੋਂ ਵੱਧ ਸਮਾਂ ਵਿਦੇਸ਼ ਵਿੱਚ ਰਿਹਾ ਹੈ ਅਤੇ ਨਿਰਧਾਰਤ ਸਮੇਂ ਲਈ ਐਨ ਆਰ ਆਈ ਸਥਿਤੀ ਰੱਖਦਾ ਹੈ। ਇਹ ਸਰਟੀਫਿਕੇਟ, ਜੋ ਕਿ ਸਿਰਫ਼ ਛੇ ਮਹੀਨਿਆਂ ਲਈ ਹੈ, ਵਿੱਚ ਸਪੱਸ਼ਟ ਤੌਰ 'ਤੇ ਲਿਖਿਆ ਹੋਣਾ ਚਾਹੀਦਾ ਹੈ ਕਿ ਇਹ ਭਾਰਤ ਵਿੱਚ ਐਨ ਆਰ ਆਈ ਕੋਟੇ ਦੇ ਦਾਖ਼ਲੇ ਲਈ ਜਾਰੀ ਕੀਤਾ ਜਾ ਰਿਹਾ ਹੈ। ਇਹ ਨਿਰਦੇਸ਼ ਕੋਟੇ ਦੇ ਦਾਖ਼ਲਿਆਂ ਵਿੱਚ ਸ਼ੱਕੀ ਐਨ ਆਰ ਆਈ ਸਪਾਂਸਰਸ਼ਿਪਾਂ ਸਮੇਤ ਕਥਿਤ ਬੇਨਿਯਮੀਆਂ ਦੀ ਵੱਧ ਰਹੀ ਜਾਂਚ ਦੇ ਮੱਦੇਨਜ਼ਰ ਆਏ ਹਨ ਅਤੇ ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜਾਇਜ਼ ਅਤੇ ਤਸਦੀਕਸ਼ੁਦਾ ਸਰਟੀਫਿਕੇਟ ਪੇਸ਼ ਕਰਨ ਵਿੱਚ ਅਸਫਲ ਰਹਿਣ ਵਾਲੇ ਉਮੀਦਵਾਰਾਂ ਨੂੰ ਰੱਦ ਕਰ ਦਿੱਤਾ ਜਾਵੇਗਾ।

Advertisement
×