DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Punjab: ਬਸਪਾ ਪੰਜਾਬ ਵਿਧਾਨ ਸਭਾ ਚੋਣਾਂ ਇਕੱਲਿਆਂ ਲੜੇਗੀ: ਮਾਇਆਵਤੀ

ਬਹੁਜਨ ਸਮਾਜ ਪਾਰਟੀ (ਬਸਪਾ) ਦੀ ਕੌਮੀ ਪ੍ਰਧਾਨ ਮਾਇਆਵਤੀ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਪਾਰਟੀ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਕਿਸੇ ਨਾਲ ਵੀ ਗਠਜੋੜ ਕੀਤੇ ਬਿਨਾਂ ਆਪਣੇ ਤੌਰ 'ਤੇ ਇਕੱਲਿਆਂ ਲੜੇਗੀ। ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਨੇ...

  • fb
  • twitter
  • whatsapp
  • whatsapp
featured-img featured-img
ਮਾਇਆਵਤੀ
Advertisement

ਬਹੁਜਨ ਸਮਾਜ ਪਾਰਟੀ (ਬਸਪਾ) ਦੀ ਕੌਮੀ ਪ੍ਰਧਾਨ ਮਾਇਆਵਤੀ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਪਾਰਟੀ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਕਿਸੇ ਨਾਲ ਵੀ ਗਠਜੋੜ ਕੀਤੇ ਬਿਨਾਂ ਆਪਣੇ ਤੌਰ 'ਤੇ ਇਕੱਲਿਆਂ ਲੜੇਗੀ। ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਨੇ ਇਹ ਐਲਾਨ ਪੰਜਾਬ ਵਿੱਚ ਪਾਰਟੀ ਦੇ ਸੰਗਠਨਾਤਮਕ ਕੰਮਕਾਜ ਅਤੇ ਆਪਣੇ ਸਮਰਥਨ ਆਧਾਰ ਨੂੰ ਵਧਾਉਣ ਦੇ ਯਤਨਾਂ ਦੀ ਸਮੀਖਿਆ ਕਰਨ ਲਈ ਇੱਥੇ ਬਸਪਾ ਦੇ ਕੇਂਦਰੀ ਦਫ਼ਤਰ ਵਿਖੇ ਹੋਈ ਇੱਕ ਮੀਟਿੰਗ ਦੌਰਾਨ ਕੀਤਾ।

ਪਾਰਟੀ ਦੇ ਇੱਕ ਬਿਆਨ ਅਨੁਸਾਰ ਮਾਇਆਵਤੀ ਨੇ ਕਿਹਾ ਕਿ ਬਸਪਾ ਉੱਤਰ ਪ੍ਰਦੇਸ਼ ਅਤੇ ਉਤਰਾਖੰਡ ਵਾਂਗ ਪੰਜਾਬ ਚੋਣਾਂ ਵੀ "ਕਿਸੇ ਨਾਲ ਬਿਨਾਂ ਕਿਸੇ ਗਠਜੋੜ ਜਾਂ ਸਮਝੌਤੇ ਦੇ ਇਕੱਲਿਆਂ" ਲੜੇਗੀ। ਉਨ੍ਹਾਂ ਕਿਹਾ ਕਿ ਇਸ ਫ਼ੈਸਲੇ ਦਾ ਉਦੇਸ਼ ਚੋਣ ਗਠਜੋੜਾਂ ਦੇ ਨਤੀਜੇ ਵਜੋਂ ਸੀਟਾਂ ਅਤੇ ਵੋਟ ਪ੍ਰਤੀਸ਼ਤਤਾ ਵਿੱਚ ਸੰਭਾਵੀ ਨੁਕਸਾਨ ਤੋਂ ਪਾਰਟੀ ਵਰਕਰਾਂ ਦੇ ਮਨੋਬਲ ਦੀ ਰੱਖਿਆ ਕਰਨਾ ਹੈ।

Advertisement

ਮਾਇਆਵਤੀ ਨੇ ਜ਼ੋਰ ਦੇ ਕੇ ਕਿਹਾ ਕਿ ਪਾਰਟੀ ਨੂੰ ਮਿਹਨਤੀ ਅਤੇ ਇਮਾਨਦਾਰ ਉਮੀਦਵਾਰ ਮੈਦਾਨ ਵਿੱਚ ਉਤਾਰਨੇ ਚਾਹੀਦੇ ਹਨ ਤਾਂ ਜੋ ਆਮ ਆਦਮੀ ਪਾਰਟੀ, ਕਾਂਗਰਸ ਅਤੇ ਭਾਜਪਾ ਦੇ "ਜਨ ਵਿਰੋਧੀ ਰਵੱਈਏ ਤੋਂ ਦੁਖੀ" ਲੋਕ "ਸਰਵਜਨ ਹਿਤੈ ਅਤੇ ਸਰਵਜਨ ਸੁਖੈ" (ਸਾਰਿਆਂ ਦੀ ਭਲਾਈ ਅਤੇ ਖੁਸ਼ਹਾਲੀ) ਦੀਆਂ ਅੰਬੇਡਕਰਵਾਦੀ ਨੀਤੀਆਂ ਦਾ ਲਾਭ ਉਠਾ ਸਕਣ।

Advertisement

ਉਨ੍ਹਾਂ ਕਿਹਾ ਕਿ ਅਜਿਹੀ ਚੋਣ ਰਣਨੀਤੀ ਸੰਤ ਗੁਰੂ ਰਵਿਦਾਸ, ਡਾ. ਬੀ.ਆਰ. ਅੰਬੇਡਕਰ ਅਤੇ ਬਸਪਾ ਦੇ ਸੰਸਥਾਪਕ ਕਾਂਸ਼ੀ ਰਾਮ ਨੂੰ "ਸੱਚੀ ਸ਼ਰਧਾਂਜਲੀ" ਹੋਵੇਗੀ। ਮਾਇਆਵਤੀ ਨੇ ਪੰਜਾਬ ਇਕਾਈ ਨੂੰ ਪਾਰਟੀ ਸੰਗਠਨ ਨੂੰ ਪੋਲਿੰਗ ਬੂਧ ਪੱਧਰ ਤੱਕ ਮਜ਼ਬੂਤ ਕਰਨ ਅਤੇ ਆਪਣੇ ਸਮਰਥਨ ਆਧਾਰ ਨੂੰ ਵਧਾਉਣ ਦੇ ਨਿਰਦੇਸ਼ ਦਿੱਤੇ।

ਉਨ੍ਹਾਂ ਪਾਰਟੀ ਆਗੂਆਂ ਨੂੰ ਕਿਹਾ ਕਿ ਉਹ ਪਹਿਲੇ ਸੰਗਠਨਾਤਮਕ ਨਿਰਦੇਸ਼ਾਂ ’ਤੇ ਪ੍ਰਾਪਤ ਹੋਏ ਫੀਡਬੈਕ ਦੇ ਆਧਾਰ ’ਤੇ ਕਮੀਆਂ ਦੀ ਪਛਾਣ ਕਰਨ ਅਤੇ ਨਿਸ਼ਚਿਤ ਸਮਾਂ ਸੀਮਾ ਦੇ ਅੰਦਰ ਉਨ੍ਹਾਂ ਨੂੰ ਦਰੁਸਤ ਕਰਨ।

ਬਸਪਾ ਮੁਖੀ ਨੇ ਪੰਜਾਬ ਇਕਾਈ ਨੂੰ ਇਹ ਵੀ ਹੁਕਮ ਦਿੱਤਾ ਕਿ ਉਹ ਪਾਰਟੀ ਸੰਸਥਾਪਕ ਕਾਂਸ਼ੀ ਰਾਮ ਦੀ 9 ਅਕਤੂਬਰ ਨੂੰ ਆਉਣ ਵਾਲੀ ਬਰਸੀ ਨਾਲ ਸਬੰਧਤ ਪ੍ਰੋਗਰਾਮਾਂ ਨੂੰ ਪੂਰੀਆਂ ਤਿਆਰੀਆਂ ਨਾਲ ਸਫ਼ਲਤਾਪੂਰਵਕ ਯਕੀਨੀ ਬਣਾਉਣ। ਪੀ.ਟੀ.ਆਈ.

Advertisement
×