ਪੁਡੂਚੇਰੀ: ਨਰਾਇਣਸਾਮੀ ਬਹੁਮਤ ਸਾਬਤ ਕਰਨ ’ਚ ਨਾਕਾਮ : The Tribune India

ਪੁਡੂਚੇਰੀ: ਨਰਾਇਣਸਾਮੀ ਬਹੁਮਤ ਸਾਬਤ ਕਰਨ ’ਚ ਨਾਕਾਮ

ਮੁੱਖ ਮੰਤਰੀ ਨੇ ਰਾਜ ਨਿਵਾਸ ਜਾ ਕੇ ਉਪ ਰਾਜਪਾਲ ਤਾਮਿਲੀਸਾਈ ਸੁੰਦਰਾਜਨ ਨੂੰ ਅਸਤੀਫ਼ਾ ਸੌਂਪਿਆ

ਪੁਡੂਚੇਰੀ: ਨਰਾਇਣਸਾਮੀ ਬਹੁਮਤ ਸਾਬਤ ਕਰਨ ’ਚ ਨਾਕਾਮ

ਪੁਡੂਚੇਰੀ, 22 ਫਰਵਰੀ

ਪੁਡੂਚੇਰੀ ਦੇ ਮੁੱਖ ਮੰਤਰੀ ਵੀ. ਨਰਾਇਣਸਾਮੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਅਸੈਂਬਲੀ ’ਚ ਬਹੁਮਤ ਸਾਬਤ ਕਰਨ ਵਿੱਚ ਨਾਕਾਮ ਰਹੀ ਹੈ। ਨਤੀਜੇ ਵਜੋਂ ਨਰਾਇਣਸਾਮੀ ਤੇ ਉਨ੍ਹਾਂ ਦੇ ਵਜ਼ਾਰਤੀ ਸਾਥੀਆਂ ਨੇ ਅਸਤੀਫ਼ੇ ਦੇ ਦਿੱਤੇ ਹਨ। ਨਰਾਇਣਸਾਮੀ ਰਾਜ ਨਿਵਾਸ ਗਏ ਤੇ ਉਨ੍ਹਾਂ ਆਪਣਾ ਅਸਤੀਫ਼ਾ ਉਪ ਰਾਜਪਾਲ ਤਾਮਿਲੀਸਾਈ ਸੁੰਦਰਾਜਨ ਨੂੰ ਸੌਂਪ ਦਿੱਤਾ। ਸੱਤਾਧਾਰੀ ਪਾਰਟੀ ਦੇ ਵਿਧਾਇਕਾਂ ਵੱਲੋਂ ਪਿਛਲੇ ਦਿਨਾਂ ’ਚ ਦਿੱਤੇ ਅਸਤੀਫਿਆਂ ਕਰਕੇ ਪੰਜ ਸਾਲ ਪੁਰਾਣੀ ਕਾਂਗਰਸ ਸਰਕਾਰ ’ਤੇ ਖ਼ਤਰੇ ਦੇ ਬੱਦਲ ਮੰਡਰਾਉਣ ਲੱਗੇ ਸੀ। ਤਿਲੰਗਾਨਾ ਦੀ ਰਾਜਪਾਲ ਤਾਮਿਲੀਸਾਈ ਸੁੰਦਰਾਜਨ ਨੇ ਲੰਘੇ ਦਿਨੀਂ ਉਪ ਰਾਜਪਾਲ ਵਜੋਂ ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਵਧੀਕ ਚਾਰਜ ਲੈਣ ਤੋਂ ਫੌਰੀ ਮਗਰੋਂ ਮੁੱਖ ਮੰਤਰੀ ਵੀ.ਨਰਾਇਣਸਾਮੀ ਨੂੰ ਅਸੈਂਬਲੀ ’ਚ ਬਹੁਮਤ ਸਾਬਤ ਕਰਨ ਲਈ ਕਿਹਾ ਸੀ। ਐਤਵਾਰ ਨੂੰ ਡੀਐੱਮਕੇ ਤੇ ਕਾਂਗਰਸ ਦੇ ਇਕ ਇਕ ਵਿਧਾਇਕ ਵੱਲੋਂ ਦਿੱਤੇ ਅਸਤੀਫਿਆਂ ਕਰਕੇ ਨਰਾਇਣਸਾਮੀ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ ਸਨ। 33 ਮੈਂਬਰੀ ਪੁਡੂਚੇਰੀ ਅਸੈਂਬਲੀ ’ਚ ਸੱਤਾਧਾਰੀ ਧਿਰ ਦੇ ਮੈਂਬਰਾਂ ਦੀ ਗਿਣਤੀ 11 ਰਹਿ ਗਈ ਸੀ। ਪੁਡੂਚੇਰੀ ’ਚ ਅਪਰੈਲ ਮਈ ’ਚ ਚੋਣਾਂ ਹੋਣੀਆਂ ਹਨ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਭਾਰਤ ਵਿਚ ਨਾਰੀਤਵ ਦੀ ਬੇਹੁਰਮਤੀ

ਭਾਰਤ ਵਿਚ ਨਾਰੀਤਵ ਦੀ ਬੇਹੁਰਮਤੀ

ਨਵਾਂ ਸੰਸਦ ਭਵਨ ਤੇ ਉੱਭਰ ਰਹੀ ਸਿਆਸਤ

ਨਵਾਂ ਸੰਸਦ ਭਵਨ ਤੇ ਉੱਭਰ ਰਹੀ ਸਿਆਸਤ

ਸਦਭਾਵ ਦੇ ਪਰਦੇ ਹੇਠ ਦੁਫ਼ੇੜ ਬਰਕਰਾਰ...

ਸਦਭਾਵ ਦੇ ਪਰਦੇ ਹੇਠ ਦੁਫ਼ੇੜ ਬਰਕਰਾਰ...

ਜੀਵਨ: ਬ੍ਰਹਿਮੰਡ ਦੀ ਦੁਰਲੱਭ ਸ਼ੈਅ

ਜੀਵਨ: ਬ੍ਰਹਿਮੰਡ ਦੀ ਦੁਰਲੱਭ ਸ਼ੈਅ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਸ਼ਹਿਰ

View All