DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਜੰਤਰ ਮੰਤਰ ’ਤੇ ਮੁਜ਼ਾਹਰਾਕਾਰੀ ਮੁੜ ਪਰਤੇ

ਗਿਆਨੇਸ਼ ਕੁਮਾਰ ਨੂੰ ਅਹੁਦੇ ਤੋਂ ਹਟਾੳੁਣ ਲੲੀ ਕੀਤਾ ਰੋਸ ਵਿਖਾਵਾ; ਆਇਸਾ ਪ੍ਰਧਾਨ ਨੇਹਾ ਬੋਰਾ, ਯੋਗੇਂਦਰ ਯਾਦਵ ਤੇ ਪ੍ਰਸ਼ਾਂਤ ਭੂਸ਼ਣ ਸਮੇਤ 150 ਮੁਜ਼ਾਹਰਾਕਾਰੀ ਹਿਰਾਸਤ ’ਚ ਲਏ; ਬੀ ਐੱਨ ਐੱਸ ਦੀ ਧਾਰਾ 223 ਤਹਿਤ ਤਿੰਨ ਐੱਫ ਆੲੀ ਆਰ ਦਰਜ

  • fb
  • twitter
  • whatsapp
  • whatsapp
featured-img featured-img
ਆਇਸਾ ਦੀ ਕੌਮੀ ਪ੍ਰਧਾਨ ਨੇਹਾ ਬੋਰਾ ਨੂੰ ਮੁੱਖ ਚੋਣ ਕਮਿਸ਼ਨਰ ਖਿਲਾਫ਼ ਰੋਸ ਪ੍ਰਦਰਸ਼ਨ ਕਰਨ ਸਮੇਂ ਹਿਰਾਸਤ ’ਚ ਲੈਂਦੀ ਹੋਈ ਪੁਲੀਸ। -ਫੋਟੋ: ਪੀਟੀਆਈ
Advertisement

ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਅਹੁਦੇ ਤੋਂ ਹਟਾਉਣ ਲਈ ਲਾਮਬੰਦ ਹੋਏ ਕਾਰਕੁਨ ਅੱਜ ਮੁੜ ਜੰਤਰ ਮੰਤਰ ਵੱਲ ਪਰਤ ਆਏ। ਉਨ੍ਹਾਂ ਵੱਲੋਂ ਪਟੇਲ ਚੌਕ ਤੋਂ ਜੰਤਰ ਮੰਤਰ ਵੱਲ ਮਾਰਚ ਕੀਤਾ ਗਿਆ ਪਰ ਪੁਲੀਸ ਨੇ ਰਾਹ ’ਚ ਹੀ ਆਇਸਾ ਦੀ ਕੌਮੀ ਪ੍ਰਧਾਨ ਨੇਹਾ ਬੋਰਾ, ਕਾਰਕੁਨਾਂ ਯੋਗੇਂਦਰ ਯਾਦਵ ਅਤੇ ਪ੍ਰਸ਼ਾਂਤ ਭੂਸ਼ਣ ਸਮੇਤ ਕਰੀਬ 150 ਮੁਜ਼ਾਹਰਾਕਾਰੀਆਂ ਨੂੰ ਹਿਰਾਸਤ ’ਚ ਲੈ ਲਿਆ। ਮਾਰਚ ’ਚ ਵਿਦਿਆਰਥੀਆਂ ਦੇ ਨਾਲ ਸੀਨੀਅਰ ਵਕੀਲ ਕਪਿਲ ਸਿੱਬਲ, ਨਿਤਿਆ ਰਾਮਕ੍ਰਿਸ਼ਨਨ ਅਤੇ ਪੱਲਵ ਸਿਸੋਦੀਆ ਨੇ ਵੀ ਸ਼ਮੂਲੀਅਤ ਕੀਤੀ।

ਪੁਲੀਸ ਨੇ ਜੰਤਰ ਮੰਤਰ ਵੱਲ ਜਾਂਦੇ ਰਾਹ ’ਤੇ ਵੱਖ-ਵੱਖ ਥਾਵਾਂ ਉਪਰ ਬੈਰੀਕੇਡ ਲਾ ਕੇ ਸੁਰੱਖਿਆ ਕਰਮੀ ਤਾਇਨਾਤ ਕੀਤੇ ਹੋਏ ਸਨ। ਆਇਸਾ ਮੈਂਬਰਾਂ ਨੇ ਦੋਸ਼ ਲਾਇਆ ਕਿ ਪੁਰਸ਼ ਪੁਲੀਸ ਅਧਿਕਾਰੀ ਨੇ ਬੋਰਾ ਨਾਲ ਬਦਸਲੂਕੀ ਕੀਤੀ ਜਦਕਿ ਇੱਕ ਹੋਰ ਅਧਿਕਾਰੀ ਨੇ ਉਸ ਨੂੰ ਗਾਲ੍ਹਾਂ ਕੱਢੀਆਂ। ਇੱਕ ਦਿਨ ਪਹਿਲਾਂ ਕਰੀਬ ਇੱਕ ਹਜ਼ਾਰ ਮੁਜ਼ਾਹਰਾਕਾਰੀਆਂ ਨੂੰ ਹਿਰਾਸਤ ’ਚ ਲਿਆ ਗਿਆ ਸੀ। ਨੇਹਾ ਬੋਰਾ ਨੇ ਹਿਰਾਸਤ ਵਿੱਚੋਂ ਬਾਹਰ ਆਉਣ ਤੋਂ ਬਾਅਦ ਵੀਡੀਓ ਸੁਨੇਹਾ ਜਾਰੀ ਕਰ ਕੇ ਕਾਰਕੁਨਾਂ ਨੂੰ ਜੰਤਰ ਮੰਤਰ ਪਹੁੰਚਣ ਦੀ ਅਪੀਲ ਕੀਤੀ ਸੀ। ਉਸ ਅਪੀਲ ਮਗਰੋਂ ਦਿੱਲੀ ਦੇ ਵੱਖ-ਵੱਖ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਆਗੂ ਅਤੇ ਵਿਦਿਆਰਥੀ ਜੰਤਰ ਮੰਤਰ ’ਤੇ ਇਕੱਠੇ ਹੋਏ ਅਤੇ ਉਨ੍ਹਾਂ ਨਾਅਰੇ ਲਾਉਂਦੇ ਹੋਏ ਮੁੱਖ ਚੋਣ ਕਮਿਸ਼ਨਰ ਦੇ ਅਸਤੀਫ਼ੇ ਦੀ ਮੰਗ ਕੀਤੀ। ਇਸ ਦੌਰਾਨ ਦਿੱਲੀ ਪੁਲੀਸ ਨੇ ਸ਼ੁੱਕਰਵਾਰ ਦੇ ਮੁਜ਼ਾਹਰਿਆਂ ਦੇ ਸਬੰਧ ’ਚ ਬੀ ਐੱਨ ਐੱਸ ਦੀ ਧਾਰਾ 223 ਤਹਿਤ ਤਿੰਨ ਐੱਫ ਆਈ ਆਰਜ਼ ਦਰਜ ਕੀਤੀਆਂ ਹਨ। ਐੱਫ ਆਈ ਆਰ ’ਚ ਕਿਸੇ ਵਿਅਕਤੀ ਜਾਂ ਸੰਗਠਨ ਨੂੰ ਨਾਮਜ਼ਦ ਨਹੀਂ ਕੀਤਾ ਗਿਆ। ਦਿੱਲੀ ਪੁਲੀਸ ਨੇ ਮੁਜ਼ਾਹਰੇ ਦੀ ਇਜਾਜ਼ਤ ਨਾ ਦਿੰਦਿਆਂ ਕਈ ਮੈਟਰੋ ਸਟੇਸ਼ਨ ਬੰਦ ਕਰ ਦਿੱਤੇ ਸਨ। ਜੰਤਰ ਮੰਤਰ ਦੇ ਆਲੇ-ਦੁਆਲੇ ਭਾਰੀ ਪੁਲੀਸ ਤਾਇਨਾਤੀ ਕੀਤੀ ਗਈ ਸੀ ਤਾਂ ਕਿ ਕੋਈ ਵੀ ਉੱਥੇ ਨਾ ਪਹੁੰਚ ਸਕੇ।

Advertisement

ਉਧਰ ਨੈਸ਼ਨਲ ਸਟੂਡੈਂਟਸ ਯੂਨੀਅਨ ਆਫ ਇੰਡੀਆ (ਐੱਨ ਐੱਸ ਯੂ ਆਈ) ਨੇ ਇੰਡੀਆ ਗੇਟ ’ਤੇ ਮੁਜ਼ਾਹਰਾ ਕਰ ਕੇ ਗਿਆਨੇਸ਼ ਕੁਮਾਰ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਐੱਨ ਐੱਸ ਯੂ ਆਈ ਦੇ ਮੈਂਬਰਾਂ ਨੇ ਕਿਹਾ ਕਿ ਚੋਣ ਕਮਿਸ਼ਨ ਦੇ ਕੰਮਕਾਰ ਦੀ ਜਵਾਬਦੇਹੀ ਤੈਅ ਕੀਤੀ ਜਾਵੇ।

Advertisement

ਐੱਨ ਐੱਸ ਯੂ ਆਈ ਦੇ ਮੀਡੀਆ ਇੰਚਾਰਜ ਰਵੀ ਹਨੂਮਾਨ ਪਾਂਡੇ ਨੇ ਕਿਹਾ ਕਿ ਜਦੋਂ ਤੱਕ ਗਿਆਨੇਸ਼ ਕੁਮਾਰ ਨੂੰ ਅਹੁਦੇ ਤੋਂ ਹਟਾ ਕੇ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ, ਉਨ੍ਹਾਂ ਦਾ ਅੰਦੋਲਨ ਜਾਰੀ ਰਹੇਗਾ।

ਕੌਕਰੋਚ ਪਾਰਟੀ ਵੱਲੋਂ ਜੰਤਰ ਮੰਤਰ ’ਤੇ ਵਿਖਾਵਾ 10 ਨੂੰ

ਨਵੀਂ ਦਿੱਲੀ: ਕੌਕਰੋਚ ਜਨਤਾ ਪਾਰਟੀ ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਵੱਲੋਂ ਅਹੁਦੇ ਤੋਂ ਅਸਤੀਫ਼ਾ ਨਾ ਦਿੱਤੇ ਜਾਣ ’ਤੇ ਕੌਮੀ ਰਾਜਧਾਨੀ ਦਿੱਲੀ ’ਚ ਜੰਤਰ ਮੰਤਰ ’ਤੇ 10 ਅਕਤੂਬਰ ਨੂੰ ਮੁਜ਼ਾਹਰਾ ਕਰਨ ਦਾ ਐਲਾਨ ਕੀਤਾ ਹੈ। ਪਾਰਟੀ ਨੇ ਲੋਕਾਂ ਨੂੰ ਪ੍ਰਸਤਾਵਿਤ ਮੁਜ਼ਾਹਰੇ ’ਚ ਮਹਾਤਮਾ ਗਾਂਧੀ ਵੱਲੋਂ ਦਰਸਾਏ ਰਾਹ ਮੁਤਾਬਕ ਸ਼ਾਂਤਮਈ ਢੰਗ ਨਾਲ ਹਿੱਸਾ ਲੈਣ ਦੀ ਅਪੀਲ ਕੀਤੀ ਹੈ। ਪਾਰਟੀ ਦੇ ਬਾਨੀ ਅਤੇ ਕਨਵੀਨਰ ਅਭਿਜੀਤ ਦੀਪਕੇ ਨੇ ਕਿਹਾ ਕਿ ਜੇ ਗਿਆਨੇਸ਼ ਕੁਮਾਰ ਨੇ ਅਸਤੀਫ਼ਾ ਨਾ ਦਿੱਤਾ ਤਾਂ ਦੇਸ਼ ਭਰ ’ਚੋਂ ਕੌਕਰੋਚ 10 ਅਕਤੂਬਰ ਨੂੰ ਜੰਤਰ ਮੰਤਰ ’ਤੇ ਮੁਜ਼ਾਹਰਾ ਕਰਨਗੇ। ਉਨ੍ਹਾਂ ਕਿਹਾ ਕਿ ਜੇ ਦਿੱਲੀ ਪੁਲੀਸ ਰਾਹ ’ਚ ਕਿਤੇ ਵੀ ਰੋਕੇਗੀ ਤਾਂ ਉਹੋ ਥਾਂ ਮੁਜ਼ਾਹਰਾਕਾਰੀਆਂ ਲਈ ਜੰਤਰ ਮੰਤਰ ਬਣ ਜਾਵੇਗੀ। ਉਧਰ ਮੁੰਬਈ ਪੁਲੀਸ ਨੇ 2 ਅਕਤੂਬਰ ਨੂੰ ਸ਼ਿਵਾਜੀ ਪਾਰਕ ’ਚ ਹੋਏ ਮੁਜ਼ਾਹਰੇ ਦੇ ਸਬੰਧ ’ਚ ਪ੍ਰਬੰਧਕਾਂ ਅਤੇ 400-500 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਐੱਫ ਆਈ ਆਰ ਦਰਜ ਕੀਤੀ ਹੈ। -ਪੀਟੀਆਈ

Advertisement
×