DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਦੇਸ਼ ਭਰ ਵਿੱਚ ਪੁਲੀਸ ਬਲਾਂ ਦੇ ਆਧੁਨਿਕੀਕਰਨ ਦੀ ਮਨਜ਼ੂਰੀ ਵਾਸਤੇ ਤਜਵੀਜ਼ ਭੇਜੀ

ਕੇਂਦਰ ਨੇ ਸੁਪਰੀਮ ਕੋਰਟ ਨੂੰ ਜਾਣੂ ਕਰਵਾਇਆ

  • fb
  • twitter
  • whatsapp
  • whatsapp
Advertisement

ਕੇਂਦਰ ਸਰਕਾਰ ਨੇ ਅੱਜ ਸੁਪਰੀਮ ਕੋਰਟ ਨੂੰ ਦੱਸਿਆ ਕਿ ਦੇਸ਼ ਭਰ ਵਿੱਚ ਪੁਲੀਸ ਬਲਾਂ ਦੇ ਆਧੁਨਿਕੀਕਰਨ ਵਾਸਤੇ ਯੋਜਨਾ ਦੀ ਸਿਧਾਂਤਕ ਮਨਜ਼ੂਰੀ ਲਈ ਵਿੱਤ ਮੰਤਰਾਲੇ ਦੇ ਖਰਚਾ ਵਿਭਾਗ ਨੂੰ ਤਜਵੀਜ਼ ਭੇਜ ਦਿੱਤੀ ਗਈ ਹੈ।

ਕੇਂਦਰ ਵੱਲੋਂ ਪੇਸ਼ ਹੋਏ ਵਧੀਕ ਸੌਲੀਸਿਟਰ ਜਨਰਲ ਰਾਜਕੁਮਾਰ ਭਾਸਕਰ ਠਾਕਰੇ ਨੇ ਜਸਟਿਸ ਵਿਕਰਮ ਨਾਥ ਅਤੇ ਜਸਟਿਸ ਸੰਦੀਪ ਮਹਿਤਾ ਦੇ ਬੈਂਚ ਨੂੰ ਦੱਸਿਆ ਕਿ ਇਹ ਤਜਵੀਜ਼ 8 ਜੁਲਾਈ ਨੂੰ ਭੇਜੀ ਗਈ ਸੀ ਅਤੇ ਇਹ ਵਿਚਾਰ ਅਧੀਨ ਹੈ। ਸਿਖਰਲੀ ਅਦਾਲਤ ਪੁਲੀਸ ਸਟੇਸ਼ਨਾਂ ਵਿੱਚ ਕੰਮ ਕਰਨ ਵਾਲੇ ਸੀ ਸੀ ਟੀ ਵੀਜ਼ ਦੀ ਘਾਟ ਨਾਲ ਜੁੜੇ ਖੁਦ ਨੋਟਿਸ ਲਏ ਮਾਮਲੇ ਸਣੇ ਪਟੀਸ਼ਨਾਂ ਦੇ ਇੱਕ ਸਮੂਹ ’ਤੇ ਸੁਣਵਾਈ ਕਰ ਰਹੀ ਸੀ।

Advertisement

ਕਾਨੂੰਨ ਅਧਿਕਾਰੀ ਨੇ ਕਿਹਾ, ‘‘8 ਜੁਲਾਈ ਨੂੰ, ਪੁਲੀਸ ਬਲਾਂ ਦੇ ਆਧੁਨਿਕੀਕਰਨ ਲਈ ਯੋਜਨਾ ਦੀ ਸਿਧਾਂਤਕ ਮਨਜ਼ੂਰੀ ਵਾਸਤੇ ਵਿੱਤ ਮੰਤਰਾਲੇ ਦੇ ਖਰਚਾ ਵਿਭਾਗ ਨੂੰ ਇੱਕ ਤਜਵੀਜ਼ ਭੇਜੀ ਗਈ ਹੈ। ਇਹ ਵਿਚਾਰਅਧੀਨ ਹੈ।’’ ਉਨ੍ਹਾਂ ਕਿਹਾ ਕਿ ਪੁਲੀਸ ਥਾਣਿਆਂ ਵਿੱਚ ਸੀ ਸੀ ਟੀ ਵੀ ਲਗਾਉਣ ਲਈ ਮੌਜੂਦਾ ਫੰਡਿੰਗ ਯੋਜਨਾ ਨੂੰ 31 ਮਾਰਚ 2027 ਤੱਕ ਵਧਾ ਦਿੱਤਾ ਗਿਆ ਹੈ। ਬੈਂਚ ਨੇ ਠਾਕਰੇ ਨੂੰ ਯੋਜਨਾ ਉਨ੍ਹਾਂ ਦੇ ਸਾਹਮਣੇ ਪੇਸ਼ ਕਰਨ ਲਈ ਕਿਹਾ ਹੈ।

Advertisement

ਅਦਾਲਤ ਨੇ ਕਾਨੂੰਨ ਅਧਿਕਾਰੀ ਨੂੰ ਵਾਧੂ ਦਸਤਾਵੇਜ਼ ਜਮ੍ਹਾਂ ਕਰਨ ਲਈ ਦੋ ਹਫ਼ਤੇ ਦਿੱਤੇ ਅਤੇ ਮਾਮਲੇ ਦੀ ਅਗਲੀ ਸੁਣਵਾਈ ਪਹਿਲੀ ਸਤੰਬਰ ਲਈ ਤੈਅ ਕੀਤੀ। 22 ਜੁਲਾਈ ਨੂੰ, ਸਿਖਰਲੀ ਅਦਾਲਤ ਨੇ ਕਿਹਾ ਸੀ ਕਿ ਦੇਸ਼ ਭਰ ਦੇ ਪੁਲੀਸ ਥਾਣਿਆਂ ਵਿੱਚ ਸੀ ਸੀ ਟੀ ਵੀ ਲਗਾਉਣ ਦੇ ਮਾਮਲੇ ਵਿੱਚ ਚੀਜ਼ਾਂ ਚੰਗੀ ਤਰ੍ਹਾਂ ਅੱਗੇ ਵਧ ਰਹੀਆਂ ਹਨ ਅਤੇ ਇੱਕ ਸਕਾਰਾਤਮਕ ਮੋੜ ਲੈ ਚੁੱਕੀਆਂ ਹਨ। ਬੈਂਚ ਨੂੰ ਉਦੋਂ ਸੀਨੀਅਰ ਵਕੀਲ ਸਿਧਾਰਥ ਦਵੇ ਜੋ ਇਸ ਮਾਮਲੇ ਵਿੱਚ ਅਦਾਲਤ ਦੀ ਸਹਾਇਤਾ ਕਰ ਰਹੇ ਐਮੀਕਸ ਕਿਊਰੀ ਵਜੋਂ ਪੇਸ਼ ਹੋਏ ਸਨ, ਨੇ ਸੂਚਿਤ ਕੀਤਾ ਸੀ ਕਿ ਮਾਮਲੇ ’ਚ ਕਾਫੀ ਤਰੱਕੀ ਹੋਈ ਹੈ।

Advertisement
×