DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

PM Narendra Modi ਦੀ ਨੌਜਵਾਨਾਂ ਨੂੰ ਸਲਾਹ: Shortcut ਤੁਹਾਨੂੰ ਛੋਟਾ ਕਰ ਦੇਵੇਗਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨੌਜਵਾਨਾਂ ਨੂੰ ਆਪਣੇ ਆਦਰਸ਼ ਵਿਅਕਤੀਆਂ ਦੀਆਂ ਸਵੈ-ਜੀਵਨੀਆਂ ਪੜ੍ਹਨ ਦੀ ਅਪੀਲ ਕਰਦਿਆਂ ਕਿਹਾ, ‘‘ਰੀਲਾਂ ਦੇ ਇਸ ਦੌਰ ਵਿੱਚ ਸੋਸ਼ਲ ਮੀਡੀਆ ਇਨਫਲੂਐਂਸਰ ਤੁਹਾਨੂੰ ਖ਼ਾਸ ਰਸਤਿਆਂ ਵੱਲ ਲਿਜਾ ਸਕਦੇ ਹਨ, ਪਰ ਕੋਈ ਵੀ ਸ਼ਾਰਟਕੱਟ ਤੁਹਾਨੂੰ ਛੋਟਾ ਕਰ...

  • fb
  • twitter
  • whatsapp
  • whatsapp
featured-img featured-img
ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਸਵੈ-ਜੀਵਨੀ ਰਿਲੀਜ਼ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ। -ਫੋਟੋ: ਪੀਟੀਆਈ
Advertisement

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨੌਜਵਾਨਾਂ ਨੂੰ ਆਪਣੇ ਆਦਰਸ਼ ਵਿਅਕਤੀਆਂ ਦੀਆਂ ਸਵੈ-ਜੀਵਨੀਆਂ ਪੜ੍ਹਨ ਦੀ ਅਪੀਲ ਕਰਦਿਆਂ ਕਿਹਾ, ‘‘ਰੀਲਾਂ ਦੇ ਇਸ ਦੌਰ ਵਿੱਚ ਸੋਸ਼ਲ ਮੀਡੀਆ ਇਨਫਲੂਐਂਸਰ ਤੁਹਾਨੂੰ ਖ਼ਾਸ ਰਸਤਿਆਂ ਵੱਲ ਲਿਜਾ ਸਕਦੇ ਹਨ, ਪਰ ਕੋਈ ਵੀ ਸ਼ਾਰਟਕੱਟ ਤੁਹਾਨੂੰ ਛੋਟਾ ਕਰ ਦੇਵੇਗਾ।’’ ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੀ ਸਵੈ-ਜੀਵਨੀ ‘ਟ੍ਰਿਉਂਫ ਆਫ ਦਿ ਇੰਡੀਅਨ ਰਿਪਬਲਿਕ: ਮਾਈ ਲਾਈਫ, ਮਾਈ ਸਟ੍ਰਗਲਜ਼’ ਦੇ ਰਿਲੀਜ਼ ਸਮਾਗਮ ਵਿੱਚ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਕੋਵਿੰਦ ਦਾ ਜੀਵਨ ਦਰਸਾਉਂਦਾ ਹੈ ਕਿ ਕਿਵੇਂ ਦ੍ਰਿੜ੍ਹ ਇਰਾਦਾ ਕਿਸੇ ਵਿਅਕਤੀ ਨੂੰ ਮੁਸ਼ਕਲਾਂ ’ਤੇ ਪਾਰ ਪਾਉਣ ਅਤੇ ਦੇਸ਼ ਦੇ ਸਭ ਤੋਂ ਉੱਚੇ ਸੰਵਿਧਾਨਕ ਅਹੁਦੇ ਤੱਕ ਪਹੁੰਚਣ ਵਿੱਚ ਮਦਦ ਕਰ ਸਕਦਾ ਹੈ।

ਕੋਵਿੰਦ ਦੇ ਜਨਤਕ ਕਾਰਜਾਂ ਵਿੱਚ ਲਗਾਤਾਰ ਯੋਗਦਾਨ ਦਾ ਜ਼ਿਕਰ ਕਰਦਿਆਂ ਮੋਦੀ ਨੇ ਕਿਹਾ ਕਿ ਸਾਬਕਾ ਰਾਸ਼ਟਰਪਤੀ ਅਹੁਦਾ ਛੱਡਣ ਤੋਂ ਬਾਅਦ ਵੀ ਚੁੱਪ ਨਹੀਂ ਬੈਠੇ ਅਤੇ ‘ਇੱਕ ਦੇਸ਼, ਇੱਕ ਚੋਣ’ ਵਰਗੀ ਪਹਿਲਕਦਮੀ ’ਤੇ ਕੰਮ ਕਰ ਰਹੇ ਹਨ, ਜੋ ਭਾਰਤੀ ਲੋਕਤੰਤਰ ਵਿੱਚ ਨਵਾਂ ਅਧਿਆਏ ਸ਼ੁਰੂ ਕਰ ਸਕਦੀ ਹੈ। ਇਸ ਮੁੱਦੇ ’ਤੇ ਕੋਵਿੰਦ ਦੇ ਯਤਨ ਭਾਰਤੀ ਲੋਕਤੰਤਰ ਨੂੰ ਮਜ਼ਬੂਤ ਕਰਨ ’ਚ ਉਨ੍ਹਾਂ ਦੇ ਨਿਰੰਤਰ ਯੋਗਦਾਨ ਦਾ ਹਿੱਸਾ ਹਨ। ਪ੍ਰਧਾਨ ਮੰਤਰੀ ਨੇ ਨੌਜਵਾਨਾਂ ਨੂੰ ਸਵੈ-ਜੀਵਨੀਆਂ ਪੜ੍ਹਨ ਦੀ ਅਪੀਲ ਕੀਤੀ, ਕਿਉਂਕਿ ਇਹ ਉਸ ਵਿਅਕਤੀ ਦੇ ਜੀਵਨ ਰਾਹੀਂ ਖ਼ਾਸ ਦੌਰ ਨੂੰ ਸਮਝਣ ਦਾ ਮੌਕਾ ਦਿੰਦੀਆਂ ਹਨ, ਜਿਸ ਨੇ ਇਸ ਨੂੰ ਖ਼ੁਦ ਜੀਵਿਆ ਹੁੰਦਾ ਹੈ।

Advertisement

ਉਨ੍ਹਾਂ ਕਿਹਾ, ‘‘ਆਓ ਅਸੀਂ ਰੇਲਵੇ ਸਟੇਸ਼ਨਾਂ ’ਤੇ ਲਿਖੇ ਸੁਨੇਹੇ ਨੂੰ ਯਾਦ ਰੱਖੀਏ: ‘ਸ਼ਾਰਟਕੱਟ ਤੁਹਾਨੂੰ ਛੋਟਾ ਕਰ ਦੇਵੇਗਾ।’ ਇਹ ਇਸ ਲਈ ਲਿਖਿਆ ਜਾਂਦਾ ਹੈ ਕਿਉਂਕਿ ਕੁਝ ਲੋਕਾਂ ਨੂੰ ਰੇਲਵੇ ਪੁਲ ਦੀ ਵਰਤੋਂ ਕਰਨ ਦੀ ਬਜਾਏ ਪਟੜੀਆਂ ’ਤੇ ਛਾਲਾਂ ਮਾਰਨ ਦੀ ਆਦਤ ਹੁੰਦੀ ਹੈ। ਹਾਲਾਂਕਿ, ਜੇ ਜ਼ਿੰਦਗੀ ਵਿੱਚ ਅੱਗੇ ਵਧਣ ਲਈ ਕੋਈ ਸ਼ਾਰਟਕੱਟ ਹੈ ਜੋ ਤੁਹਾਨੂੰ ਅਪਣਾਉਣਾ ਚਾਹੀਦਾ ਹੈ, ਤਾਂ ਉਹ ਹੈ ਉਸ ਵਿਅਕਤੀ ਦੀ ਸਵੈ-ਜੀਵਨੀ ਪੜ੍ਹਨਾ ਜਿਸ ਦੀ ਤੁਸੀਂ ਪ੍ਰਸੰਸਾ ਕਰਦੇ ਹੋ।’’

Advertisement

Advertisement
×