DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Prime Minister Modi ਵੱਲੋਂ ਪੁਲਾੜ ਸਟਾਰਟਅੱਪਸ ਨੂੰ ਹਮਾਇਤ ਦਾ ਭਰੋਸਾ

ਲੋਕਾਂ ਦੀਆਂ ਰੋਜ਼ਾਨਾ ਜ਼ਰੂਰਤਾਂ ਨੂੰ ਬਿਹਤਰ ਬਣਾੳੁਣ ਲੲੀ ਕਿਹਾ

  • fb
  • twitter
  • whatsapp
  • whatsapp
featured-img featured-img
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੁਲਾੜ ਖੇਤਰ ਦੇ ਯੁਵਾ ਉੱਦਮੀਆਂ ਨਾਲ ਗੱਲਬਾਤ ਕਰਦੇ ਹੋਏ। -ਫੋਟੋ: ਪੀਟੀਆਈ
Advertisement
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੌਜਵਾਨ ਪੁਲਾੜ ਉੱਦਮੀਆਂ ਨੂੰ ਸਰਕਾਰ ਵੱਲੋਂ ਪੂਰੀ ਹਮਾਇਤ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਸਟਾਰਟਅੱਪਸ ਨੂੰ ਅਪੀਲ ਕੀਤੀ ਕਿ ਉਹ ਪੁਲਾੜ ਤਕਨਾਲੋਜੀ ਦੀ ਵਰਤੋਂ ਖੇਤੀਬਾੜੀ, ਪਸ਼ੂ ਪਾਲਣ, ਡੇਅਰੀ ਅਤੇ ਵਾਤਾਵਰਨ ਵਰਗੇ ਖੇਤਰਾਂ ’ਚ ਲੋਕਾਂ ਦੀ ਰੋਜ਼ਾਨਾ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਕਰਨ।

ਇੱਥੇ 20 ਪੁਲਾੜ ਸਟਾਰਟਅੱਪਸ ਦੇ ਸੀ ਈ ਓਜ਼ ਅਤੇ ਬਾਨੀਆਂ ਨਾਲ ਗੱਲਬਾਤ ਕਰਦਿਆਂ ਮੋਦੀ ਨੇ ਇਸ ਨਵੇਂ ਖੇਤਰ ’ਚ ਆਉਣ ਲਈ ਉਨ੍ਹਾਂ ਦੀ ਹਿੰਮਤ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਦਾ ਪ੍ਰਾਈਵੇਟ ਪੁਲਾੜ ਸਟਾਰਟਅੱਪ ਵਾਤਾਵਰਨ ਦੇਸ਼ ਅਤੇ ਦੁਨੀਆ ਲਈ ਮਜ਼ਬੂਤ ​​ਤਾਕਤ ਬਣ ਸਕਦਾ ਹੈ। ਪ੍ਰਧਾਨ ਮੰਤਰੀ ਨੇ ਸੁਝਾਅ ਦਿੱਤਾ ਕਿ ਪੁਲਾੜ ਮਲਬੇ ਨਾਲ ਸਬੰਧਤ ਕੰਪਨੀਆਂ ਵਾਤਾਵਰਨ ਸੰਸਥਾਵਾਂ ਨਾਲ ਮਿਲ ਕੇ ਕੰਮ ਕਰ ਸਕਦੀਆਂ ਹਨ ਅਤੇ ਖੇਤੀਬਾੜੀ ਤਕਨਾਲੋਜੀ ਨਾਲ ਜੁੜੇ ਅਦਾਰੇ ਕਿਸਾਨਾਂ ਦੀ ਮਦਦ ਕਰ ਸਕਦੇ ਹਨ। ਮੋਦੀ ਨੇ ਕਿਹਾ, ‘‘ਭਾਰਤ ਦੇ ਪੁਲਾੜ ਖੇਤਰ ਦੀ ਨੌਜਵਾਨ ਊਰਜਾ, ਨੌਜਵਾਨ ਉੱਦਮੀਆਂ ਅਤੇ ਇੰਨੋਵੇਟਰਾਂ ਨੂੰ ਮਿਲ ਕੇ ਬਹੁਤ ਖ਼ੁਸ਼ੀ ਹੋਈ, ਜਿਨ੍ਹਾਂ ਨਵੇਂ ਅਤੇ ਚੁਣੌਤੀਪੂਰਨ ਖੇਤਰ ’ਚ ਪ੍ਰਵੇਸ਼ ਕਰ ਕੇ ਕਮਾਲ ਦੀ ਹਿੰਮਤ ਦਿਖਾਈ ਹੈ। ਉਨ੍ਹਾਂ ਜੋਖਮ ਉਠਾਏ ਹਨ, ਸਰਕਾਰ ਦੀ ਸੁਧਾਰ ਪ੍ਰਕਿਰਿਆ ’ਤੇ ਭਰੋਸਾ ਕੀਤਾ ਹੈ ਅਤੇ ਆਪਣੇ ਯਤਨਾਂ ’ਚ ਲਗਾਤਾਰ ਡਟੇ ਹੋਏ ਹਨ। ਇਸੇ ਕਰ ਕੇ ਭਾਰਤ ਨੇ ਪਿਛਲੇ ਕੁਝ ਸਾਲਾਂ ’ਚ ਪੁਲਾੜ ਖੇਤਰ ਵਿੱਚ ਬਹੁਤ ਕੁਝ ਹਾਸਲ ਕੀਤਾ ਹੈ।’’ ਇਸ ਚਰਚਾ ’ਚ ਸਕਾਈਰੂਟ, ਅਗਨੀਕੁਲ, ਪਿਕਸਲ ਅਤੇ ਧਰੁਵ ਸਪੇਸ ਵਰਗੀਆਂ ਕੰਪਨੀਆਂ ਦੇ ਸੀ ਈ ਓਜ਼ ਨੇ ਹਿੱਸਾ ਲਿਆ ਅਤੇ ਮੁਲਕ ’ਚ ਸਵਦੇਸ਼ੀ ਤਕਨਾਲੋਜੀ ਵਿਕਸਤ ਕਰਨ ਦੇ ਆਪਣੇ ਤਜਰਬੇ ਸਾਂਝੇ ਕੀਤੇ।

Advertisement

Advertisement
Advertisement
×