ਨਵੀਂ ਦਿੱਲੀ, 31 ਜਨਵਰੀ
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਬਜਟ ਸੈਸ਼ਨ ਦੀ ਸ਼ੁਰੂਆਤ ਕਰਦਿਆਂ ਅੱਜ ਸੰਸਦ ਦੇ ਦੋਵਾਂ ਸਦਨਾਂ ਦੀ ਸਾਂਝੀ ਬੈਠਕ ’ਚ ਕਿਹਾ ਕਿ ਸਾਨੂੰ 2047 ਤੱਕ ਇੱਕ ਅਜਿਹੇ ਰਾਸ਼ਟਰ ਦਾ ਨਿਰਮਾਣ ਕਰਨਾ ਹੈ, ਜੋ ਅਤੀਤ ਦੀ ਸ਼ਾਨ ਨਾਲ ਜੁੜਿਆ ਹੋਵੇ ਅਤੇ ਜਿਸ ਵਿੱਚ ਆਧੁਨਿਕਤਾ ਦਾ ਹਰ ਸੁਨਹਿਰੀ ਅਧਿਆਏ ਹੋਵੇ। ਉਨ੍ਹਾਂ ਕਿਹਾ ਕਿ ਅਜਿਹਾ ਭਾਰਤ ਬਣਾਉਣਾ ਹੈ ਜੋ ਆਤਮ-ਨਿਰਭਰ ਹੋਵੇ ਅਤੇ ਜੋ ਆਪਣੀਆਂ ਮਾਨਵਤਾਵਾਦੀ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਦੇ ਯੋਗ ਹੋਵੇ। ਭਾਰਤ ਵਾਸੀਆਂ ਨੇ ਮੇਰੀ ਸਰਕਾਰ ਦੇ ਕਰੀਬ ਨੌਂ ਸਾਲਾਂ ਦੇ ਸ਼ਾਸਨ ਵਿੱਚ ਪਹਿਲੀ ਵਾਰ ਬਹੁਤ ਸਾਰੀਆਂ ਸਕਾਰਾਤਮਕ ਤਬਦੀਲੀਆਂ ਵੇਖੀਆਂ ਹਨ। ਅੱਜ ਸਭ ਤੋਂ ਵੱਡੀ ਤਬਦੀਲੀ ਇਹ ਆਈ ਹੈ ਕਿ ਹਰ ਭਾਰਤੀ ਦਾ ਆਤਮਵਿਸ਼ਵਾਸ ਸਿਖ਼ਰ 'ਤੇ ਹੈ ਅਤੇ ਦੁਨੀਆ ਦਾ ਭਾਰਤ ਪ੍ਰਤੀ ਨਜ਼ਰੀਆ ਬਦਲ ਗਿਆ ਹੈ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ