DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

President Droupadi Murmu ਵੱਲੋਂ ਹੜਿੰਬਾ ਮੰਦਰ ਤੇ ਅਟਲ ਸੁਰੰਗ ਦਾ ਦੌਰਾ

ਹਿਮਾਚਲ ਪ੍ਰਦੇਸ਼ ਦੇ ਤਿੰਨ ਰੋਜ਼ਾ ਦੌਰੇ ’ਤੇ ਪੁੱਜੇ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਮਨਾਲੀ ਵਿੱਚ ਇਤਿਹਾਸਕ ਹੜਿੰਬਾ ਮੰਦਰ ਅਤੇ ਰੋਹਤਾਂਗ ’ਚ ਅਟਲ ਸੁਰੰਗ ਦਾ ਦੌਰਾ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਰਾਸ਼ਟਰਪਤੀ ਲੰਘੀ ਦੁਪਹਿਰ ਤਕਰੀਬਨ 12 ਵਜੇ ਬਾਹੰਗ ਹੈਲੀਪੈਡ ’ਤੇ ਉੱਤਰੇ।...

  • fb
  • twitter
  • whatsapp
  • whatsapp
featured-img featured-img
ਰਾਸ਼ਟਰਪਤੀ ਦਰੋਪਦੀ ਮੁਰਮੂ ਰੋਹਤਾਂਗ ’ਚ ਅਟਲ ਸੁਰੰਗ ਦਾ ਦੌਰਾ ਕਰਦੇ ਹੋਏ। -ਫੋਟੋ: ਪੀਟੀਆਈ
Advertisement
ਹਿਮਾਚਲ ਪ੍ਰਦੇਸ਼ ਦੇ ਤਿੰਨ ਰੋਜ਼ਾ ਦੌਰੇ ’ਤੇ ਪੁੱਜੇ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਮਨਾਲੀ ਵਿੱਚ ਇਤਿਹਾਸਕ ਹੜਿੰਬਾ ਮੰਦਰ ਅਤੇ ਰੋਹਤਾਂਗ ’ਚ ਅਟਲ ਸੁਰੰਗ ਦਾ ਦੌਰਾ ਕੀਤਾ।

ਅਧਿਕਾਰੀਆਂ ਨੇ ਦੱਸਿਆ ਕਿ ਰਾਸ਼ਟਰਪਤੀ ਲੰਘੀ ਦੁਪਹਿਰ ਤਕਰੀਬਨ 12 ਵਜੇ ਬਾਹੰਗ ਹੈਲੀਪੈਡ ’ਤੇ ਉੱਤਰੇ। ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਕਵਿੰਦਰ ਗੁਪਤਾ, ਮੰਡੀ ਤੋਂ ਸੰਸਦ ਮੈਂਬਰ ਕੰਗਨਾ ਰਣੌਤ ਅਤੇ ਮਨਾਲੀ ਦੇ ਵਿਧਾਇਕ ਭੁਵਨੇਸ਼ਵਰ ਗੌੜ ਨੇ ਉਨ੍ਹਾਂ ਦਾ ਸਵਾਗਤ ਕੀਤਾ। ਰਾਸ਼ਟਰਪਤੀ ਹੈਲੀਪੈਡ ਤੋਂ ਮਨਾਲੀ ਸਥਿਤ ਸਰਕਟ ਹਾਊਸ ਪੁੱਜੇ ਜਿੱਥੇ ਉਹ ਭਲਕ ਤੱਕ ਰਹਿਣਗੇ। ਰਾਸ਼ਟਰਪਤੀ ਮੁਰਮੂ ਅੱਜ ਦੁਪਹਿਰੇ ਇਤਿਹਾਸਕ ਹੜਿੰਬਾ ਮੰਦਰ ਪੁੱਜੇ ਅਤੇ ਇਸ ਤੋਂ ਬਾਅਦ ਲਾਹੌਲ ਘਾਟੀ ਦੇ ਸਿੱਸੂ ਲਈ ਰਵਾਨਾ ਹੋਏ। ਉਨ੍ਹਾਂ ਰੋਹਤਾਂਗ ਸਥਿਤ ਅਟਲ ਸੁਰੰਗ ਦਾ ਦੌਰਾ ਵੀ ਕੀਤਾ। ਰਾਸ਼ਟਰਪਤੀ ਮੁਰਮੂ ਦੀ ਧੀ ਇਤਿਸ਼੍ਰੀ ਮੁਰਮੂ ਨੇ ਨੱਗਰ ਸਥਿਤ ‘ਨਿਕੋਲਸ ਰੋਰਿਖ ਆਰਟ ਗੈਲਰੀ ਐਂਡ ਅਸਟੇਟ’ ਦਾ ਦੌਰਾ ਕੀਤਾ। ਰਾਸ਼ਟਰਪਤੀ ਦੇ ਦੌਰੇ ਦੇ ਮੱਦੇਨਜ਼ਰ ਮਨਾਲੀ ਤੇ ਲਾਹੌਲ ’ਚ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਹੋਏ ਸਨ।

Advertisement

Advertisement
Advertisement
×