DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

President Droupadi Murmu ਤੇ Prime Minister Narender Modi ਵੱਲੋਂ Mahatma Gandhi ਨੂੰ ਸ਼ਰਧਾਂਜਲੀਆਂ

ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੂੰ ਵੀ ਯਾਦ ਕੀਤਾ; ਰਾਹੁਲ ਅਤੇ ਖਡ਼ਗੇ ਸਣੇ ਕਾਂਗਰਸ ਆਗੂਆਂ ਵੱਲੋਂ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ

  • fb
  • twitter
  • whatsapp
  • whatsapp
featured-img featured-img
ਰਾਜਘਾਟ ’ਤੇ ਮਹਾਤਮਾ ਗਾਂਧੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੀ ਹੋਈ ਰਾਸ਼ਟਰਪਤੀ ਦਰੋਪਦੀ ਮੁਰਮੂ। -ਫੋਟੋ: ਪੀਟੀਆਈ
Advertisement

ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਮਹਾਤਮਾ ਗਾਂਧੀ ਦੀ ਜੈਅੰਤੀ ਮੌਕੇ ਉਨ੍ਹਾਂ ਨੂੰ ਯਾਦ ਕਰਦਿਆਂ ਕਿਹਾ ਕਿ ਸ਼ਾਂਤੀ ਅਤੇ ਅਹਿੰਸਾ ਦਾ ਉਨ੍ਹਾਂ ਦਾ ਸੁਨੇਹਾ ਅੱਜ ਵੀ ਦੁਨੀਆ ਭਰ ’ਚ ਪ੍ਰਸੰਗਕ ਹੈ। ਉਨ੍ਹਾਂ ਰਾਜਘਾਟ ’ਤੇ ਮਹਾਤਮਾ ਗਾਂਧੀ ਦੀ ਸਮਾਧੀ ਉੱਪਰ ਸ਼ਰਧਾ ਦੇ ਫੁਲ ਭੇਟ ਕਰਦਿਆਂ ਸਰਬ ਧਰਮ ਸੰਮੇਲਨ ’ਚ ਸ਼ਮੂਲੀਅਤ ਕੀਤੀ।

ਉੱਧਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਤਮਾ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦੀ ਜੈਅੰਤੀ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਸਾਦਗੀ, ਹੌਸਲਾ ਅਤੇ ਰਾਸ਼ਟਰ ਸੇਵਾ ਨਾਲ ਭਰਿਆ ਉਨ੍ਹਾਂ ਦਾ ਜੀਵਨ ਪੀੜ੍ਹੀਆਂ ਨੂੰ ਪ੍ਰੇਰਿਤ ਕਰਦਾ ਰਹੇਗਾ। ਪ੍ਰਧਾਨ ਮੰਤਰੀ ਨੇ ਰਾਜਘਾਟ ਅਤੇ ਵਿਜੈ ਘਾਟ ਜਾ ਕੇ ਮਹਾਤਮਾ ਗਾਂਧੀ ਅਤੇ ਲਾਲ ਬਹਾਦਰ ਸ਼ਾਸਤਰੀ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸੇ ਦੌਰਾਨ ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ, ਲੋਕ ਸਭਾ ਸਪੀਕਰ ਓਮ ਬਿਰਲਾ, ਕੇਂਦਰੀ ਮੰਤਰੀਆਂ ਰਾਜਨਾਥ ਸਿੰਘ, ਕਿਰਨ ਰਿਜਿਜੂ, ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਕਾਂਗਰਸ ਆਗੂ ਸੋਨੀਆ ਗਾਂਧੀ, ਪ੍ਰਿਯੰਕਾ ਗਾਂਧੀ, ਭਾਜਪਾ ਪ੍ਰਧਾਨ ਨਿਤਿਨ ਨਬੀਨ ਅਤੇ ਹੋਰਾਂ ਨੇ ਸੰਵਿਧਾਨ ਸਦਨ ’ਚ ਮਹਾਤਮਾ ਗਾਂਧੀ ਤੇ ਲਾਲ ਬਹਾਦਰ ਸ਼ਾਸਤਰੀ ਨੂੰ ਸ਼ਰਧਾਂਜਲੀ ਭੇਟ ਕੀਤੀ।

Advertisement

ਮਹਾਤਮਾ ਗਾਂਧੀ ਨੇ ਅਨਿਆਂ ਅੱਗੇ ਕਦੇ ਨਾ ਝੁਕਣਾ ਸਿਖਾਇਆ: ਕਾਂਗਰਸ

Advertisement

ਨਵੀਂ ਦਿੱਲੀ: ਕਾਂਗਰਸ ਨੇ ਅੱਜ ਮਹਾਤਮਾ ਗਾਂਧੀ ਨੂੰ ਉਨ੍ਹਾਂ ਦੀ ਜੈਅੰਤੀ ਮੌਕੇ ਸ਼ਰਧਾਂਜਲੀ ਭੇਟ ਕੀਤੀ। ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਉਨ੍ਹਾਂ ਸਾਨੂੰ ‘ਕਦੇ ਵੀ ਅਨਿਆਂ ਅੱਗੇ ਨਾ ਝੁਕਣ’ ਦੀ ਸਿੱਖਿਆ ਦਿੱਤੀ ਹੈ ਕਿਉਂਕਿ ਸੱਚ ਅਤੇ ਅਹਿੰਸਾ ਨਾਲ ਦ੍ਰਿੜ੍ਹਤਾ ਨਾਲ ਖੜ੍ਹੇ ਰਹਿਣਾ ਹੀ ਅਸਲ ਤਾਕਤ ਹੈ। ਰਾਹੁਲ ਗਾਂਧੀ ਨੇ ਜਿੱਥੇ ਕਿਹਾ ਕਿ ਸੱਚ, ਅਹਿੰਸਾ ਅਤੇ ਨਿਡਰਤਾ ਬਾਪੂ ਦੀ ਸਭ ਤੋਂ ਵੱਡੀ ਵਿਰਾਸਤ ਹੈ। ਦੂਜੇ ਪਾਸੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਰਾਸ਼ਟਰਪਿਤਾ ਦੇ ਸੱਚ, ਅਹਿੰਸਾ, ਸਦਭਾਵਨਾ ਅਤੇ ਨਿਆਂ ਦੇ ਸਿਧਾਂਤਾਂ ’ਤੇ ਡਟੇ ਰਹਿਣਾ ਹੀ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੈ। ਕਾਂਗਰਸ ਆਗੂਆਂ ਨੇ ਸਵੇਰੇ ਰਾਜਘਾਟ ’ਚ ਮਹਾਤਮਾ ਗਾਂਧੀ ਦੇ ਸਮਾਰਕ ’ਤੇ ਸ਼ਰਧਾਂਜਲੀ ਵੀ ਭੇਟ ਕੀਤੀ। ਕਾਂਗਰਸ ਨੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੂੰ ਉਨ੍ਹਾਂ ਦੀ ਜੈਅੰਤੀ ਅਤੇ ਕਾਂਗਰਸ ਦੇ ਸਾਬਕਾ ਨੇਤਾ ਕੇ ਕਾਮਰਾਜ ਨੂੰ ਵੀ ਉਨ੍ਹਾਂ ਦੀ ਬਰਸੀ ’ਤੇ ਯਾਦ ਕੀਤਾ। ਖੜਗੇ ਅਤੇ ਗਾਂਧੀ ਨੇ ਸਵੇਰੇ ਵਿਜੈ ਘਾਟ ਵਿਖੇ ਸ਼ਾਸਤਰੀ ਦੀ ਯਾਦਗਾਰ ’ਤੇ ਸ਼ਰਧਾਂਜਲੀ ਭੇਟ ਕੀਤੀ। -ਪੀਟੀਆਈ

ਦੁਨੀਆ ਭਰ ’ਚ ਮਹਾਤਮਾ ਗਾਂਧੀ ਜੈਅੰਤੀ ਮਨਾਈ

ਪੇਈਚਿੰਗ/ਇਸਲਾਮਾਬਾਦ: ਚੀਨ, ਜਾਪਾਨ, ਪਾਕਿਸਤਾਨ, ਆਸਟਰੇਲੀਆ ਅਤੇ ਕਈ ਹੋਰ ਦੇਸ਼ਾਂ ਵਿੱਚ ਸਥਿਤ ਭਾਰਤੀ ਮਿਸ਼ਨਾਂ ਨੇ ਅੱਜ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ 157ਵੀਂ ਜੈਅੰਤੀ ਮਨਾਈ। ਭਾਰਤੀ ਡਿਪਲੋਮੈਟਾਂ, ਭਾਰਤੀ ਮੂਲ ਦੇ ਲੋਕਾਂ ਅਤੇ ਸਥਾਨਕ ਲੋਕਾਂ ਨੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਯਾਦਗਾਰੀ ਸਮਾਗਮਾਂ ਵਿੱਚ ਹਿੱਸਾ ਲਿਆ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਯਾਦ ਕੀਤਾ। ਪੇਈਚਿੰਗ ਵਿੱਚ ਭਾਰਤੀ ਰਾਜਦੂਤ ਵਿਕਰਮ ਦੁਰਈਸਵਾਮੀ ਨੇ ਭਾਰਤੀ ਮਿਸ਼ਨ ਵੱਲੋਂ ਕਰਵਾਏ ਸਮਾਗਮ ਵਿੱਚ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ। ਦੁਰਈਸਵਾਮੀ ਨਾਲ ਜਿੰਤਾਈ ਆਰਟ ਮਿਊਜ਼ੀਅਮ ਦੇ ਕਿਊਰੇਟਰ ਯੁਆਨ ਜ਼ੀਕੁਨ ਨੇ ਵੀ ਗਾਂਧੀ ਨੂੰ ਸ਼ਰਧਾ ਦੇ ਫੁੱਲ ਚੜ੍ਹਾਏ। ਇਸ ਮੌਕੇ ਚੀਨ ਦੇ ਕਲਾਕਾਰਾਂ ਨੇ ਸੰਗੀਤਕ ਸ਼ਰਧਾਂਜਲੀ ਸਮਾਗਮ ਵੀ ਪੇਸ਼ ਕੀਤਾ। ਸ਼ੰਘਾਈ ਵਿੱਚ ਭਾਰਤੀ ਕੌਂਸਲ ਜਨਰਲ ਪ੍ਰਤੀਕ ਮਾਥੁਰ ਬਰਿਕਸ ਦੇਸ਼ਾਂ ਦੇ ਕੌਂਸਲ ਜਨਰਲਾਂ ਨਾਲ ਮਿਲ ਕੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਮੌਜੂਦ ਰਹੇ।

ਜਪਾਨ ਵਿੱਚ ਭਾਰਤੀ ਰਾਜਦੂਤ ਨਗੁਮਾ ਮਲਿਕ ਨੇ ਅਧਿਕਾਰੀਆਂ ਅਤੇ ਭਾਰਤੀ ਭਾਈਚਾਰੇ ਦੇ ਮੈਂਬਰਾਂ ਨਾਲ ਮਿਲ ਕੇ ਏਦੋਗਾਵਾ ਵਿੱਚ ਮਹਾਤਮਾ ਗਾਂਧੀ ਦੇ ਬੁੱਤ ’ਤੇ ਫੁੱਲ ਚੜ੍ਹਾਏ ਅਤੇ ਉਨ੍ਹਾਂ ਦੀ ਵਿਰਾਸਤ ਨੂੰ ਯਾਦ ਕੀਤਾ। ਨੌਜਵਾਨਾਂ ਦੇ ਸਮੂਹ ਨੇ ਏਦੋ ਨਦੀ ਕੰਢੇ ਭਗਤੀ ਗੀਤ ਪੇਸ਼ ਕੀਤੇ। ਇਸਲਾਮਾਬਾਦ ਵਿੱਚ ਭਾਰਤ ਦੇ ਚਾਰਜ ਡੀ’ਅਫ਼ੇਅਰਜ਼ ਸੱਤਿਆਂਜਲ ਪਾਂਡੇ ਅਤੇ ਮਿਸ਼ਨ ਦੇ ਹੋਰ ਮੈਂਬਰਾਂ ਨੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ। ਨੇਪਾਲ ਦੇ ਕਾਠਮੰਡੂ ਵਿੱਚ ਭਾਰਤੀ ਦੂਤਾਵਾਸ ਨੇ ਚਾਰਜ ਡੀ’ਅਫ਼ੇਅਰਜ਼ ਰਾਕੇਸ਼ ਪਾਂਡੇ ਤੇ ਮਿਸ਼ਨ ਦੇ ਅਧਿਕਾਰੀਆਂ ਅਤੇ ਆਸਟਰੇਲੀਆ ਵਿੱਚ ਹਾਈ ਕਮਿਸ਼ਨਰ ਨਾਗੇਸ਼ ਸਿੰਘ ਨੇ ਭਾਰਤੀ ਮਿਸ਼ਨ ਦੇ ਅਧਿਕਾਰੀਆਂ ਅਤੇ ਸਟਾਫ, ਭਾਈਚਾਰਕ ਆਗੂਆਂ ਅਤੇ ਭਾਰਤੀ ਪਰਵਾਸੀ ਮੈਂਬਰਾਂ ਨਾਲ ਮਿਲ ਕੇ ਕੈਨਬਰਾ ਵਿੱਚ ਮਹਾਮਤਾ ਗਾਂਧੀ ਦੇ ਬੁੱਤ ’ਤੇ ਸ਼ਰਧਾ ਦੇ ਫੁੱਲ ਚੜ੍ਹਾਏ।

ਇਸੇ ਤਰ੍ਹਾਂ ਨਿਊਜ਼ੀਲੈਂਡ, ਬਹਿਰੀਨ, ਮੰਗੋਲੀਆ, ਸਾਊਦੀ ਅਰਬ, ਦੱਖਣੀ ਅਫਰੀਕਾ ਅਤੇ ਤੁਰਕੀ ਸਮੇਤ ਹੋਰ ਦੇਸ਼ਾਂ ਵਿੱਚ ਸਥਿਤ ਭਾਰਤੀ ਮਿਸ਼ਨਾਂ ਵੱਲੋਂ ਵੀ ਮਹਾਤਮਾ ਗਾਂਧੀ ਦੀ ਜੈਅੰਤੀ ਮਨਾਈ ਗਈ ਹੈ। -ਪੀਟੀਆਈ

Advertisement
×