ਪੈਦਲ ਸੈਨਾ ਦਿਵਸ ਮੌਕੇ ਜੰਗ ਦੇ ਨਾਟਕੀ ਦ੍ਰਿਸ਼ ਪੇਸ਼

ਪਾਕਿਸਤਾਨ ਨਾਲ 1947 ’ਚ ਹੋਈ ਸੀ ਪਹਿਲੀ ਜੰਗ; ਜਵਾਨਾਂ ਦੀ ਬਹਾਦਰੀ ਨੂੰ ਕੀਤਾ ਗਿਆ ਸਲਾਮ

ਪੈਦਲ ਸੈਨਾ ਦਿਵਸ ਮੌਕੇ ਜੰਗ ਦੇ ਨਾਟਕੀ ਦ੍ਰਿਸ਼ ਪੇਸ਼

ਸ੍ਰੀਨਗਰ ਵਿੱਚ ਫੌਜੀ ਜਵਾਨ ਅਕਤੂਬਰ 1947 ਵਿੱਚ ਪਾਕਿਸਤਾਨੀ ਹਮਲਾਵਰਾਂ ਵੱਲੋਂ ਕਸ਼ਮੀਰ ’ਤੇ ਕੀਤੇ ਹਮਲੇ ਦੀ ਘਟਨਾ ਦਾ ਰੂਪਾਂਤਰਣ ਪੇਸ਼ ਕਰਦੇ ਹੋਏ। -ਫੋਟੋ: ਪੀਟੀਆਈ

ਸ੍ਰੀਨਗਰ, 27 ਅਕਤੂਬਰ

ਫ਼ੌਜ ਨੇ ਅੱਜ ਕਸ਼ਮੀਰ ’ਚ ਭਾਰਤ-ਪਾਕਿਸਤਾਨ ਵਿਚਕਾਰ ਹੋਈ ਪਹਿਲੀ ਜੰਗ ਦੇ ਕੁਝ ਨਾਟਕੀ ਦ੍ਰਿਸ਼ ਪੇਸ਼ ਕੀਤੇ। ਪੈਦਲ ਸੈਨਾ ਨੇ 1947 ’ਚ ਪਾਕਿਸਤਾਨ ਦੇ ਹਮਲੇ ਨੂੰ ਆਪਣੀ ਬਹਾਦਰੀ ਨਾਲ ਨਾਕਾਮ ਬਣਾਇਆ ਸੀ। ਸ਼ਹਿਰ ਤੋਂ ਬਾਹਰ ਰੰਗਰੇਥ ਦੀ ਹਵਾਈ ਪੱਟੀ ’ਤੇ ਬੜਗਾਮ ’ਚ 75 ਸਾਲ ਪਹਿਲਾਂ ਭਾਰਤੀ ਫ਼ੌਜ ਵੱਲੋਂ ਦਿਖਾਈ ਬਹਾਦਰੀ ਦੇ ਇਤਿਹਾਸਕ ਕਾਰਨਾਮੇ ਨੂੰ ਯਾਦ ਕੀਤਾ। ਹਰ ਸਾਲ 27 ਅਕਤੂਬਰ ਨੂੰ ਪੈਦਲ ਸੈਨਾ ਦਿਵਸ ਮਨਾਇਆ ਜਾਂਦਾ ਹੈ। ਇਸ ਮੌਕੇ ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ, ਪੱਛਮੀ ਏਅਰ ਕਮਾਂਡ ਦੇ ਏਅਰ ਆਫਿਸਰ ਕਮਾਂਡਿੰਗ ਇਨ ਚੀਫ਼ ਏਅਰ ਮਾਰਸ਼ਲ ਅਮਿਤ ਦੇਵ, 15 ਕੋਰ ਦੇ ਜੀਓਸੀ ਲੈਫ਼ਟੀਨੈਂਟ ਜਨਰਲ ਡੀ ਪੀ ਪਾਂਡੇ ਸਮੇਤ ਹੋਰ ਕਈ ਹਸਤੀਆਂ ਹਾਜ਼ਰ ਸਨ। ਰੱਖਿਆ ਤਰਜਮਾਨ ਨੇ ਕਿਹਾ ਕਿ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਅਤੇ ਬੜਗਾਮ ਹਵਾਈ ਅੱਡੇ ’ਤੇ ਭਾਰਤੀ ਫ਼ੌਜ ਦੀ ਆਮਦ ਦੀ 75ਵੀਂ ਵਰ੍ਹੇਗੰਢ ਤਹਿਤ ਜਸ਼ਨ ਮਨਾਏ ਗਏ ਹਨ। ਪਾਕਿਸਤਾਨੀ ਫ਼ੌਜ ਨੇ ਸਮਝੌਤੇ ਦੀ ਉਲੰਘਣਾ ਕਰਦਿਆਂ ਜੰਮੂ ਕਸ਼ਮੀਰ ਦੇ ਲੋਕਾਂ ’ਤੇ ਤਸ਼ੱਦਦ ਢਾਹੇ ਸਨ ਅਤੇ ਉਨ੍ਹਾਂ ਨੂੰ ਖਦੇੜਨ ਲਈ 27 ਅਕਤੂਬਰ, 1947 ’ਚ ਭਾਰਤੀ ਫ਼ੌਜ ਨੇ ਕਾਰਵਾਈ ਕੀਤੀ ਸੀ। ਉਨ੍ਹਾਂ ਕਿਹਾ ਕਿ ਲੈਫ਼ਟੀਨੈਂਟ ਕਰਨਲ ਦੀਵਾਨ ਰਣਜੀਤ ਰਾਏ ਦੀ ਕਮਾਂਡ ਹੇਠ ਪਹਿਲੀ ਸਿੱਖ ਰੈਜੀਮੈਂਟ ਨੇ ਪਾਕਿਸਤਾਨੀ ਫ਼ੌਜ ਨੂੰ ਖਦੇੜ ਦਿੱਤਾ ਸੀ। ਉਧਰ ਦਿੱਲੀ ’ਚ ਕੌਮੀ ਜੰਗੀ ਯਾਦਗਾਰ ’ਤੇ ਚੀਫ਼ ਆਫ਼ ਡਿਫੈਂਸ ਸਟਾਫ਼ ਬਿਪਿਨ ਰਾਵਤ, ਥਲ ਸੈਨਾ ਮੁਖੀ ਐੱਮ ਐੱਮ ਨਰਵਾਣੇ ਅਤੇ ਪੈਦਲ ਸੈਨਾ ਦੀਆਂ ਰੈਜੀਮੈਂਟਾਂ ਦੇ ਕਰਨਲਾਂ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ। -ਪੀਟੀਆਈ

ਇੱਕ ਦਿਨ ਪੂਰਾ ਕਸ਼ਮੀਰ ਭਾਰਤ ਕੋਲ ਹੋਵੇਗਾ: ਹਵਾਈ ਫ਼ੌਜ ਅਧਿਕਾਰੀ

ਸ੍ਰੀਨਗਰ: ਪੱਛਮੀ ਹਵਾਈ ਕਮਾਂਡ ਦੇ ਏਅਰ ਅਫਸਰ ਕਮਾਂਡਿੰਗ ਇਨ ਚੀਫ਼ ਏਅਰ ਮਾਰਸ਼ਲ ਅਮਿਤ ਦੇਵ ਨੇ ਅੱਜ ਕਿਹਾ ਕਿ ਮਕਬੂਜ਼ਾ ਕਸ਼ਮੀਰ ’ਤੇ ਕਬਜ਼ਾ ਕਰਨ ਦੀ ਫਿਲਹਾਲ ਕੋਈ ਯੋਜਨਾ ਨਹੀਂ ਹੈ। ਉਨ੍ਹਾਂ ਉਮੀਦ ਜ਼ਾਹਿਰ ਕੀਤੀ ਕਿ ਇੱਕ ਦਿਨ ‘ਪੂਰਾ ਕਸ਼ਮੀਰ’ ਭਾਰਤ ਕੋਲ ਹੋਵੇਗਾ। ਭਾਰਤੀ ਫੌਜ ਦੇ ਬੜਗਾਮ ਵਿੱਚ ਪਹਿਲੀ ਵਾਰ ਪੈਰ ਧਰਨ ਦੀ 75ਵੀਂ ਵਰ੍ਹੇਗੰਢ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪਾਕਿਸਤਾਨੀਆਂ ਵੱਲੋਂ ਮਕਬੂਜ਼ਾ ਕਸ਼ਮੀਰ ਦੇ ਲੋਕਾਂ ਨਾਲ ਬਹੁਤਾ ਵਧੀਆ ਵਿਹਾਰ ਨਹੀਂ ਕੀਤਾ ਜਾਂਦਾ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਯੂਪੀਏ ਦਾ ਭਵਿੱਖ

ਯੂਪੀਏ ਦਾ ਭਵਿੱਖ

ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ