ਬਿਹਾਰ ਦੀਆਂ ਸੜਕਾਂ ਸਬੰਧੀ ਪ੍ਰਸ਼ਾਂਤ ਕਿਸ਼ੋਰ ਨੇ ਨਿਤੀਸ਼ ਕੁਮਾਰ ਨੂੰ ਮਾਰਿਆ ਮਿਹਣਾ

ਟਵਿੱਟਰ ’ਤੇ ਸੂਬੇ ਦੇ ਇਕ ਕੌਮੀ ਮਾਰਗ ਦੀ ਖ਼ਸਤਾ ਹਾਲਤ ਸਬੰਧੀ ਤਸਵੀਰ ਸਾਂਝੀ ਕੀਤੀ

ਬਿਹਾਰ ਦੀਆਂ ਸੜਕਾਂ ਸਬੰਧੀ ਪ੍ਰਸ਼ਾਂਤ ਕਿਸ਼ੋਰ ਨੇ ਨਿਤੀਸ਼ ਕੁਮਾਰ ਨੂੰ ਮਾਰਿਆ ਮਿਹਣਾ

ਪ੍ਰਸ਼ਾਂਤ ਕਿਸ਼ੋਰ ਵੱਲੋਂ ਟਵਿੱਟਰ ’ਤੇ ਸਾਂਝੀ ਕੀਤੀ ਗਈ ਤਸਵੀਰ।

ਪਟਨਾ, 23 ਜੂਨ

‘ਜਨ ਸੁਰਾਜ’ ਮੁਹਿੰਮ ਦੇ ਕਨਵੀਨਰ ਪ੍ਰਸ਼ਾਂਤ ਕਿਸ਼ੋਰ ਨੇ ਅੱਜ ਆਪਣੇ ਸਾਬਕਾ ਸਿਆਸੀ ਗੁਰੂ ਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਸੂਬੇ ਦੀਆਂ ਸੜਕਾਂ ਦੀ ਹਾਲਤ ਸੁਧਾਰਨ ਦੇ ਦਾਅਵਿਆਂ ਦੀ ਫੂਕ ਕੱਢਣ ਦੀ ਕੋਸ਼ਿਸ਼ ਕੀਤੀ। ਪੂਰੀ ਤਰ੍ਹਾਂ ਸਿਆਸਤ ਵਿੱਚ ਆਉਣ ਤੋਂ ਪਹਿਲਾਂ ਸੂਬੇ ਦਾ ਦੌਰਾ ਕਰ ਰਹੇ ਪ੍ਰਸ਼ਾਂਤ ਕਿਸ਼ੋਰ ਨੇ ਆਪਣੇ ਟਵਿੱਟਰ ਹੈਂਡਲ ’ਤੇ ਮਾਧੁਰੀ ਜ਼ਿਲ੍ਹੇ ਵਿੱਚੋਂ ਲੰਘਦੇ ਇਕ ਕੌਮੀ ਮਾਰਗ ਦੀ ਤਸਵੀਰ ਸਾਂਝੀ ਕਰਦਿਆਂ ਕਿਹਾ ਕਿ ਇਹ ਸੜਕ ਉਨ੍ਹਾਂ ਨੂੰ 1990 ਦੇ ਦਹਾਕੇ ਵਾਲੇ ਜੰਗਲ ਰਾਜ ਦੀ ਯਾਦ ਦਿਵਾਉਂਦੀ ਹੈ।

ਕਿਸ਼ੋਰ ਨੇ ਟਵੀਟ ਕੀਤਾ, ‘‘ਨਿਤੀਸ਼ ਜੀ ਨੇ ਹਾਲ ਹੀ ਵਿੱਚ ਸੜਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਹੈ ਕਿ ਉਹ ਲੋਕਾਂ ਨੂੰ ਸੂਬੇ ਦੀਆਂ ਸੜਕਾਂ ਦੀ ਹਾਲਤ ਬਾਰੇ ਜ਼ਰੂਰ ਦੱਸਣ।’’ 1990 ਵਾਲੇ ਜੰਗਲ ਰਾਜ ਤੋਂ ਭਾਵ ਹੈ ਲਾਲੂ ਪ੍ਰਸਾਦ ਤੇ ਰਾਬੜੀ ਦੇਵੀ ਜਿਨ੍ਹਾਂ ਨੇ ਲਗਾਤਾਰ 15 ਸਾਲਾਂ ਤੱਕ ਬਿਹਾਰ ’ਚ ਰਾਜ ਕੀਤਾ, ਜਦੋਂ ਤੱਕ ਕਿ ਸਾਲ 2005 ਵਿੱਚ ਨਿਤੀਸ਼ ਕੁਮਾਰ ਦੀ ਅਗਵਾਈ ਵਿੱਚ ਕੌਮੀ ਜਮਹੂਰੀ ਗੱਠਜੋੜ ਨੇ ਉਨ੍ਹਾਂ ਦੀ ਪਾਰਟੀ ਰਾਸ਼ਟਰੀ ਜਨਤਾ ਦਲ (ਆਰਜੇਡੀ) ਨੂੰ ਹਰਾ ਨਹੀਂ ਦਿੱਤਾ। ਸੂਬੇ ਵਿੱਚ ਕਾਨੂੰਨ ਦੀ ਅਣਹੋਂਦ ਅਤੇ ਸੜਕਾਂ ਦੀ ਅਥਾਹ ਮਾੜੀ ਹਾਲਤ ਹੀ ਦੋ ਅਜਿਹੇ ਮੁੱਦੇ ਸਨ ਜਿਨ੍ਹਾਂ ਕਰ ਕੇ ਆਰਜੇਡੀ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ। ਪ੍ਰਸ਼ਾਂਤ ਕਿਸ਼ੋਰ ਨੇ ਸਾਲ 2015 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਹਾਸਲ ਕਰਨ ਵਾਲੇ ਲਾਲੂ-ਨਿਤੀਸ਼ ਗੱਠਜੋੜ ਦੀ ਮਦਦ ਕੀਤੀ ਸੀ ਅਤੇ ਰਸਮੀ ਤੌਰ ’ਤੇ ਨਿਤੀਸ਼ ਕੁਮਾਰ ਦੀ ਅਗਵਾਈ ਵਾਲੇ ਜਨਤਾ ਦਲ (ਯੂਨਾਈਟਿਡ) ਵਿੱਚ ਸ਼ਾਮਲ ਹੋ ਗਏ ਸਨ। ਹੁਣ ਐਨੇ ਸਾਲਾਂ ਬਾਅਦ ਕਿਸ਼ੋਰ ਮਹਿਸੂਸ ਕਰਦੇ ਹਨ ਕਿ ਉਕਤ ਦੋਵੇਂ ਆਗੂਆਂ ਨੇ ਸੂਬੇ ਨੂੰ ਨਿਘਾਰ ਵੱਲ ਧੱਕਿਆ ਹੈ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਬਿਜਲੀ ਸੋਧ ਬਿਲ ਰਾਹੀਂ ਕੇਂਦਰੀਕਰਨ ਤੇ ਨਿੱਜੀਕਰਨ

ਬਿਜਲੀ ਸੋਧ ਬਿਲ ਰਾਹੀਂ ਕੇਂਦਰੀਕਰਨ ਤੇ ਨਿੱਜੀਕਰਨ

ਆਜ਼ਾਦੀ, ਪ੍ਰਾਪਤੀਆਂ ਅਤੇ ਲੋਕ ਸੰਘਰਸ਼

ਆਜ਼ਾਦੀ, ਪ੍ਰਾਪਤੀਆਂ ਅਤੇ ਲੋਕ ਸੰਘਰਸ਼

ਸਾਂਝ ਤੇ ਅਮਨ ਦੀ ਲੋਅ

ਸਾਂਝ ਤੇ ਅਮਨ ਦੀ ਲੋਅ

ਮੁਫ਼ਤ ਰਿਆਇਤਾਂ ਦੀ ਬਹਿਸ ਦਾ ਪ੍ਰਸੰਗ

ਮੁਫ਼ਤ ਰਿਆਇਤਾਂ ਦੀ ਬਹਿਸ ਦਾ ਪ੍ਰਸੰਗ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਸ਼ਹਿਰ

View All