ਪੁਣਛ: ਕੰਟਰੋਲ ਰੇਖਾ ਨੇੜਲੇ ਪਿੰਡਾਂ ’ਚੋਂ 67 ਅਣਚੱਲੇ ਬੰਬ ਨਕਾਰਾ ਕੀਤੇ
ਜੰਮੂ: ਭਾਰਤੀ ਫ਼ੌਜ ਦੇ ਜਵਾਨਾਂ ਨੇ ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ ਵਿੱਚ ਕੰਟਰੋਲ ਰੇਖਾ (ਐੱਲਓਸੀ) ਦੇ ਨਾਲ ਲੱਗਦੇ ਪਿੰਡਾਂ ਵਿੱਚ 67 ਅਣਚੱਲੇ ਬੰਬ ਲੱਭ ਕੇ ਇਨ੍ਹਾਂ ਨੂੰ ਨਕਾਰਾ ਕਰ ਦਿੱਤਾ ਹੈ। ਰੱਖਿਆ ਤਰਜਮਾਨ ਨੇ ਕਿਹਾ ਕਿ ਸਰਹੱਦੀ ਖੇਤਰਾਂ ਵਿੱਚ ਜਾਨ-ਮਾਲ ਦੀ...
Advertisement
ਜੰਮੂ: ਭਾਰਤੀ ਫ਼ੌਜ ਦੇ ਜਵਾਨਾਂ ਨੇ ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ ਵਿੱਚ ਕੰਟਰੋਲ ਰੇਖਾ (ਐੱਲਓਸੀ) ਦੇ ਨਾਲ ਲੱਗਦੇ ਪਿੰਡਾਂ ਵਿੱਚ 67 ਅਣਚੱਲੇ ਬੰਬ ਲੱਭ ਕੇ ਇਨ੍ਹਾਂ ਨੂੰ ਨਕਾਰਾ ਕਰ ਦਿੱਤਾ ਹੈ। ਰੱਖਿਆ ਤਰਜਮਾਨ ਨੇ ਕਿਹਾ ਕਿ ਸਰਹੱਦੀ ਖੇਤਰਾਂ ਵਿੱਚ ਜਾਨ-ਮਾਲ ਦੀ ਰਾਖੀ ਲਈ ਚੱਲ ਰਹੀਆਂ ਕੋਸ਼ਿਸ਼ਾਂ ਦੇ ਹਿੱਸੇ ਵਜੋਂ ਪਿੰਡ ਛਾਜਲਾ, ਝੁਲਸ, ਮੇਂਧੜ, ਮਾਨਕੋਟ ਅਤੇ ਲੋਅਰ ਕ੍ਰਿਸ਼ਨਾ ਘਾਟੀ ਵਿੱਚ ਬੰਬ ਨਕਾਰਾ ਕੀਤੇ ਗਏ। ਉਨ੍ਹਾਂ ਕਿਹਾ ਕਿ ਫ਼ੌਜ 7 ਤੋਂ 10 ਮਈ ਵਿਚਾਲੇ ਪਾਕਿਸਤਾਨ ਵੱਲੋਂ ਸਰਹੱਦ ਪਾਰੋਂ ਕੀਤੀ ਗਈ ਗੋਲੀਬਾਰੀ ਤੋਂ ਬਾਅਦ ਬਚੇ ਅਣਚੱਲੇ ਬੰਬ ਯੋਜਨਾਬੱਧ ਢੰਗ ਨਾਲ ਨਕਾਰਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਥਾਨਕ ਪ੍ਰਸ਼ਾਸਨ ਨਾਲ ਤਾਲਮੇਲ ਕਰਕੇ ਕੰਮ ਕਰ ਰਹੀ ਫ਼ੌਜ ਇਹ ਕਾਰਵਾਈ ਬਹੁਤ ਸਾਵਧਾਨੀ ਨਾਲ ਕਰ ਰਹੀ ਹੈ। -ਪੀਟੀਆਈ
Advertisement
Advertisement
×